ਲੁਧਿਆਣਾ – ਅੱਜ ਇੱਥੇ ਸਥਾਨਕ ਚਤਰ ਸਿੰਘ ਪਾਰਕ ਵਿੱਚ 3442 ਅਧਿਆਪਕ ਯੂਨੀਅਨ ਦੀ ਇੱਕ ਸੂਬਾ ਪੱਧਰੀ ਮੀਟਿੰਗ ਹੋਈ । ਇਸ ਵਿੱਚ ਯੂਨੀਅਨ ਦੀ ਨਵੀਂ ਆਰਜੀ ਸੂਬਾ ਕਮੇਟੀ ਦੀ ਚੋਣ ਕੀਤੀ ਗਈ । ਇਸ ਸਬੰਧੀ ਜਾਰੀ ਪ੍ਰੈਸ ਨੋਟ ਵਿੱਚ ਨਵ-ਨਿਯੁਕਤ ਸੂਬਾ ਪ੍ਰੈਸ ਸਕੱਤਰ ਪਰਮਿੰਦਰ ਮਾਨਸਾ ਨੇ ਦੱਸਿਆ । ਕਿ ਲੰਬੇ ਸੰਘਰਸ਼ ਤੋਂ ਬਾਅਦ ਨਿਯੁਕਤ ਹੋਏ ਟੀ.ਈ.ਟੀ. ਪਾਸ ਅਧਿਆਪਕ ਆਪਣੀਆ ਭਖਵੀਆਂ ਮੰਗਾਂ ਸਬੰਧੀ ਅੱਜ ਵੀ ਸੰਘਰਸਸ਼ੀਲ ਹਨ । ਅੱਜ ਦੀ ਇਸ ਮੀਟਿੰਗ ਵਿੱਚ ਵੱਖ-ਵੱਖ ਜਿਲ੍ਹਿਆ ਤੋਂ ਪਹੁੰਚੇ ਅਧਿਆਪਕਾ ਨੇ 3442 ਅਧਿਆਪਕਾ ਦੀ ਇੱਕ ਮਜ਼ਬੂਤ ਯੂਨੀਅਨ ਬਣਾਉਣ ਦੀ ਲੋੜ ਤੇ ਵਿਚਾਰ ਕਰਨ ਤੋਂ ਬਾਅਦ ਇੱਕ 11 ਮੈਂਬਰੀ ਸੂਬਾ ਕਮੇਟੀ ਦੀ ਚੋਣ ਕੀਤੀ । ਜਿਸ ਵਿੱਚ ਸ਼ਿਵਰਾਜ ਸਿੰਘ ਮੋਗਾ ਸੂਬਾ ਪ੍ਰਧਾਨ, ਅਜੇ ਖਟਕੜ, ਸੂਬਾ ਮੀਤ ਪ੍ਰਧਾਨ, ਗੌਰਵ ਸ਼ਰਮਾ, ਤੇ ਭੁਪਿੰਦਰ ਸਿੰਘ ਜਨਰਲ ਸਕੱਤਰ, ਪਰਮਿੰਦਰ ਮਾਨਸਾ, ਕਰਨੈਲ ਸਿੰਘ ਸੂਬਾ ਪ੍ਰੈਸ ਸਕੱਤਰ, ਗੌਰਵ ਜੈਨ, ਮੈਡਮ ਰੇਨੂੰ ਸੂਬਾ ਖਜਾਨਚੀ, ਅਤੇ ਸਰਬਜੀਤ ਸਿੰਘ ਅਮਰਗੜ੍ਹ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਅਤੇ ਵਿਸ਼ੇਸ ਸਚਦੇਵਾ ਨੂੰ ਸੂਬਾ ਕਮੇਟੀ ਮੈਂਬਰ ਬਣਾਇਆ ਗਿਆ । ਨਵੀਂ ਬਣੀ ਸੂਬਾ ਕਮੇਟੀ ਨੇ ਅਹਿਦ ਲਿਆ ਕਿ ਉਹ ਪੂਰੀ ਤਨਦੇਹੀ ਨਾਲ ਕੰਮ ਕਰੇਗੀ । ਅਤੇ 3442 ਅਧਿਆਪਕਾ ਦੀਆਂ ਜਾਇਜ ਮੰਗਾਂ ਲਈ ਹਰ ਤਰ੍ਹਾਂ ਦਾ ਸੰਘਰਸ਼ ਕਰੇਗੀ । ਸੂਬਾ ਕਮੇਟੀ ਨੇ ਫੈਸਲਾ ਕੀਤਾ ਕਿ ਉਹ ਤਨਖਾਹ ਵਧਾਉਣ ਰੈਗੁਲਰ ਹੋਣ ਬਦਲੀਆ ਅਤੇ 3442 ਭਰਤੀ ਦੀ ਵੇਟਿੰਗ ਲਿਸਟ ਆਦਿ ਮੁੱਦਿਆ ਨੂੰ ਲੈ ਕੇ ਡੀ.ਪੀ.ਆਈ. ਅਤੇ ਸਿੱਖਿਆ ਮੰਤਰੀ ਜੀ ਨੂੰ ਮਿਲੇਗੀ । ਇਸ ਦੇ ਨਾਲ ਹੀ ਆਪਣੀਆ ਜਿਲ੍ਹਾ ਇਕਾਈਆ ਨੂੰ ਮਜਬੂਤ ਕਰਕੇ ਸੰਗਠਨ ਨੂੰ ਮਜ਼ਬੂਤ ਬਣਾਏਗੀ । ਇਸ ਸਬੰਧੀ ਆਉਣ ਵਾਲੀ 4 ਅਗਸਤ ਐਤਵਾਰ ਨੂੰ ਸਾਰੇ ਜਿਲਿਆ ਵਿੱਚ ਮੀਟਿੰਗਾ ਕੀਤੀਆ ਜਾਣਗੀਆ ਅਤੇ ਉਪਰੋਕਤ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ । ਯੂਨੀਅਨ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ 5078 ਪੋਸਟਾਂ ਜਲਦੀ ਭਰੇ ਤਾਂ ਜੋ ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕਾ ਦੀ ਘਾਟ ਨੂੰ ਪੂਰਾ ਕੀਤਾ ਜਾਵੇ । ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਰਣਵੀਰ ਸਿੰਘ, ਕਵਿਤਾ ਚਾਵਲਾ, ਪ੍ਰਭਜੋਤ ਸਿੰਘ, ਗੁਰਸੇਵਕ ਸਿੰਘ, ਆਦਿ ਅਧਿਆਪਕ ਵੀ ਹਾਜ਼ਰ ਸਨ ।