ਬਾਲੀ- ਫਿਲੀਪਾਈਨਜ਼ ਦੀ ਮੀਗਨ ਯੰਗ ਮਿਸ ਵਰਲਡ 2013 ਚੁਣੀ ਗਈ ਹੈ। ਫਰਾਂਸ ਦੀ ਮਰੀਨ ਲਾਫਲਿਨ ਦੂਸਰੇ ਅਤੇ ਘਾਨਾ ਦੀ ਕੈਰੇਂਜਰ ਤੀਸਰੇ ਸਥਾਨ ਤੇ ਰਹੀਆਂ। ਭਾਰਤ ਦੀ ਨਵਨੀਤ ਕੌਰ ਢਿਲੋਂ ਆਖਰੀ ਵੀਹ ਸੁੰਦਰੀਆਂ ਵਿੱਚ ਵੀ ਹੀ ਪਹੁੰਚ ਸਕੀ।
ਇੰਡੋਨੇਸ਼ੀਆ ਦੇ ਬਾਲੀ ਟਾਪੂ ਤੇ 63ਵੀਂ ਪ੍ਰਤੀਯੋਗਿਤਾ ਦੇ ਫਾਈਨਲ ਵਿੱਚ 126 ਦੇਸ਼ਾਂ ਤੋਂ ਆਈਆਂ ਸੁੰਦਰੀਆਂ ਨੂੰ ਪਿੱਛੇ ਛੱਡਦੀ ਹੋਈ 23 ਸਾਲਾ ਮੀਗਨ ਯੰਗ ਨੇ ਮਿਸ ਵਰਲਡ ਦਾ ਇਹ ਖਿਤਾਬ ਹਾਸਿਲ ਕੀਤਾ। ਕਟੜਪੰਥੀਆਂ ਦੀਆਂ ਧਮਕੀਆਂ ਦੇ ਬਾਵਜੂਦ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਇਹ ਪ੍ਰਤੀਯੋਗਿਤਾ ਸੰਪੂਰਨ ਹੋਈ। ਧਮਕੀਆਂ ਕਾਰਣ ਜਕਾਰਤਾ ਦੀ ਬਜਾਏ ਹਿੰਦੂ ਵਸੋਂ ਦੀ ਬਹੁਲਤਾ ਵਾਲੇ ਬਾਲੀ ਵਿੱਚ ਇਸ ਮੁਕਾਬਲੇ ਦਾ ਆਯੋਜਨ ਕੀਤਾ ਗਿਆ।
ਮੀਗਨ ਦਾ ਜਨਮ ਅਮਰੀਕਾ ਵਿੱਚ ਹੋਇਆ ਸੀ। ਉਹ ਸਿਰਫ਼ ਦਸ ਸਾਲ ਦੀ ਸੀ ਜਦੋਂ ਉਸ ਦਾ ਪ੍ਰੀਵਾਰ ਫਿਲਪਾਈਨਜ਼ ਵਿੱਚ ਵੱਸ ਗਿਆ ਸੀ। ਮੀਗਨ ਨੇ ਡਿਜ਼ਟਿਲ ਫਿਲਮ ਮੇਕਿੰਗ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਉਹ ਆਪਣੀ ਮਾਂ ਨੂੰ ਆਪਣਾ ਆਦਰਸ਼ ਮੰਨਦੀ ਹੈ।