ਅਹਿਮਦਾਬਾਦ- ਗੁਜਰਾਤ ਦੇ ਵਿਕਾਸ ਦੀਆਂ ਡੀਂਗਾਂ ਮਾਰਨ ਵਾਲੇ ਮੋਦੀ ਦੇ ਰਾਜ ਵਿੱਚ ਹਰ ਤੀਸਰਾ ਬੱਚੇ ਦਾ ਵਜ਼ਨ ਔਸਤ ਤੋਂ ਘੱਟ ਹੈ। ਕੈਗ ਨੇ ਰਾਜ ਦੀ ਬਾਲ ਵਿਕਾਸ ਯੋਜਨਾ (ਆਈਸੀਡੀਐਸ)ਤੇ ਸਵਾਲੀਆ ਚਿੰਨ੍ਹ ਖੜ੍ਹੇ ਕਰਦੇ ਹੋਏ ਕਿਹਾ ਹੈ ਕਿ ਸੂਬੇ ਵਿੱਚ ਹਰ ਤੀਸਰਾ ਬੱਚਾ ਅੰਡਰਵੇਟ ਹੈ।
ਕੈਗ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਪੂਰਕ ਆਹਾਰ ਪ੍ਰੋਗਰਾਮ ਦੇ ਲਈ 223.14 ਲੱਖ ਬੱਚੇ ਯੋਗ ਸਨ, ਪਰ ਇਨ੍ਹਾਂ ਵਿੱਚੋਂ 63.37 ਲੱਖ ਬੱਚੇ ਇਸ ਯੋਜਨਾ ਵਿੱਚ ਸ਼ਾਮਿਲ ਨਹੀਂ ਕੀਤੇ ਗਏ।ਇਹ ਰਿਪੋਰਟ ਕੈਗ ਵੱਲੋਂ ਗੁਜਰਾਤ ਵਿਧਾਨ ਸੱਭਾ ਵਿੱਚ ਪੇਸ਼ ਕੀਤੀ ਗਈ। ਇਸ ਵਿੱਚ ਕੈਗ ਨੇ ਕਿਹਾ, ‘ਸਾਲਾਨਾ ਤੌਰ ਤੇ 300 ਪੋਸ਼ਣ ਦਿਵਸ ਦੇ ਟਾਰਗਿਟ ਦੀ ਪ੍ਰਿਸ਼ਠਭੂਮੀ ਵਿੱਚ ਬੱਚਿਆਂ ਨੂੰ ਸੰਪੂਰਨ ਭੋਜਨ ਮੁਹਈਆ ਕਰਵਾਉਣ ਦੇ ਦਿਨਾਂ ਦੀ ਕਮੀ 96 ਤੱਕ ਪਹੁੰਚ ਗਈ। ਲੜਕੀਆਂ ਦੇ ਪੋਸ਼ਣ ਪ੍ਰੋਗਰਾਮ ਵਿੱਚ 27 ਤੋਂ 48 ਫੀਸਦੀ ਤੱਕ ਕਮੀ ਵੇਖੀ ਗਈ।
ਕੈਗ ਦੀ ਰਿਪੋਰਟ ਵਿੱਚ ਅੱਗੇ ਇਹ ਵੀ ਕਿਹਾ ਗਿਆ ਹੈ ਕਿ 1.87 ਕਰੋੜ ਦੀ ਆਬਾਦੀ ਆਈਸੀਡੀਐਸ ਦੇ ਲਾਭਾਂ ਤੋਂ ਵਾਂਝੀ ਰਹਿ ਗਈ ਹੈ। ਇਸ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਲਈ 75,480 ਆਂਗਨਵਾੜੀ ਕੇਂਦਰਾਂ ਦੀ ਜਰੂਰਤ ਸੀ, ਪਰ ਸਿਰਫ਼ 52,137 ਕੇਂਦਰਾਂ ਨੂੰ ਹੀ ਮਨਜੂਰੀ ਦਿੱਤੀ ਗਈ ਅਤੇ ਇਨ੍ਹਾਂ ਵਿੱਚੋਂ 50,225 ਕੇਂਦਰ ਚੱਲ ਰਹੇ ਹਨ।
ਕੈਗ ਦੀ ਰਿਪੋਰਟ ਅਨੁਸਾਰ ਕੇਂਦਰ ਸਰਕਾਰ ਨੇ ਰਾਜ ਨੂੰ ਨਵੰਬਰ, 2008 ਵਿੱਚ ਨਿਰਦੇਸ਼ ਦਿੱਤਾ ਸੀ ਕਿ ਉਹ ਸੋਧੇ ਹੋਏ ਜਨਸੰਖਿਆ ਮਾਪਦੰਡ ਦੇ ਆਧਾਰ ਤੇ ਹੋਰ ਯੋਜਨਾਵਾਂ ਨੂੰ ਲੈ ਕੇ ਇਹ ਪ੍ਰਸਤਾਵ ਸੌਂਪੇ, ਪਰ ਗੁਜਰਾਤ ਸਰਕਾਰ ਨੇ ਕੋਈ ਵੀ ਪ੍ਰਸਤਾਵ ਨਹੀਂ ਦਿੱਤਾ।ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਾਜ ਦੇ 9 ਵਿੱਚੋਂ 40% ਆਂਗਨਵਾੜੀ ਕੇਂਦਰਾਂ ਤੇ ਬੁਨਿਆਦੀ ਸਹੂਲਤਾਂ ਦੀ ਘਾਟ ਹੈ।
ਕੈਗ ਨੇ ਇਹ ਵੀ ਕਿਹਾ ਹੈ ਕਿ ਨਾਬਾਰਡ ਨੇ 3,333 ਆਂਗਨਵਾੜੀ ਕੇਂਦਰਾਂ ਦੇ ਨਿਰਮਾਣ ਦੀ ਜਰੂਰਤ ਸੀ ਪਰ ਸਿਰਫ਼ 1,979 ਕੇਂਦਰ ਹੀ ਬਣੇ। 2008-09 ਤੱਕ ਕੇਂਦਰ ਸਰਕਾਰ ਨੇ ਆਈਸੀਡੀਐਮ ਲਈ ਸੰਪੂਰਨ ਧੰਨ ਰਾਸ਼ੀ ਦਿੱਤੀ ਅਤੇ ਰਾਜ ਨੂੰ ਸਿਰਫ਼ 10% ਹੀ ਖਰਚ ਕਰਨਾ ਹੁੰਦਾ ਹੈ।