ਪੈਰਿਸ, (ਸੁਖਵੀਰ ਸਿੰਘ ਸੰਧੂ)- ਇਥੋਂ ਦੀ ਪੁਲਿਸ ਨੇ ਦੋ ਚਾਇਨਾ ਮੂਲ ਦੇ ਆਦਮੀਆਂ ਨੂੰ ਗ੍ਰਿਫਤਾਰ ਕੀਤਾ ਹੈ।ਜਿਹੜੇ ਮਸ਼ਹੂਰ ਤੇ ਦੁਨੀਆਂ ਦੇ ਦੂਸਰੇ ਵੱਡੇ ਮਿਉਜ਼ਮ ਲੂਵਰ ਦੀਆਂ ਜਾਅਲੀ ਟਿੱਕਟਾਂ ਬਣਾ ਕੇ ਵੇਚਦੇ ਸਨ।ਪੁਲਿਸ ਪਿਛਲੇ ਕਾਫੀ ਸਮੇਂ ਤੋਂ ਜ਼ਾਅਲੀ ਟਿਕਟਾਂ ਬਣਾ ਕੇ ਵੇਚਣ ਵਾਲੇ ਗ੍ਰੋਹ ਦੀ ਤਲਾਸ਼ ਵਿੱਚ ਲੱਗੀ ਹੋਈ ਸੀ।ਕੁਝ ਦਿੱਨ ਪਹਿਲਾਂ ਹੀ ਪੁਲਿਸ ਨੇ ਇੱਕ ਛਾਪਾਮਾਰੀ ਦੌਰਾਨ ਜਾਅਲੀ ਟਿੱਕਟਾਂ ਬਰਾਮਦ ਕੀਤੀਆਂ ਸਨ।ਪਿਛਲੇ ਮਹੀਨੇ ਇਥੇ ਦੇ ਇਨਕਮ ਟੈਕਸ ਵਿਭਾਗ ਨੇ ਚਾਈਨਾ ਤੋਂ ਵਾਇਆ ਬੈਲਜ਼ੀਅਮ ਆਇਆ 4000 ਜਾਅਲੀ ਟਿੱਕਟਾਂ ਵਾਲਾ ਬਕਸਾ ਵੀ ਬਰਾਮਦ ਕੀਤਾ ਸੀ। ਇਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਸਦੀਆਂ ਪੁਰਾਣੇ ਮਿਉਜ਼ਮ ਦੇ ਇਤਿਹਾਸ ਵਿੱਚ ਜਾਅਲੀ ਟਿੱਕਟਾਂ ਵੇਚਣ ਦੀ ਇਹ ਪਹਿਲੀ ਘਟਨਾ ਵਾਪਰੀ ਹੈ।
ਪੈਰਿਸ ਦੇ ਮਸ਼ਹੂਰ ਮਿਉਜ਼ਮ ਦੀਆਂ ਜਾਅਲੀ ਟਿੱਕਟਾਂ ਬਣਾਕੇ ਵੇਚਦੇ ਦੋ ਚੀਨੀ ਗ੍ਰਿਫਤਾਰ
This entry was posted in ਅੰਤਰਰਾਸ਼ਟਰੀ.