ਲੁਧਿਆਣਾ :- ਲੁਧਿਆਣਾ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਨੇ ਅੱਜ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਤੋਂ ਪਹਿਲਾਂ ਬੋਲੇ ਸੌ ਨਿਹਾਲ, ਸਤਿ ਸ਼੍ਰੀ ਅਕਾਲ, ਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ, ਸੁਖਬੀਰ ਸਿੰਘ ਬਾਦਲ ਜਿੰਦਾਬਾਦ, ਅਕਾਲੀ ਭਾਜਪਾ ਗੱਠਜੋੜ ਜਿੰਦਾਬਾਦ ਅਤੇ ਐਨ.ਡੀ.ਏ. ਗੱਠਜੋੜ ਜਿੰਦਾਬਾਦ ਦੇ ਅਸਮਾਨ ਗੁੰਜਾਊ ਨਾਅਰਿਆਂ ਦੀ ਗੂੰਜ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਸੰਬੋਧਨ ਕਰਨ ਤੋਂ ਪਹਿਲਾਂ ਵੋਟਰਾਂ ਨੂੰ ਪਾਰਲੀਮੈਂਟ ਚੋਣਾਂ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਇਮਾਨਦਾਰ, ਸੁਲਝੇ ਅਤੇ ਨੇਕ ਇਨਸਾਨ ਗੁਰਚਰਨ ਸਿੰਘ ਗਾਲਿਬ ਨੂੰ ਨਾਮਜ਼ਦਗੀ ਪੱਤਰ ਭਰਨ ਵੇਲੇ ਜਿੱਤ ਲਈ ਅਸ਼ੀਰਵਾਦ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹੈ ਕਿ ਕੇਂਦਰ ਵਿੱਚ ਐਨ.ਡੀ.ਏ. ਦੀ ਸਰਕਾਰ ਬਣੇ ਅਤੇ ਇਸ ਵਿੱਚ ਪੰਜਾਬ ਦੀਆਂ 13 ਦੀਆਂ 13 ਸੀਟਾਂ ਉ¤ਪਰ ਅਕਾਲੀ ਭਾਜਪਾ ਉਮੀਦਵਾਰਾਂ ਦੀ ਜਿੱਤ ਦਾ ਯੋਗਦਾਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂ.ਪੀ.ਏ. ਮੌਜੂਦਾ ਰਾਜਸੀ ਹਾਲਾਤਾਂ ਦੌਰਾਨ ਨਾ ਤਾਂ ਯੂਨਾਇਟਡ, ਨਾ ਪ੍ਰੋਗਰੈਸਿਵ ਅਤੇ ਨਾ ਹੀ ਅਲਾਇੰਸ ਰਿਹਾ ਹੈ। ਇਹ ਗੱਠਜੋੜ ਤਾਂ ਲੀਰੋ ਲੀਰ ਹੋਕੇ ਦੇਸ਼ ਦੇ ਵੱਖ ਵੱਖ ਰਾਜਾਂ ਅੰਦਰ ਬਿਖਰ ਗਿਆ ਹੈ। ਉਨ੍ਹਾਂ ਕਿਹਾ ਕਿ ਯੂ.ਪੀ.ਏ. ਦੀ ਸਰਕਾਰ ਵਿੱਚ ਅਹਿਮ ਮੰਤਰੀ ਪਦਾਂ ਉ¤ਪਰ ਰਹੇ ਲਾਲੂ ਪ੍ਰਸਾਦ ਯਾਦਵ ਅਤੇ ਰਾਮ ਬਿਲਾਸ ਪਾਸਵਾਨ ਨੇ ਸਪੱਸ਼ਟ ਤੌਰ ਤੇ ਇਹ ਐਲਾਨ ਕਰ ਦਿੱਤਾ ਹੈ ਕਿ ਕੇਂਦਰ ਵਿੱਚ ਉਨ੍ਹਾਂ ਨੂੰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਮੰਜ਼ੂਰ ਨਹੀਂ ਹੈ। ਇਸੇ ਤਰ੍ਹਾਂ ਹੀ ਮਹਾਂਰਾਸ਼ਟਰ ਦੇ ਸਿਰਕੱਢ ਆਗੂ ਸ਼ਰਦ ਪਵਾਰ ਨੇ ਵੀ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਨਾ ਬਨਣ ਦੇਣ ਦਾ ਸੰਕਲਪ ਲਿਆ ਹੈ। ਖੱਬੀਆਂ ਧਿਰਾਂ ਸੀ.ਪੀ.ਆਈ. ਅਤੇ ਸੀ.ਪੀ.ਐਮ. ਜਿਨ੍ਹਾਂ ਨੇ ਯੂ.ਪੀ.ਏ. ਸਰਕਾਰ ਦੀ ਬਾਹਰੋਂ ਮਦਦ ਕਰਕੇ ਹੁਣ ਤੱਕ ਸਰਕਾਰ ਚਲਾਈ, ਨੇ ਵੀ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਤੀਸਰੇ ਮੋਰਚੇ ਦਾ ਗਠਨ ਕਰਕੇ ਕੇਂਦਰ ਅੰਦਰ ਸਰਕਾਰ ਬਨਾਉਣ ਦਾ ਦਾਅਵਾ ਕੀਤਾ ਹੈ। ਬਸਪਾ ਦੀ ਕੌਮੀ ਪ੍ਰਧਾਨ ਅਤੇ ਯੂ.ਪੀ. ਦੀ ਮੁੱਖ ਮੰਤਰੀ ਮਾਇਆਵਤੀ ਨੇ ਵੀ ਜਨਤਕ ਤੌਰ ਤੇ ਐਲਾਨ ਕੀਤਾ ਹੈ ਕਿ ਉਹ ਖੁਦ ਪ੍ਰਧਾਨ ਮੰਤਰੀ ਬਨਣ ਦੇ ਉਮੀਦਵਾਰ ਹਨ। ਪਰ ਕਾਂਗਰਸ ਨੂੰ ਕਿਸੇ ਵੀ ਹਾਲਤ ਵਿੱਚ ਕੇਂਦਰੀ ਸੱਤਾ ਉ¤ਪਰ ਕਾਬਜ ਨਹੀਂ ਹੋਣ ਦੇਣਗੇ।
ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ 62 ਵਰ੍ਹਿਆਂ ਵਿੱਚੋਂ 42 ਵਰ੍ਹੇ ਕਾਂਗਰਸ ਦੀਆਂ ਸਰਕਾਰਾਂ ਨੇ ਰਾਜ ਕੀਤਾ। ਇਨ੍ਹਾਂ ਸਰਕਾਰਾਂ ਨੇ ਪੰਜਾਬ ਨੂੰ ਤਾਂ ਦੇਣਾ ਕੀ ਸੀ ਬਲਕਿ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਖੋਹ ਕੇ ਦੇਸ਼ ਦੇ ਦੂਸਰੇ ਸੂਬਿਆਂ ਨੂੰ ਵੰਡ ਦਿੱਤਾ। ਇੱਥੇ ਹੀ ਬਸ ਨਹੀਂ ਪੰਜਾਬ ਦੀ ਰਾਜਧਾਨੀ ਨੂੰ ਵੀ ਖੋਹ ਲਿਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਤਾਂ ਦੇਸ਼ ਦੇ ਮੱਥੇ ਉ¤ਤੇ ਕ¦ਕ ਹੈ ਕਿਉਂਕਿ ਇਸ ਪਾਰਟੀ ਦੀ ਸਰਕਾਰ ਦੇਸ਼ ਦੀ ਸੁਰੱਖਿਆ ਕਰਨ ਵਿੱਚ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ। ਮੁੰਬਈ ਘਟਨਾ ਇਸ ਦਾ ਸਭ ਤੋਂ ਵੱਡਾ ਸਬੂਤ ਹੈ। ਬਾਦਲ ਨੇ ਕਿਹਾ ਕਿ ਦੇਸ਼ ਦੀ ਕੇਂਦਰੀ ਸੱਤਾ ਉ¤ਪਰ ਸਭ ਤੋਂ ਵੱਧ ਵਾਰ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਦੇੋਸ਼ ’ਚੋਂ ਗਰੀਬੀ, ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਖ਼ਤਮ ਨਹੀਂ ਕਰ ਸਕੀਆਂ ਕਿਉਂਕਿ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕਿਸੇ ਕਿਸਮ ਦੀ ਕੋਈ ਨੀਤੀ ਹੀ ਨਹੀਂ ਬਣਾਈ ਗਈ। ਜਿਸ ਦਾ ਸਿੱਟਾ ਅੱਜ ਇਹ ਨਿਕਲਿਆ ਕਿ ਇਹ ਉਕਤ ਤਿੰਨੇ ਮੁੱਦੇ ਦੇਸ਼ ਉ¤ਪਰ ਭਾਰੀ ਪੈ ਚੁੱਕੇ ਹਨ। ਉਨ੍ਹਾਂ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਟੀਚਿਆਂ ਤੋਂ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਹੁਣ ਤੱਕ ਦੇ 2 ਸਾਲਾਂ ਦੇ ਰਾਜਕਾਲ ਦੌਰਾਨ ਜਿੰਨ੍ਹਾਂ ਸੂਬੇ ਅੰਦਰ ਵਿਕਾਸ ਅਤੇ ਤਰੱਕੀ ਹੋਈ ਹੈ, ਇੰਨੀ ਪੰਜਾਬ ਅੰਦਰ ਕਾਂਗਰਸ ਦੀਆਂ ਸਰਕਾਰਾਂ ਦੇ ਰਾਜਕਾਲ ਦੌਰਾਨ ਨਹੀਂ ਹੋਈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਵਪਾਰ ਅਤੇ ਉਦਯੋਗ ਨੂੰ ਬੁ¦ਦੀਆਂ ਤੇ ਲਿਜਾਣ ਲਈ ਲੁਧਿਆਣਾ ਤੋਂ ਮੁੰਬਈ ਤੱਕ ਰੇਲਵੇ ਕੌਰੀਡੋਰ ਦੀ ਸ਼ੁਰੂਆਤ ਹੋ ਚੁੱਕੀ ਹੈ। ਮੋਹਾਲੀ ਵਿਖੇ ਅੰਤਰਰਾਸ਼ਟਰੀ ਪੱਧਰ ਦਾ ਏਅਰਪੋਰਟ ਅਤੇ ਸਾਹਨੇਵਾਲ ਤੋਂ ਰਾਸ਼ਟਰੀ ਹਵਾਈ ਉਡਾਨਾਂ ਲਈ ਮੰਜੂਰੀ ਮਿਲ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਅੰਦਰ ਵੀ ਇੰਟਰਨੈਸ਼ਨਲ ਪੱਧਰ ਦਾ ਏਅਰਪੋਰਟ ਸਥਾਪਿਤ ਹੋਵੇਗਾ, ਇਸ ਦੀ ਪ੍ਰਵਾਨਗੀ ਡਿਫ਼ੈਂਸ ਤੋਂ ਮਿਲ ਚੁੱਕੀ ਹੈ। ਉਦਯੋਗਿਕ ਨਗਰੀ ਲੁਧਿਆਣਾ ’ਚੋਂ ¦ਘਦੀ ਸਿੱਧਵਾਂ ਕੈਨਾਲ ਦੇ ਦੋਵੇਂ ਪਾਸੇ ਐਕਸਪ੍ਰੈਸ ਹਾਈਵੇ ਬਨਣ ਜਾ ਰਿਹਾ ਹੈ। ਇਸ ਦੇ ਮੁਕੰਮਲ ਹੁੰਦਿਆਂ ਹੀ ਜਿੱਥੇ ਟ੍ਰੈਫ਼ਿਕ ਦੀ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਮਿਲੇਗੀ, ਉ¤ਥੇ ਸ਼ਹਿਰ ਦੀ ਨੁਹਾਰ ਵੀ ਬਦਲੇਗੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਕੇਂਦਰ ਵਿੱਚ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐਨ.ਡੀ.ਏ. ਦੀ ਸਰਕਾਰ ਸੀ ਤਾਂ ਉਸ ਸਮੇਂ ਪੰਜਾਬ ਅੰਦਰ 16 ਹਜ਼ਾਰ ਕਰੋੜ ਰੁਪਏ ਦੀ ਰਿਫ਼ਾਇੰਨਰੀ ਸਥਾਪਿਤ ਹੋਈ। ਇਸ ਦੇ ਮੁਕੰਮਲ ਰੂਪ ਵਿੱਚ ਸ਼ੁਰੂ ਹੁੰਦਿਆਂ ਹੀ ਸੂਬੇ ਦੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਵੈ ਰੁਜ਼ਗਾਰ ਦੇ ਮੌਕੇ ਪ੍ਰਦਾਨ ਹੋਣਗੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਬਿਜਲੀ ਪੱਖੋਂ ਆਤਮ ਨਿਰਭਰ ਬਨਾਉਣ ਲਈ 4 ਵੱਡੇ ਥਰਮਲ ਪ੍ਰਾਜੈਕਟ ਨਿਰਮਾਣ ਅਧੀਨ ਹਨ ਅਤੇ ਇਨ੍ਹਾਂ ਦੇ ਸ਼ੁਰੂ ਹੁੰਦਿਆਂ ਹੀ ਸੂਬੇ ਅੰਦਰ ਬਿਜਲੀ ਦੀ ਕਮੀ ਬਿਲਕੁਲ ਖ਼ਤਮ ਹੋ ਜਾਵੇਗੀ। ਉਨ੍ਹਾਂ ਨੇ ਲੁਧਿਆਣਾ ਦੇ ਵੋਟਰਾਂ ਨੂੰ ਕਿਹਾ ਕਿ ਉਹ ਬਾਹਰਲੇ ਉਮੀਦਵਾਰ ਤੋਂ ਸੁਚੇਤ ਰਹਿਣ ਕਿਉਂਕਿ ਇਸ ਤਰ੍ਹਾਂ ਦੇ ਲੋਕ ਤਾਂ ਪੈਸੇ ਇਕੱਠੇ ਕਰਕੇ ਚਲਦੇ ਬਣਦੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਸਮੁੱਚੇ ਵੋਟਰਾਂ ਨੂੰ ਅਪੀਲ ਕੀਤੀ ਕਿ ਸੂਬੇ ਦੀ ਬਿਹਤਰੀ ਲਈ ਅਕਾਲੀ ਭਾਜਪਾ ਗੱਠਜੋੜ ਦੇ ਸਮੂਹ ਉਮੀਦਵਾਰਾਂ ਨੂੰ ਜਿਤਾ ਕੇ ਸੰਸਦ ਵਿੱਚ ਭੇਜਣ ਤਾਂ ਜੋ ਉਹ ਕੇਂਦਰ ਸਰਕਾਰ ਪਾਸੋਂ ਵੱਡੇ ਪ੍ਰਾਜੈਕਟ ਲਿਆ ਸਕਣ। ਉਮੀਦਵਾਰ ਗੁਰਚਰਨ ਸਿੰਘ ਗਾਲਿਬ ਨੇ ਹਜਾਰਾਂ ਦੀ ਗਿਣਤੀ ਵਿੱਚ ਪੁੱਜੇ ਵੋਟਰਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਹੀ ਪੰਜਾਬ ਅਤੇ ਪੰਜਾਬੀਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਸਕਦੀ ਹੈ। ਲੋੜ ਹੈ ਸੂਬੇ ਭਰ ਦੇ ਲੋਕ ਕੇਂਦਰ ਵਿੱਚ ਐਨ.ਡੀ.ਏ. ਦੀ ਸਰਕਾਰ ਬਨਾਉਣ ਲਈ ਅਕਾਲੀ ਭਾਜਪਾ ਉਮੀਦਵਾਰਾਂ ਪ੍ਰਤੀ ਆਪਣਾ ਵਿਸ਼ਵਾਸ ਪ੍ਰਗਟਾਉਣ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਤਪਾਲ ਗੋਸਾਈਂ, ਸੰਸਦ ਮੈਂਬਰ ਸ਼ਰਨਜੀਤ ਸਿੰਘ ਢਿੱਲੋਂ, ਸੰਤ ਜਗਜੀਤ ਸਿੰਘ ਲੋਪੋਂ, ਸੋਨੀ ਗਾਲਿਬ, ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਮੇਅਰ ਹਾਕਮ ਸਿੰਘ ਗਿਆਸਪੁਰਾ, ਚੀਫ਼ ਪਾਰਲੀਮਨੀ ਸਕੱਤਰ ਹਰੀਸ਼ ਰਾਏ ਢਾਂਡਾ, ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਵਿਧਾਇਕ ਹਰੀਸ਼ ਬੇਦੀ, ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਮਨਪ੍ਰੀਤ ਸਿੰਘ ਇਯਾਲੀ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ, ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਭਾਗ ਸਿੰਘ ਮੱਲਾ, ਡਿਪਟੀ ਮੇਅਰ ਸੁਨੀਤਾ ਅਗਰਵਾਲ, ਜ਼ਿਲ੍ਹਾ ਭਾਜਪਾ ਪ੍ਰਧਾਨ ਓ.ਪੀ.ਭਾਰਦਵਾਜ, ਵੇਰਕਾ ਮਿਲਕ ਪਲਾਂਟ ਦੇ ਚੇਅਰਮੈਨ ਅਜਮੇਰ ਸਿੰਘ ਭਾਗਪੁਰ, ਹਰਮੋਹਨ ਸਿੰਘ ਗੁੱਡੂ, ਸਰਬਜੀਤ ਸਿੰਘ ਗਰਚਾ, ਕੁਲਵਿੰਦਰ ਸਿੰਘ ਦਹੀਂ, ਦਫ਼ਤਰ ਇੰਚਾਰਜ ਸ਼ਿਵਤਾਰ ਸਿੰਘ ਬਾਜਵਾ, ਮਦਨ ਲਾਲ ਬੱਗਾ, ਵਿਜੇ ਦਾਨਵ, ਨਰੇਸ਼ ਧੀਗਾਨ, ਰਾਕੇਸ਼ ਸ਼ਰੀਫ਼, ਪ੍ਰੀਤਮ ਸਿੰਘ ਭਰੋਵਾਲ, ਸਾਬਕਾ ਡਿਪਟੀ ਮੇਅਰ ਪ੍ਰੇਮ ਮਿੱਤਲ, ਮਾਨ ਸਿੰਘ ਗਰਚਾ, ਕਾਲਾ ਹੰਸ, ਕਮਲ ਜੇਤਲੀ, ਕੌਂਸਲਰ ਸਿਮਰਜੀਤ ਸਿੰਘ ਬੈਂਸ, ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਬੈਂਸ, ਗੁਰਮੇਲ ਸਿੰਘ ਸੰਗੋਵਾਲ, ਸੰਤਾ ਸਿੰਘ ਉਮੈਦਪੁਰੀ, ਧਰਮਵੀਰ ਸਿੰਘ, ਸੰਜੇ ਕਪੂਰ, ਸੰਦੀਪ ਕਪੂਰ, ਡਾ. ਸੁਭਾਸ਼ ਵਰਮਾ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ, ਸੁਨੀਲ ਮਹਿਰਾ, ਰਜੀਵ ਕਤਨਾ, ਕੌਂਸਲਰ ਤਨਵੀਰ ਸਿੰਘ ਧਾਲੀਵਾਲ, ਸਿਤੰਬਰ ਸਿੰਘ ਠਾਕੁਰ, ਉਰਵਿੰਦਰ ਕੌਰ ਗਰੇਵਾਲ, ਜਤਿੰਦਰਪਾਲ ਸਿੰਘ ਸਲੂਜਾ, ਦਵਿੰਦਰ ਸਿੰਘ ਘੁੰਮਣ, ਕੰਵਲਜੀਤ ਸਿੰਘ ਦੁਆ ਆਦਿ ਮੌਜੂਦ ਸਨ।