ਬੀਜਿੰਗ- ਦੁਨੀਆ ਭਰ ਵਿਚ ਪ੍ਰਸਿਧ ਚੀਨ ਦੀ ਦੀਵਾਰ ਹੁਣ ਤਕ ਦੇ ਸਾਰੇ ਅਨੁਮਾਨਾਂ ਨਾਲੋਂ ਕਿਤੇ ਵੱਧ ਲੰਬੀ ਨਿਕਲੀ। ਦੀਵਾਰ ਦੀ ਅਸਲੀ ਲੰਬਾਈ ਦਾ ਪਤਾ ਇਕ ਸਰਵੇ ਤੋਂ ਚਲਿਆ। ਇਸ ਦੋ ਸਾਲ ਤਕ ਚਲੇ ਸਰਵੇ ਅਨੁਸਾਰ ਦੀਵਾਰ ਦੀ ਲੰਬਾਈ 8,850 ਕਿਲੋਮੀਟਰ ਲੰਬੀ ਹੈ। ਹੁਣ ਤਕ ਇਸ ਦੀ ਲੰਬਾਈ ਲਗਭਗ 6700 ਕਿਲੋਮੀਟਰ ਮੰਨੀ ਜਾਂਦੀ ਸੀ।
ਸਟੇਟ ਬੀਊਰੋ ਆਫ ਸਰਵੇਇੰਗ ਐਂਡ ਮੈਪਿੰਗ ਅਨੁਸਾਰ ਇੰਫਰਾਰਿਡ ਰੇਂਜ ਫਾਈਂਡਰ ਅਤੇ ਜੀਪੀਐਸ ਤਕਨੀਕ ਦੀ ਮਦਦ ਨਾਲ ਦੀਵਾਰ ਦੇ ਉਨ੍ਹਾਂ ਹਿਸਿਆਂ ਦਾ ਵੀ ਪਤਾ ਲਗਾ ਲਿਆ ਗਿਆ ਹੈ ਜੋ ਹੁਣ ਤਕ ਪਹਾੜਾਂ, ਖੱਡਾਂ ਅਤੇ ਨਦੀਆਂ ਵਿਚ ਦੱਬ ਗਏ ਸਨ। ਦੀਵਾਰ ਦਾ ਇਹ ਹਿੱਸਾ ਚੀਨ ਦੇ ਉਤਰੀ ਸੂਬੇ ਦੀ ਹੂ ਪਹਾੜੀ ਤੋਂ ਪੱਛਮੀ ਸੂਬੇ ਗਾਂਸੂ ਸਥਿਤ ਜਿਆਯੂ ਦਰੇ ਤਕ ਫੈਲਿਆ ਹੋਇਆ ਹੈ। ਦੀਵਾਰ ਦੇ ਇਸ ਹਿੱਸੇ ਨੂੰ ਮਿਗ ਰਾਜਵੰਸ਼ ਨੇ (1368-1644) ਉਤਰ ਵਲੋਂ ਆਉਣ ਵਾਲੇ ਹਮਲਾਵਰਾਂ ਤੋਂ ਸੁਰੱਖਿਆ ਦੇ ਲਈ ਬਣਵਾਇਆ ਸੀ। ਸਟੇਟ ਬੀਊਰੋ ਇਸ ਯੋਜਨਾ ਤੇ ਅਜੇ ਇਕ ਸਾਲ ਹੋਰ ਕੰਮ ਕਰੇਗੀ। ਤਾਂ ਜੋ ਕਿਵਨ (221-206) ਅਤੇ ਹਾਨ ( 206 ਈਸਾ ਪੂਰਵ- ਨੌਂ ਈਸਵੀ) ਦੇ ਰਾਜ ਕਾਲ ਵਿਚ ਬਣੇ ਦੀਵਾਰ ਦੇ ਹਿਸਿਆਂ ਦਾ ਪਤਾ ਲਗਾਇਆ ਜਾ ਸਕੇ।