ਨਵੀਂ ਦਿੱਲੀ:- ਆਂਧਰਾ ਪ੍ਰਦੇਸ਼ ਦੇ ਵਿਜੈਨਗਰਮ ਜ਼ਿਲੇ ਵਿਖੇ ਸਿਥਤ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਨੂੰ ਅਣਪਛਾਤੇ ਲੋਕਾਂ ਵਲੋਂ ਭੰਨ ਤੋੜ ਕਰਨ ਨੂੰ ਮੰਦਭਾਗਾ ਦਸਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਚਿੱਠੀ ਲਿੱਖ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੋਸ਼ੀਆਂ ਖਿਲਾਫ ਕਰੜੀ ਕਾਰਵਾਈ ਕਰਨ ਦੇ ਨਾਲ ਹੀ ਘੱਟ ਗਿਣਤੀ ਕੌਮਾ ਦੀ ਸੁਰਖਿਆ ਬਹਾਲੀ ਦੀ ਮੰਗ ਵੀ ਕੀਤੀ ਹੈ। ਘਟਨਾਕ੍ਰਮ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦਸਿਆ ਕਿ ਸੈਂਕੜੇ ਲੋਕਾਂ ਨੇ ਸਥਾਨਕ ਪ੍ਰਸ਼ਾਸਨ ਦੀ ਢੁਲ-ਮੁਲ ਰਵੈਏ ਦਾ ਫਾਇਦਾ ਚੁਕਦੇ ਹੋਏ ਮਿਤੀ 5 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਤੋੜ-ਫੋੜ ਕਰਦੇ ਹੋਏ ਉਥੇ ਸੇਵਾ ਸੰਭਾਲ ਕਰ ਰਹੇ ਗ੍ਰੰਥੀ ਸਿੰਘ ਨਾਲ ਕੁਟ ਮਾਰ ਵੀ ਕੀਤੀ, ਪਰ ਬਾਰ-ਬਾਰ ਫੋਨ ਕਰਨ ਦੇ ਬਾਵਜੂਦ ਵੀ ਕਲੈਕਟਰ, ਡੀ.ਐਮ. ਅਤੇ ਐਸ.ਪੀ. ਮੌਕੇ ਵਾਲੀ ਥਾਂ ਤੇ ਸਮੇਂ ਸਿਰ ਨਹੀਂ ਪੁੱਜੇ। ਘਟਨਾ ਵਾਪਰਨ ਦੇ 6 ਘੰਟੇ ਬਾਅਦ ਹੀ ਪੁਲਿਸ ਨੇ ਗੁਰਦੁਆਰਾ ਸਾਹਿਬ ਪੁੱਜ ਪਾਈ। ਸਪੈਸ਼ਲ ਇੰਵੇਸਟੀਗੈਸ਼ਨ ਟੀਮ ਬਨਾਉਣ ਦੀ ਮੰਗ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਿਸੇ ਹੋਰ ਧਾਰਮਿਕ ਸਥਾਨ ਤੇ ਹਮਲਾ ਨਾ ਕਰਕੇ ਸਿਰਫ ਗੁਰਦੁਆਰਾ ਸਾਹਿਬ ਤੇ ਹਮਲਾ ਕਰਨਾ ਵੀ ਕਈ ਸਵਾਲ ਖੜੇ ਕਰਦਾ ਹੈ। ਇਸ ਲਈ ਇਸ ਮਸਲੇ ਦੀ ਪੜਤਾਲ ਸੁਚੱਜੇ ਢੰਗ ਨਾਲ ਕਰਨ ਦੀ ਲੋੜ ਹੈ ਤਾਂਕਿ ਘੱਟ ਗਿਣਤੀਆ ਵਿਚ ਕਾਨੂੰਨ ਵਿਵਸਥਾ ਪ੍ਰਤੀ ਮੁੜ ਵਿਸ਼ਵਾਸ ਬਹਾਲੀ ਹੋ ਸਕੇ।
ਆਂਧਰਾ ‘ਚ ਗੁਰਦੁਆਰਾ ਸਾਹਿਬ ਵਿਖੇ ਭੰਨ ਤੋੜ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਜੀ.ਕੇ. ਨੇ ਲਿਖੀ ਪ੍ਰਧਾਨ ਮੰਤਰੀ ਨੂੰ ਚਿੱਠੀ
This entry was posted in ਭਾਰਤ.