ਸੰਗਰੂਰ – ਸਤਾਬਦੀ ਐਕਸਪ੍ਰੈਸ ਗੱਡੀ ਨਵੀ ਦਿੱਲੀ ਤੋਂ ਸੰਗਰੂਰ ਹਫਤੇ ਦੇ ਸਾਰੇ ਦਿਨ ਚੱਲੇਗੀ। ਐਤਵਾਰ ਸ਼ਾਮ ਨੂੰ ਮੈਂਬਰ ਪਾਰਲੀਮੈਂਟ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸਤਾਬਦੀ ਐਕਸਪ੍ਰੈਸ ਗੱਡੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਤੋ ਪਹਿਲਾ ਸਤਾਬਦੀ ਐਕਸਪ੍ਰੈਸ ਗੱਡੀ ਹਫਤੇ ਵਿੱਚ ਕੁਝ ਦਿਨ ਹੀ ਚਲਦੀ ਸੀ। ਇਹ ਗੱਡੀ ਸਵੇਰੇ 10:56 ਮਿੰਟ ਤੇ ਦਿੱਲੀ ਤੋ ਸੰਗਰੂਰ ਰੇਲਵੇ ਸਟੇਸ਼ਨ ਤੇ ਪੰਹੁਚੇਗੀ ਤੇ ਸ਼ਾਮ ਨੂੰ 5:50 ਮਿੰਟ ਤੇ ਦਿੱਲੀ ਲਈ ਚੱਲੇਗੀ।
ਮੈਂਬਰ ਪਾਰਲੀਮੈਂਟ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸਤਾਬਦੀ ਐਕਸਪ੍ਰੈਸ ਗੱਡੀ ਨੂੰ ਝੰਡੀ ਦੇਣ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਸਤਾਬਦੀ ਐਕਸਪ੍ਰੈਸ ਗੱਡੀ ਨੂੰ ਹਫਤੇ ਦੇ ਸਾਰੇ ਦਿਨ ਚਲਾਇਆ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਆਪਣੇ ਹਲਕੇ ਦੇ ਲੋਕਾ ਨੂੰ ਰੇਲਵੇ ਦੇ ਦੁਆਰਾ ਦੇਸ਼ ਦੇ ਵੱਧ – ਵੱਧ ਤੋ ਹਿੱਸਿਆ ਨਾਲ ਜੋੜਨ ਦੀ ਕੌਸਿਸ਼ ਰਹੀ ਹੈ।ਜਿਸ ਵਿੱਚ ਉਨ੍ਹਾਂ ਨੂੰ ਸਫਲਤਾ ਵੀ ਪ੍ਰਾਪਤ ਹੋਈ ਹੈ। ਜਦ ਉਨ੍ਹਾਂ ਨੇ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਹਲਕੇ ਦੀ ਵਾਗਡੋਰ ਸੰਭਾਲੀ ਸੀ ਤਾਂ ਉਸ ਸਮੇ ਹਲਕਾ ਬਹੁਤ ਪਿੱਛੜਿਆ ਹੋਇਆ ਸੀ ਉਨ੍ਹਾਂ ਨੂੰ ਖੁਸ਼ੀ ਹੈ, ਕਿ ਲੋਕ ਸਭਾ ਹਲਕਾ ਸੰਗਰੂਰ ਦੇ ਰੇਲਵੇ ਸਟੇਸ਼ਨ ਨੂੰ ਦਿੱਲੀ, ਹਜੂਰ ਸਾਹਿਬ, ਮੁਥਰਾ, ਅਜਮੇਰ, ਅੰਮ੍ਰਿਤਸਰ, ਸਿਰਸਾ ਦੇ ਨਾਲ-ਨਾਲ ਦੇਸ਼ ਦੇ ਕਈ ਮਹੱਤਵਪੂਰਨ ਸਥਾਨਾਂ ਦੇ ਲਈ ਰੇਲ ਸੁਵਿਧਾ ਜੋੜਨ ਵਿੱਚ ਸਫਲਤਾ ਮਿਲੀ ਹੈ।ਕਈ ਗੱਡੀਆ ਦਾ ਠਹਿਰਾਬ ਹਲਕੇ ਵਿੱਚ ਕਰਵਾਇਆ ਗਿਆ ਹੈ। ਹਲਕੇ ਵਿੱਚ ਰੇਲਵੇ ਓਵਰਬ੍ਰਿਜ/ਅੰਡਰਬ੍ਰਿਜ, ਫੁਟ ਓਵਰਬ੍ਰਿਜ, ਡਬਲ ਰੇਲ ਲਾਇਨ, ਰੇਲ ਰਿਜਰਵੇਸ਼ਨ ਸੈਂਟਰ ਅਤੇ ਹਲਕੇ ਦੇ ਸਾਰੇ ਰੇਲਵੇ ਸਟੇਸ਼ਨਾ ਨੂੰ ਆਦਰਸ਼ ਰੇਲਵੇ ਸਟੇਸ਼ਨ ਦਾ ਦਰਜਾ ਦਿਲਵਾਇਆ ਗਿਆ ਹੈ।ਉਹ ਹਲਕੇ ਦੇ ਲੋਕਾਂ ਨਾਲ ਕੀਤੇ ਵਾਇਦੇ ਅਨੁਸਾਰ ਹਲਕੇ ਦੇ ਵਿਕਾਸ ਲਈ ਆਪਣੇ ਯਤਨ ਜਾਰੀ ਰੱਖਣਗੇ। ਮੌਕੇ ਤੇ ਡੀਆਰਐਮ ਕੇ ਐਲ ਕੈਂਥਪਾਲ, ਸੀਨੀਅਰ ਡੀਸੀਐਮ ਗੁਲਸ਼ਨ, ਸਟੇਸ਼ਨ ਸੁਪਰੀਡੈਂਟ ਓ ਪੀ ਗਰਗ ਆਦਿ ਮੌਜੂਦ ਸਨ।