ਬਾਬਾ ਬਕਾਲਾ / ਅੰਮ੍ਰਿਤਸਰ – ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿਖੇ ਕਲ 21 ਅਗਸਤ ਨੂੰ ਕਾਂਗਰਸ ਪਾਰਟੀ ਵੱਲੋਂ ਕਰਾਈ ਜਾ ਰਹੀ ਵਿਸ਼ਾਲ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਅਤੇ ਸਾਬਕਾ ਵਿਧਾਇਕ ਸ: ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਦੀ ਰਹਿਨੁਮਾਈ ਹੇਠ ਹੋ ਰਹੀ ਵਿਸ਼ਾਲ ਕਾਨਫਰੰਸ ਦੀ ਕਾਮਯਾਬੀ ਨਾਲ ਮਾਝੇ ’ਚੋ ਅਕਾਲੀ ਦਲ ਦੇ ਖ਼ਾਤਮੇ ਦੀ ਹੋਵੇਗੀ ਸ਼ੁਰੂਆਤ ਹੋ ਜਾਵੇਗੀ ।
ਅੱਜ ਪੰਡਾਲ ਸਮੇਤ ਹੋਰਨਾਂ ਲੋੜੀਦੀਆਂ ਤਿਆਰੀ ਨੂੰ ਅੰਤਿਮ ਛੋਹਾਂ ਦੇਣ ਸਮੇਂ ਕਾਂਗਰਸ ਆਗੂ ਸ੍ਰੀ ਓ ਪੀ ਸੋਨੀ, ਸ: ਫ਼ਤਿਹ ਜੰਗ ਸਿੰਘ ਬਾਜਵਾ, ਸ: ਜਸਬੀਰ ਸਿੰਘ ਡਿੰਪਾ, ਹਰਪ੍ਰਤਾਪ ਸਿੰਘ ਅਜਨਾਲਾ ਨੇ ਜਾਇਜ਼ਾ ਲਿਆ ਅਤੇ ਵਰਕਰਾਂ ਨੂੰ ਲੋੜੀਂਦੀਆਂ ਜ਼ਰੂਰੀ ਹਦਾਇਤਾਂ ਦਿੱਤਿਆਂ।
ਫ਼ਤਿਹ ਬਾਜਵਾ ਅਤੇ ਡਿੰਪਾ ਇਸ ਮੌਕੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਨਫਰੰਸ ਲਈ ਤਿੰਨ ਏਕੜ ਜਗਾ ਵਿੱਚ ਇੱਕ ਵਾਟਰ ਪਰੂਫ਼ ਵਿਸ਼ਾਲ ਪੰਡਾਲ ਬਣਾਇਆ ਗਿਆ ਹੈ, ਜਿਸ ਅੰਦਰ 30 ਹਜ਼ਾਰ ਤੋਂ ਵੱਧ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸੰਗਤਾਂ ਦੀਆਂ ਗੱਡੀਆਂ ਆਦਿ ਦੀ ਪਾਰਕਿੰਗ ਸੰਬੰਧੀ ਪ੍ਰਬੰਧ ਤੋ ਇਲਾਵਾ ਪੰਡਾਲ ਦੇ ਸਾਹਮਣੇ ਗੁਰੂ ਕਾ ¦ਗਰ ਅਟੁੱਟ ਵਰਤਾਇਆ ਜਾਵੇਗਾ ਜਿੱਥੇ ਪੀਣ ਯੋਗ ਪਾਣੀ ਦਾ ਖਾਸ ਤੇ ਪੂਰਾ ਪ੍ਰਬੰਧ ਕੀਤਾ ਗਿਆ ਹੈ।
ਉਹਨਾਂ ਦਸਿਆ ਕਿ ਕਾਨਫਰੰਸ ਦੌਰਾਨ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਨ ਲਈ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪਹੁਚ ਰਹੇ ਹਨ। ਉਹਨਾਂ ਦੱਸਿਆ ਕਿ ਲੋਕਾਂ ਵਿੱਚ ਕਾਨਫਰੰਸ ਸੰਬੰਧੀ ਸਿਰੇ ਦਾ ਉਤਸ਼ਾਹ ਦੇਖਣ ਪਾਇਆ ਜਾ ਰਿਹਾ ਹੈ। ਕਾਂਗਰਸੀ ਵਰਕਰਾਂ ਵੱਲੋਂ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਪੱਬਾਂ ਭਾਰ ਹੋਣ ਨਾਲ ਕਾਨਫਰੰਸ ਵਿੱਚ ਵਿਸ਼ਾਲ ਇਕੱਠ ਹੋਣਾ ਯਕੀਨੀ ਹੈ ਤੇ ਰੈਲੀ ਇਤਿਹਾਸਕ ਸਿੱਧ ਹੋਵੇਗੀ।
ਫ਼ਤਿਹ ਬਾਜਵਾ ਅਤੇ ਡਿੰਪਾ ਨੇ ਕਿਹਾ ਕਿ ਅਕਾਲੀਆਂ ਨੇ ਕਾਂਗਰਸ ਦੀ ਰੈਲੀ ਨੂੰ ਫਲਾਪ ਕਰਨ ਲਈ ਬੜੀਆਂ ਕੋਝੀਆਂ ਹਰਕਤਾਂ ਕੀਤੀਆਂ ਹਨ ਪਰ ਕਾਂਗਰਸ ਦੇ ਵਫਾਦਾਰਾਂ ਨੇ ਅਕਾਲੀਆਂ ਦੀ ਹਿਕ ਨਹੀਂ ਚਲਣ ਦਿਤੀ। ਕਾਂਗਰਸ ਦੀ ਏਕਤਾ ਦੇਖ ਅਕਾਲੀਆਂ ਨੂੰ ਅਜ ਹੱਥਾਂ ਪੈਰਾਂ ਦੀ ਪਈ ਹੋਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ