ਓਸਲੋ,(ਰੁਪਿੰਦਰ ਢਿੱਲੋ ਮੋਗਾ)- ਪ੍ਰੈਸ ਨੂੰ ਭੇਜੀ ਜਾਣਕਾਰੀ ਅਨੁਸਾਰ ਇਸ ਸਾਲ ਵੀ ਇੰਡੀਅਨ ਈਵਨਿੰਗ ਨਾਮੀ ਰੰਗਾ ਰੰਗ ਸ਼ਾਮ ਸਾਗਾਫੂਅਰ ਸ਼ਿਪ ਚ ਬੜੀ ਧੂਮ ਧਾਮ ਨਾਲ ਮਨਾਈ ਗਈ।ਰਵਾਇਤੀ ਢੰਗ ਨਾਲ ਭਾਰਤ ਦੀ ਸ਼ਾਨ ਦਾ ਪ੍ਰਤੀਤ ਤਿਰੰਗਾ ਸਭ ਤੋਂ ਪਹਿਲਾ ਸ਼ਿਪ ਤੇ ਲਹਿਰਾਇਆ ਗਿਆ ਅਤੇ ਉਸ ਤੋਂ ਬਾਅਦ ਭਾਰਤੀ ਖਾਣੇ, ਭਾਰਤੀ ਸੰਗੀਤ, ਵੱਖ ਵੱਖ ਲੱਗੇ ਸਟਾਲ ਆਦਿ ਦਾ ਆਨੰਦ ਸ਼ਿਪ ਤੇ ਇੱਕਤਰ ਲੋਕਾਂ ਨੇ ਮਾਣਿਆ, ਹੋਰਨਾਂ ਤੋਂ ਇਲਾਵਾ ਇਸ ਇੰਡੀਅਨ ਸ਼ਾਮ ਦਾ ਆਨੰਦ ਮਾਣਨ ਲਈ ਡੈਨਮਾਰਕ ਚ ਭਾਰਤੀ ਰਾਜਦੂਤ ਸ੍ਰੀ ਨੀਰਜ ਸ੍ਰੀਵਾਸਤਵ ਤੇ ਉਹਨਾ ਦੀ ਧਰਮਪਤਨੀ ਚੇਤਨਾ ਸ੍ਰੀਵਾਸਤਵ,ਬੇਟੀ ਨੇਹਾ ਸ੍ਰੀਵਾਸਤਵ,ਡੈਨਮਾਰਕ ਦੇ ਰੂਸ ਕਦੇ ਇਲਾਕੇ ਦੇ ਮੇਅਰ ਜੋਅ ਮੌਗਨਸਨ, ਡਿਪਟੀ ਮੇਅਰ ਈਵਨ ਲੀਨਰਰੂਪ,ਉਹਨਾ ਦੀ ਧਰਮਪਤਨੀ ਏਵਾ ਲੀਨਰਰੂਪ,ਜੈਨਸ ਮੂਲਰ(ਪ੍ਰੈਸੀਡੈਟ ਬਿਜਨੈਸ ਕੂਨੈਸ਼ਨ)ਪੀਆ ਲੀਨਦਲ ਕਾਵੀਸਤ(ਪ੍ਰੋਜੈਕਟ ਮਨੈਜਰ ਗਾਦੇਬੋਰਨ ਕਲਕਤਾ) ਆਦਿ ਉਚੇਚੇ ਤੋਰ ਤੇ ਸ਼ਿਰਕਤ ਕਰਨ ਲਈ ਪਹੁੰਚੇ ਹੋਏ ਸਨ।ਸੰਧੂ ਪਰਿਵਾਰ ਡੈਨਮਾਰਕ ਚ ਪਹਿਲੇ ਭਾਰਤੀ ਹਨ ਜਿਹਨਾ ਨੇ ਸ਼ਿਪ ਇੰਡਸਟਰੀ ਚ ਕਦਮ ਰੱਖਿਆ ਹੈ ਅਤੇ ਪਿੱਛਲੇ ਦੋ ਸਾਲਾ ਤੋਂ ਸ੍ਰ ਮਨਜੀਤ ਸਿੰਘ ਸੰਧੂ ਬੜੀ ਸਫਲਤਾ ਨਾਲ ਇਹ ਸ਼ਿਪ ਦਾ ਕਾਰੋਬਾਰ ਕਰ ਰਹੇ ਹਨ।ਇਸ ਵਿਸ਼ਾਲ ਸੁਮੰਦਰੀ ਜਹਾਜ ਤੇ ਰੰਗਾ ਰੰਗ ਸ਼ਾਮ ਦਾ ਪ੍ਰੰਬੱਧ ਖੁਦ ਸ੍ਰ ਮਨਜੀਤ ਸਿੰਘ ਸੰਧੂ ਤੇ ਉਹਨਾ ਦੀ ਧਰਮ ਪਤਨੀ ਅਮਰਜੀਤ ਕੌਰ ਦੀ ਦੇਖ ਰੇਖ ਚ ਹੋ ਰਿਹਾ ਸੀ।ਸੰਧੂ ਪਰਿਵਾਰ ਚੋਂ ਹੀ ਮਹਾ ਸਿੰਘ (ਬੇਟਾ)ਸੁਖਦੇਵ ਸਿੰਘ(ਪ੍ਰੈਸੀਡੇਟ ਆਲ ਇੰਡੀਆ ਕੱਲਚਰਲ ਸੋਸਾਇਟੀ) ਅਤੇ ਉਹਨਾ ਦੀ ਧਰਮਪਤਨੀ ਜਸਵੰਤ ਕੌਰ ਆਦਿ ਮੈਂਬਰ ਸ਼ਿਪ ‘ਚ ਹਾਜ਼ਰ ਪੰਤਵੱਤੇ ਸੱਜਣਾਂ ਦਾ ਪੂਰਾ ਖਿਆਲ ਰੱਖ ਰਹੇ ਸਨ। ਭਾਰਤੀ ਅਤੇ ਡੈਨਿਸ਼ ਉੱਚ ਹਸਤੀਆਂ ਵੱਲੋ ਭਾਰਤ ਅਤੇ ਡੈਨਮਾਰਕ ਦੀ ਸਾਂਝ ਹੋਰ ਮਜਬੂਤ ਕਰਨ ਲਈ ਕਈ ਪਹਿਲੂਆਂ ਤੇ ਵਿਚਾਰ ਵਟਾਂਦਰੇ ਕੀਤੇ ਗਏ।