ਅੰਮ੍ਰਿਤਸਰ – ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਨੇ ਸ਼ਹੀਦ ਗੰਜ ਬੀ ਬਲਾਕ ਤੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਵਿਚ ਸਿੱਖਾਂ ਤੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਗਏ ਹਮਲੇ ਦੀ ਅਖੰਡ ਕੀਰਤਨੀ ਜਥਾ ਅਤੇ ਵਿਦੇਸ਼ਾਂ ਵਿਚ ਵਿਚਰਦੀਆਂ ਇਸਦੀਆਂ ਸਹਿਯੋਗੀ ਜਥੇਬੰਦੀਆਂ ਸਖਤ ਸ਼ਬਦਾਂ ਵਿਚ ਨਖੇਦੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਲਹਿਰ ਵੱਲੋਂ ਜੰਮੂ ਕਸ਼ਮੀਰ ਦੇ ਸਿੱਖਾਂ ਦੀ ਮੰਗ ਨੂੰ ਮੁੱਖ ਰਖਦਿਆ ਉਥੇ ਉਲੀਕੇ ਗਏ ਸਮਾਗਮ ਜੋ ਐਨ ਮੋਕੇ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕੈਂਸਲ ਕੀਤੇ ਗਏ ਸਨ ਇਨ੍ਹਾਂ ਸਮਾਗਮਾਂ ਦਾ ਮੁੱਖ ਮਕਸਦ ਹੀ ਕਸ਼ਮੀਰ ਘਾਟੀ ਵਿਚ ਵਸਦੇ 35 ਹਜ਼ਾਰ ਤੋਂ ਵੱਧ ਸਿੱਖਾਂ ਦਾ ਉਥੇ ਵਸਦੀਆਂ ਦੁਸਰੀਆਂ ਜਮਾਤਾਂ ਦੇ ਨਾਲ ਆਪਸੀ ਭਾਈਚਾਰੇ ਨੂੰ ਵਧਾਉਣਾ ਸੀ। ਉਨ੍ਹਾਂ ਕਿਹਾ ਕਿ ਅਖੰਡ ਕੀਰਤਨੀ ਜਥੇ ਦੇ ਮਾਝੇ ਦੇ ਆਗੂ ਜਥੇਦਾਰ ਸੁਖਚੈਣ ਸਿੰਘ ਵਡਾਲੀ, ਭਾਈ ਗੁਰਿੰਦਰ ਸਿੰਘ ਐਡਵੋਕੇਟ ਅਤੇ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਰਾਜਾ ਤੇ ਅਧਾਰਿਤ ਤਿੰਨ ਮੈਂਬਰੀ ਟੀਮ ਵੱਲੋਂ ਤੁਰੰਤ ਸ਼ੋਪੀਆਂ ਵਿਖੇ ਜੰਮੂ ਕਸ਼ਮੀਰ ਦੇ ਸਿੱਖਾਂ ਦੇ ਨਾਲ ਮਿਲ ਕੇ ਇੱਕ ਟੀਮ ਭੇਜੀ ਜਾ ਰਹੀ ਹੈ ਜੋ ਹਾਲਾਤ ਦਾ ਜਾਇਜਾ ਲੈਣ ਉਪਰੰਤ ਆਪਣੀ ਰਿਪੋਰਟ ਦਵੇਗੀ ਅਤੇ ਸਤੰਬਰ ਦੇ ਅੰਤ ‘ਚ ਧਰਮ ਪ੍ਰਚਾਰ ਲਹਿਰ ਵੱਲੋਂ ਜੰਮੂ ਕਸ਼ਮੀਰ ਦੇ ਰਾਜੋਰੀ ਪੁੰਛ ਸੈਕਟਰ ‘ਚ ਉਲੀਕੇ ਗਏ ਸਮਾਗਮਾਂ ਦੌਰਾਨ ਹੂਰੀਅਤ ਕਾਨਫੰਰਸ ਦੇ ਆਗੁਆਂ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਨੇਡਾ ਦੇ ਕਿਊਬਕ ਵਿਧਾਨ ਸਭਾ ਵੱਲੋਂ ਦਸਤਾਰ ਤੇ ਪਾਬੰਦੀ ਬਾਰੇ ਪੇਸ਼ ਕੀਤੇ ਗਏ ਬਿੱਲ ਦੇ ਵਿਰੋਧ ‘ਚ ਉਨ੍ਹਾਂ ਅਖੰਡ ਕੀਰਤਨੀ ਜਥੇ ਦੇ ਕਨੇਡਾ ਦੇ ਜਥੇਦਾਰ ਭਾਈ ਹਰਜਿੰਦਰ ਸਿੰਘ ਸਮੇਤ ਵੱਖ ਵੱਖ ਆਗੂਆਂ ਦੀ ਡਿਉਟੀ ਲਗਾਈ ਹੈ। ਜਿਨ੍ਹਾਂ ਕਿਹਾ ਕਿ ਕਨੇਡਾ ਦੀ ਸਰਕਾਰ ਇਸ ਮਤੇ ਨੂੰ ਲਾਗੂ ਨਾ ਹੋਣ ਦੇਣ ਲਈ ਵਚਨਬੱਧ ਹੈ ਅਤੇ ਜੇ ਇਹ ਬਿੱਲ ਪਾਸ ਵੀ ਹੋ ਜਾਂਦਾ ਹੈ ਤਾਂ ਇਸ ਨੂੰ ਰੱਦ ਕਰਵਾਉਣ ਲਈ ਅਦਾਲਤ ‘ਚ ਜਾਣ ਲਈ ਵੀ ਤਿਆਰ ਹੈ।
ਅਖੰਡ ਕੀਰਤਨੀ ਜਥੇ ਵੱਲੋਂ ਕਸ਼ਮੀਰ ਦੇ ਸ਼ੋਪੀਆਂ ‘ਚ ਹੋਏ ਸਿੱਖਾਂ ਤੇ ਹਮਲੇ ਦੀ ਸਖਤ ਸ਼ਬਦਾਂ ਵਿਚ ਨਖੇਧੀ
This entry was posted in ਪੰਜਾਬ.