ਨਵੀਂ ਦਿੱਲੀ- ਪ੍ਰਸਿੱਧ ਵਕੀਲ ਰਾਮ ਜੇਠਮਲਾਨੀ ਨੂੰ ਭਾਜਪਾ ਨੇ ਪਾਰਟੀ ਵਿੱਚੋਂ ਕੱਢ ਕੇ ਨਵੀਂ ਮੁਸੀਬਤ ਸਹੇੜ ਲਈ ਹੈ। ਜੇਠਮਲਾਨੀ ਨੇ ਬੀਜੇਪੀ ਦੇ ਸੰਸਦੀ ਬੋਰਡ ਦੇ ਖਿਲਾਫ਼ 5 ਕਰੋੜ ਰੁਪੈ ਦਾ ਮਾਣਹਾਨੀ ਦਾ ਕੇਸ ਦਰਜ਼ ਕੀਤਾ ਹੈ। ਪਾਰਟੀ ਵੱਲੋਂ ਉਨ੍ਹਾਂ ਤੇ ਅਨੁਸ਼ਾਸਨਹੀਣਤਾ ਦਾ ਆਰੋਪ ਲਗਾਇਆ ਗਿਆ ਸੀ।
ਜੇਠਮਲਾਨੀ ਨੇ ਦਿੱਲੀ ਹਾਈਕੋਰਟ ਵਿੱਚ ਫਾਈਲ ਕੀਤੀ ਗਈ ਦਰਖਾਸਤ ਵਿੱਚ ਸੰਸਦੀ ਬੋਰਡ ਦੇ 11 ਮੈਂਬਰਾਂ ਵਿੱਚੋਂ ਦੋ ਮੈਂਬਰਾਂ ਵਾਜਪਾਈ ਅਤੇ ਮੋਦੀ ਨੂੰ ਇਸ ਦਾਅਵੇ ਤੋਂ ਬਾਹਰ ਰੱਖਿਆ ਹੈ। ਜੇਠਮਲਾਨੀ ਨੇ ਬੀਜੇਪੀ ਤੇ ਇਹ ਆਰੋਪ ਲਗਾਇਆ ਹੈ ਕਿ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਲਈ ਜੋ ਢੰਗ ਅਪਨਾਏ ਗਏ ਹਨ ਅਤੇ ਉਨ੍ਹਾਂ ਵਿਰੁੱਧ ਜਿਸ ਭਾਸ਼ਾ ਦਾ ਇਸਤੇ ਮਾਲ ਕੀਤਾ ਗਿਆ ਹੈ ਉਸ ਨਾਲ ਸਮਾਜ ਵਿੱਚ ਉਸ ਦਾ ਬਹੁਤ ਅਪਮਾਨ ਹੋਇਆ ਹੈ। ਜੇਠਮਲਾਨੀ ਨੇ ਬੋਰਡ ਦੇ ਹਰ ਇੱਕ ਮੈਂਬਰ ਤੋਂ 50 ਲੱਖ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।