ਕਦੇ-ਕਦੇ ਆਪਣੀ ਜ਼ਿੰਦਗੀ ਦੇ ਸੁਹਾਣੇ ਪਲਾਂ ਬਾਰੇ ਸੋਚ,
ਦੁਖੀ ਅਤੇ ਨਿਰਾਸ਼ ਹੋ ਜਾਂਦਾ ਹਾਂ
ਰੋਜ਼ ਆਪਣੇ ਹੀ ਖ਼ਿਆਲਾਂ ਨਾਲ਼ ਹੁੰਦੀ ਮੇਰੀ ਅਣ-ਬਣ
ਤੇ ਮੈਂ ਆਪਣੇ ਹੀ ਵਿਚਾਰਾਂ ਨਾਲ਼ ਹੁੰਦਾ ਹੇਠ-ਉੱਤੇ!!
ਕਾਸ਼! ਪੜ੍ਹ ਸਕਦੀ ਤੂੰ ਮੇਰੇ ਦਿਲ ਜਾਂ ਅੰਤਰ-ਆਤਮਾਂ ਨੂੰ
ਮੇਰੇ ਦਿਲ ‘ਚੋਂ ਤਾਂ ਕਮਲ਼ੀਏ ਅਵਾਜ਼ ਹੀ ‘ਇੱਕ’ ਨਿਕਲ਼ਦੀ ਹੈ
…ਤੇ ਉਹ ਹੈ ਤੇਰੀ ‘ਬ੍ਰਿਹੋਂ’ ਦੀ ਅਵਾਜ਼!
ਸ਼ਿਕਵੇ ਅਤੇ ਸ਼ਕਾਇਤਾਂ ਨਾਲ਼,
ਪੈ ਗਏ ਨੇ ਦਿਲ ‘ਤੇ ਛਾਲੇ…ਤੇ ਰੂਹ ‘ਤੇ ਅੱਟਣ!
ਬਾਹਰਲਾ ਮੈਨੂੰ ਕੋਈ ਨਾ ਮਾਰ ਸਕਦਾ
ਮਾਰਿਆ ਤਾਂ ਮੈਨੂੰ ਬੁੱਕਲ਼ ਦੇ ਸੱਪਾਂ ਨੇ!!
ਤੇਰੀਆਂ ਵਧੀਕੀਆਂ ਨਾਲ਼ ਰੂਹ ‘ਤੇ ਪਈਆਂ ਲਾਸਾਂ
ਤੇ ਆਤਮਾਂ ਤੋਂ ਲੱਥੀਆਂ ਟਾਕੀਆਂ ਨੂੰ, ਲੋਕ-ਲਾਜ ਦੇ ਡਰੋਂ
ਆਪਣੀ ਸ਼ਰਮ ਦੀ ਲੋਈ ਨਾਲ਼ ਹੀ ਢਕ ਲੈਂਦਾ!
ਕਦੇ ਕ੍ਰਿਸਮਿਸ ਆਉਂਦੀ ਤੇ ਕਦੇ ਨਵਾਂ ਸਾਲ,
ਕਦੇ ਵੈਸਾਖੀ ਆਉਂਦੀ ਤੇ ਕਦੇ ਦੀਵਾਲ਼ੀ
ਦੀਵੇ-ਮੋਮਬੱਤੀਆਂ ਦੀ ਹੁੰਦੀ ਭਰਮਾਰ ਅਤੇ ਰੌਸ਼ਨੀ
ਪਰ ਮੇਰਾ ਮਨ ਤਾਂ ਮੱਸਿਆ ਦੀ ਰਾਤ ਵਾਂਗ
ਧੁਆਂਖਿਆ ਹੀ ਰਹਿੰਦਾ…!
ਕਦੇ-ਕਦੇ
This entry was posted in ਕਵਿਤਾਵਾਂ.