ਵਾਸ਼ਿੰਗਟਨ-ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਨੇ ਇਹ ਸੰਕੇਤ ਦਿੱਤੇ ਹਨ ਕਿ ਅਮਰੀਕਾ ਇੱਕਲਿਆਂ ਹੀ ਸੀਰੀਆ ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਸਰਕਾਰ ਦੁਆਰਾ ਰਸਾਇਣਕ ਹੱਥਿਆਰਾਂ ਦੇ ਪ੍ਰਯੋਗ ਕਰਨ ਕਰਕੇ ਸੀਰੀਆ ਦੇ ਖਿਲਾਫ਼ ਸੈਨਿਕ ਕਾਰਵਾਈ ਦੇ ਮੁੱਦੇ ਤੇ ਅਮਰੀਕਾ ਦਾ ਸਾਥ ਦੇ ਰਹੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੈਮਰਨ ਨੂੰ ਝਟਕਾ ਦਿੰਦੇ ਹੋਏ ਬ੍ਰਿਟਿਸ਼ ਸਾਂਸਦਾਂ ਨੇ ਅਮਰੀਕੀ ਅਗਵਾਈ ਵਿੱਚ ਸੀਰੀਆ ਤੇ ਹਮਲਾ ਕਰਨ ਲਈ ਮੱਦਦ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। 1782 ਤੋਂ ਬਾਅਦ ਪਹਿਲੀ ਵਾਰ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਯੁੱਧ ਦੇ ਮਾਮਲੇ ਵਿੱਚ ਹੋਏ ਮੱਤਦਾਨ ਤੇ ਹਾਰ ਮਿਲੀ ਹੈ।
ਜਾਨ ਕੈਰੀ ਨੇ ਸੰਸਦ ਵਿੱਚ ਕਿਹਾ, ‘ਅਮਰੀਕਾ ਦੂਸਰੇ ਦੇਸ਼ਾਂ ਦੀ ਵਿਦੇਸ਼ ਲਈ ਇੰਤਜ਼ਾਰ ਨਹੀਂ ਕਰੇਗਾ।’ ਇੱਕ ਉਚ ਅਧਿਕਾਰੀ ਨੇ ਕਿਹਾ, ‘ਰਾਸ਼ਟਰਪਤੀ ਬਰਾਕ ਓਬਾਮਾ ਦਾ ਫੈਸਲਾ ਦੇਸ਼ ਹਿੱਤ ਵਿੱਚ ਹੋਵੇਗਾ। ਉਨ੍ਹਾਂ ਨੇ ਸਦਾ ਵੱਧ ਤੋਂ ਵੱਧ ਅੰਤਰਰਾਸ਼ਟਰੀ ਸਮਰਥਣ ਮੰਗਿਆ ਹੈ।ਹੁਣ ਫਰਾਂਸ,ਤੁਰਕੀ ਅਤੇ ਹੋਰ ਦੇਸ਼ਾਂ ਦੇ ਸਮਰਥਣ ਸਬੰਧੀ ਵੀ ਨਵੇਂ ਸਿਰੇ ਤੋਂ ਗੌਰ ਕੀਤਾ ਜਾਵੇਗਾ।’ ਅਮਰੀਕਾ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੀਰੀਆ ਅਤੇ ਇਰਾਕ ਵਿੱਚ ਤੁਲਨਾ ਨਹੀਂ ਕੀਤੀ ਜਾ ਸਕਦੀ। ਵਾਈਟ ਹਾਊਸ ਦੇ ਉਪ ਸਕੱਤਰ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਵਿੱਚ ਅੰਤਰ ਹੈ। ਸੀਰੀਆ ਤੋਂ ਮਿਲੇ ਸਬੂਤ ਇਹ ਸਾਬਿਤ ਕਰਦੇ ਹਨ ਕਿ ਨਿਰਦੋਸ਼ ਨਾਗਰਿਕਾਂ ਤੇ ਰਸਾਇਣਕ ਹੱਥਿਆਰਾਂ ਦਾ ਪ੍ਰਯੋਗ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਹਾਊਸ ਆਫ਼ ਕਾਮਰਸ ਵਿੱਚ 7 ਘੰਟੇ ਤੱਕ ਚਲੀ ਬਹਿਸ ਦੌਰਾਨ ਮੱਦਦ ਦੇ ਪ੍ਰਸਤਾਵ ਦੇ ਹੱਕ ਵਿੱਚ 272 ਅਤੇ ਵਿਰੋਧ ਵਿੱਚ 285 ਵੋਟ ਪਏ। ੀੲਸ ਤੋਂ ਬਾਅਦ ਕੈਮਰਨ ਨੇ ਕਿਹਾ, ‘ ਸਪੱਸ਼ਟ ਹੈ ਕਿ ਸੰਸਦ ਅਤੇ ਬ੍ਰਿਟਿਸ਼ ਬ੍ਰਿਟੇਨ ਵੱਲੋਂ ਸੈਨਿਕ ਕਾਰਵਾਈ ਨਹੀਂ ਚਾਹੁੰਦੇ। ਸਰਕਾਰ ਇਸ ਅਨੁਸਾਰ ਹੀ ਕੰਮ ਕਰੇਗੀ।’ਕੈਮਰਾਨ ਸਰਕਾਰ ਨੇ ਬਾਅਦ ਵਿੱਚ ਇਹ ਐਲਾਨ ਕਰ ਦਿੱਤਾ ਕਿ ਉਹ ਸੈਨਿਕ ਕਾਰਵਾਈ ਵਿੱਚ ਸ਼ਾਮਿਲ ਨਹੀਂ ਹੋਣਗੇ।ਓਧਰ ਫਰਾਂਸ ਦੇ ਰਾਸ਼ਟਰਪਤੀ ਰਸਾਇਣਕ ਹੱਥਿਆਰਾਂ ਦੀ ਵਰਤੋਂ ਕਰਨ ਤੇ ਸੀਰੀਆ ਨੂੰ ਸਖਤ ਸਜ਼ਾ ਦੇਣ ਦੇ ਪੱਖ ਵਿੱਚ ਹੈ।