ਓਸਲੋ,(ਰੁਪਿੰਦਰ ਢਿੱਲੋ ਮੋਗਾ) )- ਅੱਜ ਦੇ ਦੋਰ ਚ ਭਾਰਤੀ ਫਿਲਮਾ ਦੀ ਦੀਵਾਨਗੀ ਹਰ ਮੁੱਲਕਾ ਦੀ ਹੱਦਾ ਟੱਪ ਚੁੱਕੀ ਹੈ। ਯੂਰਪ ਦੇ ਖੂਬਸੁਰਤ ਦੇਸ਼ ਨਾਰਵੇ ਚ ਹਰ ਸਾਲ ਬਾਲੀਵੂਡ ਫੈਸਟੀਵਲ ਨਸਰੂਲਾ ਕੂਰੇਸ਼ੀ ਜੀ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਦਾ ਹੈ।ਜਿਸ ਵਿੱਚ ਹਰ ਸਾਲ ਬਾਲੀਵੂਡ ਸਕਰੀਨ ਦੇ ਮਹਾਨ ਸਿਤਾਰੇ ਇਸ ਫੈਸਟੀਵਲ ਦੀ ਰੋਣਕ ਆਣ ਕੇ ਵਧਾਉਦੇ ਹਨ।ਬੀਤੇ ਦਿਨੀ ਇਸ ਫੈਸਟੀਵਲ ਦੀ ਸ਼ੁਰੂਆਤ ਬੜੀ ਧੁਮ ਧੜਾਕੇ ਨਾਲ ਹੋਈ। ੳਸਲੋ ਦੇ ਲੋਰਨਸਕੂਗ ਦੇ ਬਿਹਤਰੀਨ ਸਿਨੇਮਾ ਹਾਲ ਚ ਨਾਰਵੇ ਦੀ ਕਲਚਰਲ ਮਨਿਸਟਰ ਹਾਦੀਆ ਤਾਜੀਕ ਵੱਲੋ ਸ਼ਾਮਾ ਜਲਾ ਇਸ ਫੈਸਟੀਵਲ ਦੀ ਔਪਨਿੰਗ ਕੀਤੀ।ਇਸ ਮੋਕੇ ਨਾਰਵੇ ਵਿੱਚ ਭਾਰਤੀ ਦੂਤ ਸ੍ਰੀ ਆਰ ਕੇ ਤਿਆਗੀ, ਫਸਟ ਸਕੈਟਰੀ ਸ੍ਰੀ ਦੀ ਕੇ ਨੰਦਾ, ਮੇਅਰ ਲੋਰਨਸਕੂਗ ਔਗੇ ਤੋਵਨ,ਆਬੀਦ ਰਾਜਾ ਪੋਲੀਟੀਸ਼ੇਨ,ਪ੍ਰਸਿੱਧ ਬਾਲੀਵੂਡ ਡਾਈਰੈਕਟਰ ਆਬਾਸ ਮਸਤਾਨ ਬਰਮਨਵਾਲਾ,ਅਨੂਪ ਜਲੋਟਾ,ਕਈ ਜਾਣੀਆ ਮਾਣੀਆ ਭਾਰਤ ਤੋ ਆਈਆ ਹਸਤੀਆ ਅਤੇ ਨਾਰਵੇ ਤੋ ਪਤਵੰਤੇ ਸੱਜਣ ਹਾਜਿਰ ਸਨ।ਇਸ ਮੋਕੇ ਦੇਸੀ ਅਤੇ ਵਿਦੇਸ਼ੀ ਮੂਲ ਦੇ ਕਲਾਕਾਰ ਨੇ ਬਾਲੀਵੂਡ ਸੰਗੀਤ ਤੇ ਨ੍ਰਿਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਪੋਲੈਡ ਦੇ ਡਾਂਸ ਕਲਾਕਾਰਾ ਨੇ ਤਾ ਕਮਾਲ ਦਾ ਭਾਰਤੀ ਸੰਗੀਤ ਦੇ ਸਹੋਣੇ ਨ੍ਰਿਤ ਦਾ ਪ੍ਰਦਰਸ਼ਨ ਕੀਤਾ।ਸਾਰਾ ਹਫਤਾ ਚੱਲਣ ਵਾਲੇ ਇਸ ਫਿਲਮੀ ਫੈਸਟੀਵਲ ਚ ਬਾਲੀਵੂਡ ਦੀਆ ਫਿਲਮਾ ਤੋ ਇਲਾਵਾ ਬਾਲੀਵੂਡ ਨਗਰੀ ਦੇ ਪ੍ਰਸਿੱਧ ਕਲਾਕਾਰ ਜਿੰਮੀ ਸ਼ੇਰਗਿੱ਼ਲ,ਪੀਰਾਚੀ ਦੇਸਾਈ ਆਦਿ ਵੀ ਦਰਸ਼ਕਾ ਦੇ ਰੂ ਬਰੂ ਹੋਣਗੇ। ਬਾਲੀਵੂਡ ਮੇਲਾ ਦੀ ਸਮਾਪਤੀ ਬਾਲੀਵੂਡ ਪੇਲਅਬੈਕ ਸਿੰਗਰ ਹਰਸ਼ਦੀਪ ਕੋਰ 13/9 ਨੂੰ ਲੋਰਨਸਕੂਗ ਸਿਨੇਮੇ ਚ ਦਰਸ਼ਕਾ ਨੂੰ ਆਪਣੀ ਸੁਰੀਲੀ ਆਵਾਜ ਨਾਲ ਰੁਬਰੂ ਹੋਵੇਗੀ। ਫਿਲਮ ਫੈਸਟੀਵਲ ਦੇ ਪ੍ਰੰਬੱਧਕਾ ਵੱਲੋ ਆਪ ਸੱਭ ਦਾ ਨਿੱਘਾ ਸਵਾਗਤ ਹੈ ਅਤੇ ਇਸ ਵਿੱਚ ਸ਼ਾਮਿਲ ਹੋ ਰੋਣਕ ਵਧਾਉ।