ਮਿਸੀਸਾਗਾ: ਉਨਟਾਰੀਓ ਖਾਲਸਾ ਦਰਬਾਰ ਦੇ ਸਮੁੱਚੇ ਸੇਵਾਦਾਰਾਂ ਵਲੋਂ ਸਾਧ ਸੰਗਤ ਨੁੰ ਸੂਚਿਤ ਕੀਤਾ ਜਾਂਦਾ ਹੈ ਕਿ ਪਿਛਲੇ ਸੱਤ ਸਾਲ ਤੋਂ ਚੱਲਦੇ ਆ ਰਹੇ ਅਦਾਲਤੀ ਕੇਸ ਨੂੰ ਹੱਲ ਕਰਨ ਤੇ ਹੋਈ ਸਹਿਮਤੀ ਅਤੇ ਅਦਾਲਤ ਵਲੋਂ ਉਸ ਸਹਿਮਤੀ ਦੀ ਕੀਤੀ ਪੁਸ਼ਟੀ ਲਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਲਈ “ਸ਼ੁਕਰਾਨਾ ਦਿਵਸ” ਇਸ ਵੀਕਐਡ ਤੇ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ।
ਗੁਰੂ ਸਾਹਿਬਾਨ ਨੇ ਸੇਵਾਦਾਰਾਂ ਤੋਂ ਆਪ ਇਹ ਕਾਰਜ ਕਰਵਾਇਆ ਹੈ ਜਿਸ ਤਹਿਤ ਮੈਂਬਰਸਿ਼ਪ ਰੀਵਿਊ ਦੇ ਕੰਮ ਤੇ ਹੁਣ ਗੁਰਦੁਆਰਾ ਸਾਹਿਬ ਦਾ ਕੋਈ ਵੀ ਪੈਸਾ ਖਰਚ ਨਹੀਂ ਆਵੇਗਾ। ਇਹ ਕਾਰਜ ਆਉਣ ਵਾਲੇ ਮਹੀਨਿਆਂ ਦੌਰਾਨ ਵਲੰਟੀਅਰਾਂ ਵਲੋਂ ਨਜਿੱਠ ਲਿਆ ਜਾਵੇਗਾ। ਇਸ ਲਈ ਸਮੁੱਚੇ ਭਾਈਚਾਰੇ ਦੇ ਸਹਿਯੋਗ ਅਤੇ ਗੁਰੂ ਸਾਹਿਬ ਜੀ ਦੀ ਕ੍ਰਿਪਾ ਦੀ ਲੋੜ ਹੈ।
ਸਮੁੱਚੇ ਮੈਂਬਰਾਂ ਨੂੰ ਅਪੀਲ ਹੈ ਕਿ ਅਗਰ ਤੁਹਾਡਾ ਐਡਰੈਸ ਬਦਲ ਗਿਆ ਹੈ ਤਾਂ ਤੁਸੀਂ ਇਸ ਅਖੰਡਪਾਠ ਦੌਰਾਨ ਕਿਸੇ ਵੀ ਸਮ੍ਹੇਂ ਆਪਣਾ ਨਵਾਂ ਐਡਰੈਸ ਗੁਰਦੁਆਰਾ ਸਾਹਿਬ ਵਿ਼ਖੇ ਪਹੁੰਚਦਾ ਕਰ ਸਕਦੇ ਹੋ। ਸੰਨ 2003 ਤੋਂ ਬਾਅਦ ਬਣੀ ਸਾਰੀ ਮੈਂਬਰਸਿ਼ਪ ਰੀਵਿਊ ਕੀਤੀ ਜਾਣੀ ਹੈ। ਉਨ੍ਹਾਂ ਨੂੰ ਡਾਕ ਰਾਹੀ ਚਿੱਠੀਆਂ ਵੀ ਭੇਜੀਆਂ ਜਾਣੀਆਂ ਹਨ। ਅਗਰ ਕਿਸੇ ਵੀ ਮੈਂਬਰ ਦਾ ਐਡਰੈਸ ਤਬਦੀਲ ਹੋਇਆ ਹੈ ਤਾਂ ਉਹ 25-26 ਅਤੇ 27 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਆ ਕੇ “ਐਡਰੈਸ ਚੇਂਜ” ਫਾਰਮ ਭਰ ਕੇ ਜਾਣ ਤਾਂ ਕਿ ਉਨ੍ਹਾਂ ਦਾ ਐਡਰੈਸ ਚੇਂਜ ਕਰਕੇ ਨਵੇਂ ਐਡਰੈਸ ਤੇ ਚਿੱਠੀ ਪੱਤਰ ਕੀਤਾ ਜਾ ਸਕੇ। ਵਰਨਣਯੋਗ ਹੈ ਕਿ ਜਦੋਂ ਵੀ ਕਿਸੇ ਮੈਂਬਰ ਦਾ ਐਡਰੈਸ ਬਦਲੀ ਹੁੰਦਾ ਹੈ ਤਾਂ ਇਹ ਮੈਂਬਰ ਦੀ ਜਿ਼ੰਮੇਵਾਰੀ ਬਣਦੀ ਹੈ ਕਿ ਉਹ ਗੁਰਦੁਆਰਾ ਸਾਹਿਬ ਆ ਕੇ ਐਡਰੈਸ ਚੇਂਜ ਕਰੇ। ਦਫਤਰ ਵਿੱਚ “ਐਡਰੈਸ ਚੇਂਜ” ਫਾਰਮ ਮੌਜੂਦ ਹੋਣਗੇ।
ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸ਼ੁਕਰਾਨਾ ਦਿਵਸ ਨੂੰ ਆਪਣਾ ਕਾਰਜ ਸਮਝਦਿਆਂ ਗੁਰੂ ਸਾਹਿਬ ਜੀ ਦਾ ਧੁਰ ਹਿਰਦੇ ਚੋਂ ਸ਼ੁਕਰਾਨਾ ਕਰਨ ਲਈ ਤਿੰਨੇ ਦਿਨ ਗੁਰਦੁਆਰਾ ਸਾਹਿਬ ਵਿਖੇ ਸ਼ਾਮਲ ਹੋਵੋ ਜੀ।
ਸੰਗਤ ਜੀਓ, ਆਪ ਪ੍ਰੀਵਾਰਾਂ ਸਮੇਤ ਇਸ ਕਾਰਜ ਵਿੱਚ ਸੇਵਾ ਕਰੋ ਅਤੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਵਿੱਚ ਸ਼ਾਮਲ ਹੋਵੋ ਕਿ ਗੁਰੂ ਸਾਹਿਬ ਸੇਵਾਦਾਰਾਂ ਨੂੰ ਰਹਿੰਦੀ ਪ੍ਰਕ੍ਰਿਆ ਸਮਾਪਤ ਕਰਨ ਵਿੱਚ ਸਹਾਈ ਹੋਵੇ।
ਆਰੰਭ ਸ੍ਰੀ ਅਖੰਡਪਾਠ ਸ਼ੁਕਰਵਾਰ ਅਕਤੂਬਰ 25 ਸਵੇਰੇ 10:30 ਵਜੇ
ਭੋਗ ਸ੍ਰੀ ਅਖੰਡਪਾਠ ਐਤਵਾਰ ਅਕਤੂਬਰ 27 ਸਵੇਰੇ 10:30 ਵਜੇ
ਉਪਰੰਤ ਕੀਰਤਨ ਦਰਬਾਰ ਸਜਾਏ ਜਾਣਗੇ ਅਤੇ ਸੰਗਤ ਨੂੰ ਅਗਲੇਰੀ ਕਾਰਵਾਈ ਦੀ ਜਾਣਕਾਰੀ ਦਿੱਤੀ ਜਾਵੇਗੀ।
ਜਾਰੀ ਕਰਤਾ
ਪ੍ਰਬੰਧਕ ਕਮੇਟੀ, ਉਨਟਾਰੀਓ ਖਾਲਸਾ ਦਰਬਾਰ