ਆਵੇਗੀ ਖੁਸ਼ਬੂ ਫੁੱਲਾਂ ਕੋਲ ਬਹਿ
ਠਰੇਗੀ ਹਿੱਕ ਰੁੱਖਾਂ ਕੋਲ ਰਹਿ
ਹੁੰਦੇ ਦਿਨ ਨਹੀਂ ਮਨਹੂਸ
ਕਦੇ ਮੱਥੇ ਨੂੰ ਪੁੱਛੀਂ
ਹੋਵੇ ਗੱਲ ਜੇ ਕੋਈ
ਐਂਵੇ ਤੋੜੀਂ ਨਾ ਰੁੱਸੀਂ
ਮੰਜਿ਼ਲ ਪੱਬ ਹੀ ਕਰਦੇ
ਕੋਈ ਸੱਜਰੀ ਗੱਲ ਕਹਿ
ਕਿਉਂ ਦਿੰਨਾਂ ੲ ਦੋਸ਼
ਇਹਨਾਂ ਰਾਹਾਂ ਨੂੰ ਤਰਕੇ
ਹਨੇਰੇ ਹੁੰਦੇ ਨਾ ਦੂਰ
ਪੰਧ ਉਮਰਾਂ ਦੇ ਕਰਕੇ
ਪਲ ਦੋ ਚੰਨ ਕੋਲ ਰਹਿ ਕੇ
ਗੱਲ ਦਿਲ ਚ ਜੋ ਕਹਿ
ਇਹਨਾਂ ਚ ਘੜ੍ਹੇ ਖੁਰ ਜਾਣੇ
ਇਹ ਨੇ ਦਰਿਆ ਪੁਰਾਣੇ
ਇਹ ਦਰਦ ਨਾ ਵੰਡਣ
ਨਾ ਕੋਈ ਦਿੱਲ ਦੀਆਂ ਜਾਣੇ
ਰੱਖ ਅਰਸ਼ ਤੇ ਆਸਾਂ
ਸਾਰ ਸਾਹਾਂ ਦੀ ਲੈ
ਸੁਣ ਸੂਰਜ ਕੀ ਕਹਿੰਦਾ
ਐਂਵੇ ਬਲਦਾ ਨਿੱਤ ਰਹਿੰਦਾ
ਖਬਰੇ ਕਿਉਂ ਇਹ ਸੜ੍ਹਦਾ
ਕਹਿਰ ਪੱਤਿਆਂ ਤੇ ਕਰਦਾ
ਜੇ ਨਦੀ ਪਾਰ ਜਾਣਾ
ਤਾਂ ਬਚ ਇਹਤੋਂ ਰਹਿ