ਨਵੀਂ ਦਿੱਲੀ:- ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੰਗਤਾਂ ਨੂੰ ਸਹੁਲਤਾਂ ਦੇਣ ਦੇ ਮਕਸਦ ਨਾਲ ਕਾਰ ਪਾਰਕਿੰਗ ਅਤੇ ਮੁੱਖ ਦਰਵਾਜੇ ਤੇ ਅੱਜ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੀ ਸੁਰੱਖਿਆ ਏਜੰਸੀ “ਬਾਜ ਸਿਕਿਓਰਟੀ” ਦੇ ਮੁਸਤੈਦ ਜਵਾਨਾਂ ਨੂੰ ਸੁਰਖਿਆ ਦਾ ਜਿੰਮਾ ਪ੍ਰਯੋਗ ਦੇ ਤੌਰ ਤੇ ਤਿਨ ਮਹੀਨਿਆ ਵਾਸਤੇ ਦਿੱਤਾ ਗਿਆ ਹੈ। ਕਿਉਂਕਿ ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਦੇ ਉਪਰ ਨਸ਼ੇੜਿਆਂ ਤੇ ਸਮਾਜ ਵਿਰੋਧੀ ਤੱਤਾ ਵਲੋਂ ਕਮਜੋਰ ਨਿਗਰਾਨੀ ਤੰਤਰ ਦਾ ਫਾਇਦਾ ਚੁਕ ਕੇ ਪਾਰਕਿੰਗ ਦੀ ਦੁਰਵਰਤੋਂ ਦੀ ਸ਼ਿਕਾਇਤਾਂ ਪ੍ਰਬੰਧਕਾਂ ਕੋਲ ਲਗਾਤਾਰ ਆ ਰਹੀਆਂ ਸਨ ਇਸ ਲਈ ਸੰਗਤਾਂ ਦੀ ਸ਼ਿਕਾਇਤਾਂ ਨੂੰ ਦੂਰ ਕਰਨ ਅਤੇ ਗੁਰੂ ਦਰਸ਼ਨਾਂ ਵਾਸਤੇ ਸੁਖਾਵਾਂ ਮਾਹੌਲ ਉਪਲਬੱਧ ਕਰਵਾਉਣ ਦੇ ਮਕਸਦ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਲੋਂ ਗੁਰਦੁਆਰਾ ਪਰਿਸਰ ਦੀ ਸੁਰਖਿਆ ਨੂੰ ਮਜਬੂਤ ਕਰਨ ਵਾਸਤੇ ਸੀ.ਸੀ.ਟੀ.ਵੀ. ਕੈਮਰੇ, ਮੈਟਲ ਡਿਟੇਕਟਰ ਅਤੇ ਸੁਰਖਿਆ ਗਾਰਡਾਂ ਦੀ ਨਿਯੁਕਤੀ ਕਰਨ ਦਾ ਫੈਂਸਲਾ ਲਿਆ ਗਿਆ ਸੀ। ਅੱਜ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਅਰਦਾਸ ਕਰਕੇ ਸੁਰਖਿਆ ਸੇਵਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪਰਮਜੀਤ ਸਿੰਘ ਚੰਢੋਕ ਚੇਅਰਮੈਨ ਗੁਰਦੁਆਰਾ ਬੰਗਲਾ ਸਾਹਿਬ, ਅਮਰਜੀਤ ਸਿੰਘ ਬਿੰਦਰਾ ਵਾਈਸ ਚੇਅਰਮੈਨ, ਰਿਟਾਅਰਡ ਮੇਜਰ ਜਨਰਲ ਲਖਵਿੰਦਰ ਸਿੰਘ ਤੇ ਜਨਰਲ ਮੈਨੇਜਰ ਰਾਮ ਸਿੰਘ ਮੌਜੂਦ ਸਨ।
ਦਿੱਲੀ ਕਮੇਟੀ ਵਲੋਂ ਗੁਰਦੁਆਰਾ ਬੰਗਲਾ ਸਾਹਿਬ ਦੀ ਸੁਰੱਖਿਆ ਦਾ ਜਿੰਮਾ ਆਪਣੀ ਸੁਰਖਿਆ ਏਜੰਸੀ ਹਵਾਲੇ
This entry was posted in ਭਾਰਤ.