ਅੰਮ੍ਰਿਤਸਰ- ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਤੋਂ ਲੈ ਕੇ ਸ਼ਹੀਦ ਭਾਈ ਫੌਜਾ ਸਿੰਘ ਤੋਂ ਬਾਅਦ ਅੱਜ ਤੱਕ ਸ਼ਹੀਦਾਂ ਦੀ ਜਥੇਬੰਦੀ ਅਖੰਡ ਕੀਰਤਨੀ ਜਥਾ ਇੰਟਰਨਸ਼ੈਨਲ ਵੱਲੋਂ ਆਪਣੀ ਪੰਥਕ ਜਿੰਮੇਵਾਰੀਆਂ ਨੂੰ ਨਿਭਾਉਂਦਿਆਂ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾ ਰਿਹਾ ਹੈ ਜੋ ਰਹਿੰਦੀ ਦੁਨੀਆ ਤੱਕ ਜਾਰੀ ਰਹੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਨੇ ਪੱਤਰਕਾਰ ਵਾਰਤਾ ਦੌਰਾਨ ਕਰਦਿਆ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ 2006 ‘ਚ ਅਖੰਡ ਕੀਰਤਨੀ ਜਥੇ ਦੇ ਮੁੱਖੀ ਵਜੋਂ ਮੇਰੇ ਘਰ ਆ ਕੇ ਮੇਰੇ ਢੰਗ ਤਰੀਕਿਆਂ ਰਾਹੀ ਪ੍ਰਚਾਰ ਕਰਨ ਲਈ ਸਾਧਨ ਦੇਣ ਦੀ ਪੇਸ਼ਕਸ਼ ਕੀਤੀ ਸੀ ਮੈਂ ਉਨ੍ਹਾਂ ਦਾ ਧੰਨਵਾਦ ਕੀਤਾ ਸੀ ਹੁਣ ਸਾਧਨ ਵਾਪਸ ਲਏ ਹਨ ਤਾਂ ਵੀ ਬਹੁਤ-ਬਹੁਤ ਧੰਨਵਾਦ ਹੈ। ਉਨ੍ਹਾਂ ਕਿਹਾ ਕਿ ਸਿੱਖੀ ਪ੍ਰਚਾਰ ਲਈ 2006 ਤੋਂ ਚੱਲ ਰਹੀ ਧਰਮ ਪ੍ਰਚਾਰ ਲਹਿਰ ਅਖੰਡ ਕੀਰਤਨੀ ਜਥੇ ਵੱਲੋਂ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਦਸਿਆ ਕਿ ਧਰਮ ਪ੍ਰਚਾਰ ਲਹਿਰ ਤਹਿਤ ਹੁਣ ਤੱਕ ਪੰਜਾਬ ‘ਚ 95ਵੇਂ ਗੇੜ ਦੇ ਸਮਾਗਮ ਕੀਤੇ ਜਾ ਚੁਕੇ ਹਨ ਅਤੇ 96ਵੇਂ ਗੇੜ ਦੇ ਸਮਾਗਮਾਂ ਲਈ ਵਹੀਰ ਇਸੇ ਮਹੀਨੇ ਰਵਾਨਾਂ ਹੋਵੇਗੀ। ਜਿਸ ਵਿਚ ਰਾਗੀ ਢਾਡੀ ਕਵੀਸ਼ਰੀ ਜਥਿਆਂ ਦੇ ਨਾਲ-ਨਾਲ ਧਾਰਮਿਕ ਫਿਲਮ ਦਿਖਾਉਣ ਤੋਂ ਇਲਾਵਾ ਅੰਮ੍ਰਿਤਪਾਨ ਕਰਨ ਵਾਲੇ ਪ੍ਰਾਣੀਆਂ ਨੂੰ ਭੇਟਾ ਰਹਿਤ ਕਕਾਰ ਅਤੇ ਕੇਸ ਰੱਖਣ ਦਾ ਪ੍ਰਣ ਕਰਨ ਵਾਲੇ ਨੌਜਵਾਨਾਂ ਨੂੰ ਸਿਰੋਪਾਓ ਅਤੇ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਹੁਣ ਤੱਕ ਡੇਰਾ ਬਾਬਾ ਨਾਨਕ, ਪਠਾਨਕੋਟ, ਰਈਆ, ਝਬਾਲ, ਧਾਰੀਵਾਲ, ਅੰਮ੍ਰਿਤਸਰ, ਤਰਨ ਤਾਰਨ, ਲੰਬੀ, ਮਲੋਟ, ਗਿਦੱੜਬਾਹਾ, ਬਠਿੰਡਾ, ਫ਼ਰੀਦਕੋਟ, ਬਾਘਾ ਪੁਰਾਣਾ, ਗੜ੍ਹਸ਼ੰਕਰ, ਸ੍ਰੀ ਫਤਹਿਗੜ੍ਹ ਸਾਹਿਬ, ਅਮਲੋਹ, ਬੱਸੀ ਪਠਾਣਾ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ, ਸੰਗਰੂਰ, ਲੁਧਿਆਣਾ ਅਤੇ ਖਰੜ ਹਲਕਿਆਂ ਦੇ ਕੁਲ ਮਿਲਾ ਕੇ 1850 ਤੋਂ ਵੱਧ ਪਿੰਡਾਂ ਤੱਕ ਧਰਮ ਪ੍ਰਚਾਰ ਲਹਿਰ ਵੱਲੋਂ ਪਹੰਚ ਕੀਤੀ ਗਈ ਹੈ। ਇਨ੍ਹਾਂ ਪਿੰਡਾਂ ਵਿਚੋ ਧਰਮ ਪਚਾਰ ਲਹਿਰ ਦੀ ਪ੍ਰੇਰਨਾ ਸਦਕਾ ਹੁਣ ਤੱਕ ਲੱਖਾਂ ਦੀ ਗਿਣਤੀ ‘ਚ ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਅਤੇ ਨੌਜਵਾਨਾਂ ਨੇ ਕੇਸ ਰੱਖਣ ਦਾ ਪ੍ਰਣ ਕਬੂਲਿਆ। ਧਰਮ ਪ੍ਰਚਾਰ ਲਹਿਰ ਦੌਰਾਨ ਹੁਣ ਤੱਕ 13000 ਤੋਂ ਉਪੱਰ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਨਸ਼ਾ ਛੁਡਾਇਆ ਗਿਆ ਅਤੇ 8 ਜਥਿਆ ਨੂੰ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਿਆ ਦੀ ਯਾਤਰਾ ਫ਼੍ਰੀ ਕਰਵਾਈ ਗਈ ਹੈ। ਸਮਾਗਮਾਂ ਦੌਰਾਨ ਇਕਲੇ ਮਾਲਵਾ ਖੇਤਰ ਚੋਂ 35 ਹਜ਼ਾਰ ਤੋਂ ਵੱਧ ਡੇਰਾ ਪ੍ਰੇਮੀ ਪਰਿਵਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਸਿੱਖ ਪੰਥ ‘ਚ ਸ਼ਮੂਲੀਅਤ ਕੀਤੀ ਹੈ। ਇਸ ਦੇ ਨਾਲ-ਨਾਲ ਧਰਮ ਪ੍ਰਚਾਰ ਲਹਿਰ ਵੱਲੋਂ ਇਨ੍ਹਾਂ ਪਿੰਡਾਂ ਵਿਚ 22 ਹਜ਼ਾਰ ਸਿੰਘਾਂ ਅਤੇ ਸਿੰਘਣੀਆਂ ਨੂੰ ਮੁੱਖ ਸੇਵਾਦਾਰ ਦੀ ਸੇਵਾ ਸੋਂਪੀ ਗਈ ਹੈ। ਉਨ੍ਹਾ ਕਿਹਾ ਕਿ ਅਖੰਡ ਕੀਰਤਨੀ ਜਥੇ ਦੇ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਨਾਲ ਨਾਲ ਵਿਸ਼ਵ ਦੇ 57 ਦੇਸ਼ਾਂ ਦੇ ਵਿਚ ਸਬ ਯੁਨਟਸ ਹਨ। ਉਨ੍ਹਾਂ ਵੱਲੋਂ ਪ੍ਰਚਾਰ ਲਈ ਸਾਧਨਾਂ ਦੀ ਜਿੰਮੇਵਾਰੀ ਲੈ ਲਈ ਗਈ ਹੈ ਅਤੇ ਪੰਜਾਬ ਦੇ ਹਰ ਹਲਕੇ ਵਿਚ ਪ੍ਰਚਾਰਕ, ਰਾਗੀ ਅਤੇ ਢਾਡੀ ਜਥੇ ਭਰਤੀ ਕਰਕੇ ਸਿੱਖੀ ਪ੍ਰਚਾਰ ਕਰਨ ਦਾ ਵਿਸਥਾਰਤ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਇਸ ਮੌਕੇ ਧਰਮ ਪ੍ਰਚਾਰ ਲਹਿਰ ਦੇ ਯੁਰੋਪ ਇੰਚਾਰਜ ਨਿਸ਼ਾਨ ਸਿੰਘ ਸਰਪੰਚ, ਚੇਅਰਮੈਨ ਸੁਖਰਾਜ ਸਿੰਘ ਵੇਰਕਾ, ਪਰਮਜੀਤ ਸਿੰਘ ਗੋਰੇਨੰਗਲ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ, ਦੁਬਈ ਇੰਚਾਰਜ ਸ. ਰਤਨ ਸਿੰਘ, ਭਾਈ ਗੁਰਿੰਦਰ ਸਿੰਘ ਐਡਵੋਕੇਟ, ਭਾਈ ਗੁਰਿੰਦਰ ਸਿੰਘ ਰਾਜਾ ਪ੍ਰੈਸ ਸਕੱਤਰ, ਮਹਾਂਵੀਰ ਸਿੰਘ ਸੇਲਤਾਨਵਿੰਡ, ਜਸਕਰਨ ਸਿੰਘ ਜਨਰਲ ਸਕੱਤਰ ਫੈਡਰੇਸ਼ਨ, ਦਿਬਾਗ ਸਿੰਘ ਚੱਬਾ, ਭਾਈ ਚਰਨਜੀਤ ਸਿੰਘ ਖਰੜ, ਡਾ. ਬਲਦੇਵ ਸਿੰਘ ਗੁਰਦਾਸਪੁਰ, , ਭਾਂਈ ਅਨੂਪ ਸਿੰਘ ਘੋੜੇਵਾਹ, ਬਾਬਾ ਦਰਸ਼ਨ ਸਿੰਘ, ਸਰਪੰਚ ਸੰਮੂਰਨ ਸਿੰਘ, ਭਾਈ ਬਾਵਾ ਸਿੰਘ ਬਹੋੜੂ, ਭਾਈ ਦਲਬੀਰ ਸਿੰਘ, ਪ੍ਰਗਟ ਸਿੰਘ ਦਾਸੂਵਾਲ, ਬਾਬਾ ਨਰਿੰਦਰਪਾਲ ਸਿੰਘ ਜੰਡਿਆਲਾ, ਭਾਈ ਨਿਰਮਲ ਸਿੰਘ ਪੱਟੀ, ਗੁਰਦੇਵ ਸਿੰਘ ਘਰਿਆਲਾ ਆਦਿ ਮੋਹਤਬਰ ਹਾਜ਼ਰ ਸਨ।
ਐਸਜੀਪੀਸੀ ਵੱਲੋਂ ਪ੍ਰਚਾਰ ਸਾਧਨ ਵਾਪਸ ਲੈਣ ਦਾ ਧੰਨਵਾਦ:ਅਖੰਡ ਕੀਰਤਨੀ ਜਥਾ ਆਪਣੇ ਸਾਧਨਾ ਤੇ ਕਰੇਗਾ ਪ੍ਰਚਾਰ
This entry was posted in ਪੰਜਾਬ.