ਚੰਡੀਗੜ੍ਹ- ਪਰਵਾਸੀ ਪੰਜਾਬੀਆਂ ਦੇ ਕੇਸਾਂ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਰਾਜ ਵਿੱਚ 11 ਐਨਆਰਆਈ ਥਾਣਿਆਂ ਦੀ ਸਥਾਪਨਾ ਕੀਤੀ ਹੈ। ਸਰਕਾਰ ਨੇ ਸਾਰੇ ਜਿਲ੍ਹਿਆਂ ਦੀ ਪੁਲਿਸ ਨੂੰ ਇਹ ਆਦੇਸ਼ ਦਿੱਤਾ ਹੈ ਕਿ ਪੰਜਾਬੀ ਪਰਵਾਸੀਆਂ ਦੇ ਮਾਮਲਿਆਂ ਦਾ ਕੰਮ ਕਾਰ ਇਨ੍ਹਾਂ 11 ਪੁਲਿਸ ਸਟੇਸ਼ਨਾਂ ਨੂੰ ਸੌਂਪਿਆ ਜਾਵੇ।
ਪੰਜਾਬ ਦੀ ਐਨਆਰਆਈ ਪੁਲਿਸ ਵਿੰਗ ਦੀ ਮੁੱਖੀ ਅਤੇ ਆਈਜੀ ਪੁਲਿਸ ਗੁਰਪ੍ਰੀਤ ਦਿਓ ਅਨੁਸਾਰ 2008 ਵਿੱਚ ਪੰਜਾਬ ਸਰਕਾਰ ਨੇ 6 ਐਨਆਰਆਈ ਪੁਲਿਸ ਸਟੇਸ਼ਨ ਸਥਾਪਿਤ ਕੀਤੇ ਸਨ। ਹੁਣ ਇਨ੍ਹਾਂ ਦੀ ਸੰਖਿਆ 11 ਹੋ ਗਈ ਹੈ ਅਤੇ ਇਹ ਸਿੱਧੇ ਤੌਰ ਤੇ ਐਨਆਰਆਈ ਪੁਲਿਸ ਵਿੰਗ ਦੇ ਅਧੀਨ ਕੰਮ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੀਆਂ ਸਿ਼ਕਾਇਤਾਂ ਕਿਸੇ ਵੀ ਭੇਦਭਾਵ ਦੇ ਮੈਰਿਟ ਦੇ ਆਧਾਰ ਤੇ ਪਾਰਦਰਸ਼ੀ ਢੰਗ ਨਾਲ ਹਲ ਕੀਤੀਆਂ ਜਾਣਗੀਆਂ। ਸਾਰੇ ਐਨਆਰਆਈ ਪੁਲਿਸ ਵਿੰਗ ਨੂੰ ਆਨਲਾਈਨ ਕੀਤਾ ਗਿਆ ਹੈ ਅਤੇ ਹਰੇਕ ਕੇਸ ਦੀ ਜਾਂਚ ਡੀਆਈਜੀ ਅਤੇ ਏਆਈਜੀ ਦੇ ਅਧੀਨ ਹੋਵੇਗੀ।