ਜਲੰਧਰ – ਸਿੱਖੀ ਪ੍ਰਚਾਰ ਅਤੇ ਪ੍ਰਸਾਰ ਨੂੰ ਲਗਾਤਾਰ ਪਿੰਡ-ਪਿੰਡ ਅਤੇ ਘਰ-ਘਰ ਪਹੁੰਚਾਉਣ ਲਈ ਸ਼ਹੀਦਾਂ ਦੀ ਜਥੇਬੰਦੀ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਦੀ ਧਾਰਮਿਕ ਸਰਪ੍ਰਸਤੀ ਹੇਠ ਧਰਮ ਪ੍ਰਚਾਰ ਲਹਿਰ ਟਰੱਸਟ ਦਾ ਗਠਨ ਕੀਤਾ ਗਿਆ ਹੈ। ਇਸ ਸੰਬੰਧੀ ਅੱਜ ਪੰਜਾਬ ਪ੍ਰੈਸ ਕਲੱਬ ਵਿਖੇ ਪੱਤਰਕਾਰ ਵਾਰਤਾ ਦੌਰਾਨ ਜਥੇਦਾਰ ਬਲਦੇਵ ਸਿੰਘ ਨੇ ਦਸਿਆ ਕਿ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਤਹਿਤ 2006 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ 1850 ਤੋਂ ਵੱਧ ਪਿੰਡਾਂ ਤੱਕ ਪਹੁੰਚ ਕੀਤੀ ਗਈ ਹੈ ਅਤੇ ਗੁਰਮਤਿ ਸਮਾਗਮ ਕਰਵਾਏ ਗਏ ਹਨ। ਜਿਸ ਦੌਰਾਨ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਅੰਮ੍ਰਿਤਪਾਨ ਕੀਤਾ ਅਤੇ ਪਤਿਤ ਨੌਜਵਾਨਾਂ ਨੇ ਕੇਸ ਰੱਖਣ ਦਾ ਪ੍ਰਣ ਲਿਆ। ਉਨ੍ਹਾਂ ਦਸਿਆ ਕਿ ਧਰਮ ਪ੍ਰਚਾਰ ਲਹਿਰ ਤਹਿਤ ਹੁਣ ਤੱਕ ਇਕਲੇ ਮਾਲਵਾ ਖੇਤਰ ਵਿਚੋਂ ਹੀ 35 ਹਜਾਰ ਤੋਂ ਵੱਧ ਡੇਰਾ ਪ੍ਰੇਮੀ ਪਰਿਵਾਰਾ ਨੇ ਸਿੱਖ ਪੰਥ ‘ਚ ਸ਼ਮੁਲੀਅਤ ਕੀਤੀ। ਇਸ ਮੌਕੇ ਉਨ੍ਹਾਂ ਭਾਈ ਨਿਸਾਨ ਸਿੰਘ ‘ਇਟਲੀ’ ਨੂੰ ਧਰਮ ਪ੍ਰਚਾਰ ਲਹਿਰ ਟਰੱਸਟ ਦੇ ਪ੍ਰਧਾਨ ਦੀ ਜਿੰਮੇਵਾਰੀ ਸੋਂਪੀ । ਜਥੇਦਾਰ ਬਲਦੇਵ ਸਿੰਘ ਨੇ ਕਿਹਾ ਕਿ ਧਰਮ ਪ੍ਰਚਾਰ ਲਹਿਰ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀ, ਇਹ ਇੱਕ ਕੌਮੀ ਅਤੇ ਪੰਥਕ ਲਹਿਰ ਬੰਨ ਚੁੱਕੀ ਹੈ ਜਿਸ ਦੀ ਅਗਵਾਈ ਗੁਰੂ ਸਾਹਿਬ ਸਿੱਖ ਪੰਥ ਕੋਲੋ ਆਪ ਕਰਵਾ ਰਹੇ ਹਨ। ਇਸ ਮੌਕੇ ਪ੍ਰਧਾਨ ਨਿਸ਼ਾਨ ਸਿੰਘ ਨੇ ਕਿਹਾ ਕਿ ਧਰਮ ਪ੍ਰਚਾਰ ਲਹਿਰ ਨਿਰੋਲ ਧਾਰਮਿਕ ਧਾਰਮਿਕ ਹੈ ਜਿਸ ਤਹਿਤ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਇਸ ਲਹਿਰ ਨੂੰ ਹੋਰ ਵੱਡੇ ਪੱਧਰ ਤੇ ਪਿੰਡਾਂ ਵਿਚ ਪਹੁੰਚਾਉੇਣ ਦੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਮਾਗਮਾਂ ਦੌਰਾਨ ਅੰਮ੍ਰਿਤਪਾਨ ਕਰਨ ਵਾਲੀਆਂ ਸੰਗਤਾਂ ਨੂੰ ਭੇਟਾ ਰਹਿਤ ਕਕਾਰ ਦਿੱਤੇ ਜਾਣਗੇ, ਮੈਡੀਕਲ ਕੈਂਪ ਲਗਾਏ ਜਾਣਗੇ ਅਤੇ ਕੇਸ ਰੱਖਣ ਦਾ ਪ੍ਰਣ ਕਰਨ ਵਾਲੇ ਨੌਜਵਾਨਾਂ ਨੂੰ ਸਿਰੋਪਾਓ ਅਤੇ ਗੋਲਡ ਮੈਡਲ ਦਿੱਤੇ ਜਾਣਗੇ। ਪ੍ਰਚਾਰ ਲਈ ਸਾਧਨ ਜੁਟਾਉਣ ਸੰਬੰਧੀ ਪੁਛੇ ਜਾਣ ਤੇ ਜਥੇਦਾਰ ਬਲਦੇਵ ਸਿੰਘ ਨੇ ਕਿਹਾ ਕਿ ਪ੍ਰਚਾਰ ਦੇ ਇਹ ਕਾਰਜ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹੀ ਹੋਣਗੇ ਅਤੇ ਜਲਦ ਹੀ ਪੰਜਾਬ ਦੇ ਹਰ ਜਿਲ੍ਹੇ ਵਿਚ ਧਰਮ ਪ੍ਰਚਾਰ ਲਹਿਰ ਟਰਸੱਟ ਦਾ ਦਫ਼ਤਰ ਸਥਾਪਿਤ ਕੀਤਾ ਜਾਵੇਗਾ। ਇਸ ਮੌਕੇ ਧਰਮ ਪ੍ਰਚਾਰ ਲਹਿਰ ਦੇ ਯੁਰੋਪ ਇੰਚਾਰਜ ਭਾਈ ਸੁਰਿੰਦਰਜੀਤ ਸਿੰਘ ਪੰਡੋਰੀ ਨੇ ਕਿਹਾ ਕਿ ਧਰਮ ਪ੍ਰਚਾਰ ਲਹਿਰ ਤੇ ਸਾਧਨਾ ਸਮੇਤ ਹਰ ਪ੍ਰਕਾਰ ਦਾ ਖਰਚਾ ਸਾਰੇ ਯੁਰੋਪ ਦੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਲੈਣ ਨੂੰ ਤਿਆਰ ਹਨ ਅਤੇ ਪ੍ਰਚਾਰ ਦੇ ਕਾਰਜ ਲਈ ਸਾਧਨਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪ੍ਰੈਸ ਕਾਨਫੰਰਸ ਦੌਰਾਨ ਭਾਈ ਸੁਰਿੰਦਰਜੀਤ ਸਿੰਘ ਪੰਡੋਰੀ ਇੰਚਾਰਜ ਧਰਮ ਪ੍ਰਚਾਰ ਲਹਿਰ ਯੁਰੋਪ, ਭਾਈ ਰਤਨ ਸਿੰਘ ਇੰਚਾਰਜ ਧਰਮ ਪ੍ਰਚਾਰ ਲਹਿਰ ਦੁਬਈ, ਭਾਈ ਤਮਿੰਦਰ ਸਿੰਘ ਮੀਡੀਆ ਸਲਾਹਕਾਰ, ਭਾਈ ਮਨਪ੍ਰੀਤ ਸਿੰਘ ਖਾਲਸਾ, ਭਾਈ ਗੁਰਿੰਦਰ ਸਿੰਘ ਰਾਜਾ ਪ੍ਰੈਸ ਸਕੱਤਰ, ਬਾਬਾ ਬਬੇਕ ਸਿੰਘ ਮੁੱਖੀ ਜੱਸਾ ਸਿੰਘ ਰਾਮਗੜ੍ਹੀਆਂ ਤਰਨਾ ਦਲ, ਬਾਬਾ ਭੁਪਿੰਦਰ ਸਿੰਘ ਮੀਤ ਜਥੇਦਾਰ ਤਰਨਾ ਦਲ ਭਾਈ ਸੇਵਾ ਸਿੰਘ ਨੰਬਰਦਾਰ ਕਿਸਾਨ ਯੁਨੀਅਨ, ਬਾਬਾ ਗੁਰਭੇਜ ਸਿੰਘ ਤਰਨਾ ਦਲ, ਭਾਈ ਹਰਜੀਤ ਸਿੰਘ ਜਥੇਦਾਰ ਅਖੰਡ ਕੀਰਤਨੀ ਜਥਾ ਜਲੰਧਰ, ਭਾਈ ਜਰਨੈਲ ਸਿੰਘ ਅਖੰਡ ਕੀਰਤਨੀ ਜਥਾ ਕਾਕੀ ਪਿੰਡ, ਜਥੇਦਾਰ ਪਿਆਰਾ ਸਿੰਘ ਦੁਬਈ ਜੋਨਲ ਜਥੇਦਾਰ ਦੋਆਬਾ, ਬਾਬਾ ਜੋਗਿੰਦਰ ਸਿੰਘ ਤਰਨਾ ਦਲ, ਬਾਬਾ ਗੁਰਦੇਵ ਸਿੰਘ, ਬਾਬਾ ਭਜਨ ਸਿੰਘ ਟਕਸਾਲੀ, ਬਾਬਾ ਗੁਰਚਰਨ ਸਿੰਘ ਟਕਸਾਲੀ, ਬਾਬਾ ਕੁਲਵੰਤ ਸਿੰਘ, ਭਾਈ ਮਹਿੰਦਰ ਸਿੰਘ ਚੋਹਾਨ, ਭਾਈ ਗੁਰਮੀਤ ਸਿੰਘ, ਭਾਈ ਕਮਲਜੀਤ ਸਿੰਘ ਭੋਗਪੁਰ, ਭਾਈ ਗੁਰਦਿਆਲ ਸਿੰਘ ਭੁਲਥ ਸਮੇਤ ਵੱਖ ਵੱਖ ਧਾਰਮਿਕ ਜਥੇਬੰਦੀਆਂ ਦੇ ਆਗੂ ਹਾਜਰ ਸਨ।
ਧਰਮ ਪ੍ਰਚਾਰ ਲਹਿਰ ਇਕ ਕੌਮੀ ਲਹਿਰ ਨਾਂ ਕੇ ਕਿਸੇ ਵਿਅਕਤੀ ਵਿਸ਼ੇਸ਼ ਦੀ – ਜਥੇ. ਬਲਦੇਵ ਸਿੰਘ
This entry was posted in ਪੰਜਾਬ.