ਨਵੀਂ ਦਿੱਲੀ:- ਬੱਚਿਆ ਵਿਚ ਗੁਰਮਤਿ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਰਮਿਕ ਏਕਤਾ ਮਿਸ਼ਨ ਅਤੇ ਉਹਦੀਆਂ ਸਹਿਯੋਗੀ ਸੰਸਥਾਵਾਂ ਨਾਲ ਮਿਲ ਕੇ ਬਿਤੇ ਦਿਨੀ “ਸਿੱਖ ਵਿਰਸਾ ਸੰਭਾਲ ਪ੍ਰਤਿਯੋਗੀਤਾ” ਦਾ ਆਯੋਜਨ ਦਿੱਲੀ ਦੇ 41 ਖਾਲਸਾ ਸਕੂਲਾ ਵਿਚ ਕਰਵਾਇਆ ਸੀ ਜਿਸ ਵਿਚ ਲਗਭਗ 8,000 ਬੱਚਿਆ ਨੇ ਜੁਨੀਅਰ ਅਤੇ ਸੀਨੀਅਰ ਸੇਕਸ਼ਨ ਵਿਚ ਹਿੱਸਾ ਲੇ ਕੇ ਪ੍ਰੀਖਿਆ ਦਿੱਤੀ ਸੀ। ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕਰਨ ਵਾਸਤੇ ਦਿੱਲੀ ਕਮੇਟੀ ਵਲੋਂ “ਸਿੱਖ ਵਿਰਸਾ ਕੀਰਤਨ ਅਤੇ ਇਨਾਮ ਵੰਡ ਸਮਾਗਮ” ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵੰਜਾਰਾ ਹਾਲ ਵਿਖੇ ਕਰਵਾਇਆ ਗਿਆ, ਜਿਸ ਵਿਚ 565 ਬੱਚਿਆ ਨੂੰ ਇਨਾਮ ਦੇ ਕੇ ਸਨਾਮਨਿਤ ਕੀਤਾ ਗਿਆ। ਜਿਸ ਵਿਚ ਪਹਿਲਾ ਇਨਾਮ 25,000 ਦੂਜਾ ਇਨਾਮ 15,000, ਤੀਜਾ ਇਨਾਮ 10,000, ਚੋਥਾ ਇਨਾਮ 10 ਬੱਚਿਆ ਨੂੰ 2,500 ਰੁਪਏ ਤੇ 250 ਪ੍ਰੋਤਸਾਹਨ ਇਨਾਮ ਵੱਖ-ਵੱਖ ਸੇਕਸ਼ਨਾ ਵਿਚ ਜੇਤੂ ਆਏ ਬੱਚਿਆ ਨੂੰ ਦਿੰਦੇ ਹੋਏ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਮੁੱਖ ਸਲਾਹਕਾਰ ਕੁਲਮੋਹਨ ਸਿੰਘ ਅਤੇ ਮੈਂਬਰ ਬੀਬੀ ਧੀਰਜ ਕੌਰ ਨੇ ਖੁਸ਼ੀ ਪ੍ਰਗਟਾਈ ਕਿ ਕੌਮ ਦੀ ਫੁਲਵਾੜੀ ਗੁਰਮਤਿ ਨੂੰ ਆਧਾਰ ਬਨਾ ਕੇ ਧਰਮ ਦੀ ਜੜ੍ਹ ਨੂੰ ਮਜਬੂਤ ਕਰ ਰਹੀ ਹੈ। ਇਸ ਮੋਕੇ ਆਏ ਹੋਏ ਬੱਚਿਆ ਨੇ ਗੁਰਬਾਣੀ ਦੇ ਮਹੋਨਰ ਕੀਰਤਨ ਰਾਹੀਂ ਸੰਗਤਾ ਨੂੰ ਨਿਹਾਲ ਕੀਤਾ।