“ਅੱਜ ਦੇ ਆਧੁਨਿਕ ਯੁੱਗ ਵਿੱਚ ਉਹੀ ਕੌਮਾਂ ਤਰੱਕੀ ਦੇ ਰਸਤੇ ਤੇ ਅੱਗੇ ਹਨ ਜੋ ਆਪਣੇ ਅਮੀਰ ਵਿਰਸੇ ਨੂੰ ਨਾਲ-ਨਾਲ ਸਾਂਭ ਕੇ ਚੱਲ ਰਹੀਆਂ ਹਨ। ਪੰਜਾਬੀ ਵਿਰਸਾ ਦੁਨੀਆ ਦੇ ਅਤਿ ਅਮੀਰ ਵਿਰਸਿਆਂ ਵਿੱਚੋਂ ਇੱਕ ਹੈ।ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਵਿਰਾਸਤ ਦੀ ਸੰਭਾਲ ਲਈ ਤਤਪਰ ਰਹਿਣਾ ਚਾਹੀਦਾ ਹੈ।” ਇਸ ਵਿਚਾਰ ਨੂੰ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ/ ਕਾਲਜ ਨੇ ਸਿੱਧ ਕਰਦਿਆਂ ਸਕੂਲ ਵਿੱਚ ਪ੍ਰਾਇਮਰੀ ,ਹਾਈ,ਸੀਨੀਅਰ ਸੈਕੰਡਰੀ ਤੇ ਕਾਲਜ ਪੱਧਰ ਤੇ ਸਲਾਨਾ ਤੀਜ ਸਮਾਰੋਹ ਕਰਵਾਇਆ ਗਿਆ।ਸਕੂਲ ਵਿੱਚ ਵਿਦਿਆਰਥਣਾਂ ਨੇ ਰਲ ਮਿਲ ਕੇ ਇਸ ਸਮਾਰੋਹ ਦਾ ਆਯੋਜਨ ਕੀਤਾ।ਸਮਾਗਮ ਵਿੱਚ ਹੋਏ ਮਿਸ ਤੀਜ ਮੁਕਾਬਲੇ ਵਿੱਚ ਵੱਖ-ਵੱਖ ਪ੍ਰਤੀਯੋਗੀਆਂ ਨੇ ਹਿੱਸਾ ਲਿਆ।ਇਸ ਮੁਕਾਬਲੇ ਵਿੱਚ ਵਿਦਿਆਰਥਣਾਂ ਦੇ ਮਾਨਸਿਕ ਅਤੇ ਆਮ ਗਿਆਨ ਦੀ ਪਰਖ ਕੀਤੀ ਗਈ।ਪ੍ਰਾਇਮਰੀ ਵਿਭਾਗ ਵਿੱਚ ਕੋਮਲਪ੍ਰੀਤ ਕੌਰ ਨੇ ਮਿਸ ਤੀਜ ਤੇ ਅਕਾਸ਼ਦੀਪ ਕੌਰ ਨੇ ਰਨਰ ਅਪ ਦਾ,ਹਾਈ ਵਿਭਾਗ ਵਿੱਚ ਜਸਪ੍ਰੀਤ ਕੌਰ ਨੇ ਮਿਸ ਤੀਜ ਤੇ ਕਮਲਪ੍ਰੀਤ ਕੌਰ ਨੇ ਰਨਰ ਅਪ ਦਾ ਤੇ ਬੀ.ਏ ਭਾਗ ਦੀ ਮਿਸ ਅਨੀਤਾ ਵਰਮਾ ਨੇ ਮਿਸ ਤੀਜ, ਤੇ ਮਿਸ ਚਰਨਜੋਤ ਕੌਰ ਨੇ ਰਨਰ-ੳੱਪ ਦਾ ਖਿਤਾਬ ਹਾਸਿਲ ਕੀਤਾ।ਇਸ ਤੋਂ ਇਲਾਵਾ ਸਭਿਆਚਾਰ ਨਾਲ ਸੰਬੰਧਿਤ ਮਿੱਡੀਆਂ ਗੁੰਦਣ, ਮਹਿੰਦੀ ਤੇ ਕਢਾਈ ਦੇ ਮੁਕਾਬਲੇ ਵੀ ਕਰਵਾਏ ਗਏ।ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹੀਆਂ ਵਿਦਿਆਰਥਣਾਂ ਨੂੰ ਸਕੂਲ/ਕਾਲਜ ਵੱਲੋਂ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਮੁੰਡਿਆਂ ਵੱਲੋਂ ਸੱਭਿਆਚਾਰਕ ਰੰਗਾ-ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੱਭਿਆਚਾਰ ਦੀਆਂ ਵੱਖ-ਵੱਖ ਝਲਕੀਆਂ ਪੇਸ਼ ਕੀਤੀਆਂ ਤੇ ਵਿਦਿਆਰਥੀਆਂ ਵੱਲੋਂ ਸਟੇਜ ਤੇ ਸੱਭਿਆਚਾਰ ਦੀ ਜਾਨ ਭੰਗੜਾ ਪੇਸ਼ ਕੀਤਾ ਗਿਆ।
ਇਸ ਮੌਕੇ ਤੇ ਪ੍ਰਿੰਸੀਪਲ ਸ. ਗੁਰਬਚਨ ਸਿੰਘ ਗਰੇਵਾਲ, ਸ. ਗੁਰਪ੍ਰੀਤ ਸਿੰਘ, ਸ. ਪਰਮਜੀਤ ਸਿੰਘ, ਰਤਿੰਦਰ ਕੌਰ, ਸਰਬਜੀਤ ਕੌਰ ਹਰਜੀਤ ਕੌਰ ਤੇ ਜਗਦੀਪ ਕੌਰ ਉਚੇਚੇ ਤੌਰ ਤੇ ਹਾਜਰ ਹੋਏ।
ਤੇਜਾ ਸਿੰਘ ਸੁਤੰਤਰ ਸਕੂਲ/ਕਾਲਜ ਵਿੱਚ ਵਿਦਿਆਰਥੀਆਂ ਨੂੰ ਸੱਭਿਆਚਾਰਕ ਵਿਰਸੇ ਨਾਲ ਜੋੜਨ ਦਾ ਯਤਨ
This entry was posted in ਪੰਜਾਬ.