ਫਰਾਂਸ, (ਸੁਖਵੀਰ ਸਿੰਘ ਸੰਧੂ)- ਇਥੇ ਦੇ ਵਿਤਰੀ ਇਲਾਕੇ ਦੀ ਇੱਕ ਅਦਾਲਤ ਨੇ 20 ਸਾਲ ਦੇ ਲੜਕੇ ਨੂੰ ਬਲਤਕਾਰ ਕਰਨ ਦੇ ਜੁਰਮ ਤਹਿਤ 11 ਸਾਲ ਕੈਦ ਦੀ ਸਜਾ ਸੁਣਾਈ ਹੈ।ਇਹ ਘਿਨਾਉਣੀ ਹਰਕਤ ਉਸ ਨੇ ਦਸੰਬਰ 2011 ਵਿੱਚ ਇਥੇ ਦੀ ਲੋਕਲ ਟਰੇਨ ਵਿੱਚ ਕੀਤੀ ਸੀ।ਜਦੋਂ ਇੱਕ 22 ਸਾਲ ਦੀ ਲੜਕੀ ਉਸ ਵਿੱਚ ਇੱਕਲੀ ਸਫਰ ਕਰ ਰਹੀ ਸੀ।ਇਥੇ ਹੀ ਬਸ ਨਹੀ ਉਸ ਨੇ ਲੜਕੀ ਦੀ ਕੁੱਟ ਮਾਰ ਕਰਕੇ ਉਸ ਦਾ ਬੈਗ ਤੇ ਮੋਬਾਈਲ ਫੋਨ ਵੀ ਖੋਹ ਲਿਆ ਸੀ।ਘਟਨਾ ਤੋ ਕੁਝ ਦਿਨਾਂ ਬਾਅਦ ਪੁਲਿਸ ਨੇ ਮੋਬਾਈਲ ਫੋਨ ਅਤੇ ਡੀ.ਐਨ.ਏ ਟੈਸਟ ਦੇ ਜ਼ਰੀਏ ਮੁਜ਼ਰਮ ਨੂੰ ਗ੍ਰਿਫਤਾਰ ਕਰ ਲਿਆ ਸੀ।