ਬੀਜਿੰਗ- ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਚੀਨ ਪਹੁੰਚਣ ਤੇ ਬੀਜਿੰਗ ਸਰਕਾਰ ਅਤੇ ਚੀਨੀ ਜਨਤਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਭਾਰਤੀ ਪ੍ਰਧਾਨਮੰਤਰੀ ਮਨਮੋਹਨ ਸਿੰਘ ਜਦੋਂ ਚੀਨ ਦੇ ਪ੍ਰਧਾਨਮੰਤਰੀ ਲੀ ਕਿਆਂਗ ਦੁਆਰਾ ਆਯੋਜਿਤ ਸਨਮਾਨ ਭੋਜਨ ਸਮੇਂ ਪਧਾਰੇ ਤਾਂ ਉਨ੍ਹਾਂ ਦਾ ਸਵਾਗਤ ਬਾਲੀਵੁੱਡ ਗੀਤ “ਗੋਰੇ-ਗੋਰੇ,ਬਾਂਕੇ ਛੋਰੇ’ ਨਾਲ ਕੀਤਾ ਗਿਆ। ਚੀਨ ਦੇ ਆਰਮੀ ਬੈਂਡ ਨੇ ਹਿੰਦੀ ਫਿਲਮੀ ਗਾਣੇ ‘ਬਾਰ-ਬਾਰ ਦੇਖੋ, ਹਜ਼ਾਰ ਬਾਰ ਦੇਖੋ’ਅਤੇ ‘ਮੇਰਾ ਨਾਮ ਚਿਨ ਚਿਨ ਚੂ’ ਆਦਿ ਵਜਾ ਕੇ ਡਾ: ਮਨਮੋਹਨ ਸਿੰਘ ਦਾ ਮਾਣ ਵਧਾਇਆ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਸਨਮਾਨ ਵਿੱਚ ਬੇਹਤਰੀਨ ਚੀਨੀ ਭੋਜਨ ਪਰੋਸਿਆ ਗਿਆ। ਖਾਣੇ ਵਿੱਚ ਪ੍ਰਾਚੀਨ ਅਤੇ ਪਰਾਂਪਰਿਕ ਸਵਾਦ ਲਈ ਸਪੰਜ ਬਾਂਸ, ਮਸ਼ਰੂਮ ਸੂਪ, ਬੀਨਜ਼ ਅਤੇ ਦਹੀਂ ਦੇ ਉਪਰ ਕਟੀਆਂ ਹੋਈਆਂ ਸਬਜ਼ੀਆਂ ਪਾ ਕੇ ਪੇਸ਼ ਕੀਤਾ ਗਿਆ। ਖਾਣੇ ਦੌਰਾਨ ਚੀਨੀ ਸੈਨਾ ਦੇ ਬੈਂਡ ਨੇ ਬੈਕਗਰਾਂਊਡ ਮਿਊਜਿਕ ਦੇ ਲਈ ‘ਰੇਡ ਡੇਟਸ ਫਾਰ ਫੈਮਿਲੀ’ ਅਤੇ ‘ ਆਵਰ ਲਾਈਫ਼ ਫੁੱਲ ਆਫ਼ ਸਾਈਨ’ ਵਰਗੇ ਪੱਛਮੀ ਗਾਣਿਆਂ ਦੀਆਂ ਧੁੰਨਾਂ ਵੀ ਵਜਾਈਆਂ ਗਈਆਂ।
ਚੀਨ ਦੇ ਰਾਸ਼ਟਰਪਤੀ ਸ਼ੀ ਚਿੰਨਫਿੰਗ ਅਤੇ ਸਾਬਕਾ ਪ੍ਰਧਾਨਮੰਤਰੀ ਵੇਨ ਜਿਆਬਾਓ ਨੇ ਵੀ ਡਾ: ਮਨਮੋਹਨ ਸਿੰਘ ਨੂੰ ਖਾਣੇ ਦੀ ਦਾਅਵਤ ਦਿੱਤੀ। ਰਾਸ਼ਟਰਪਤੀ ਸ਼ੀ ਦੁਆਰਾ ਆਯੋਜਿਤ ਦਾਅਵਤ ਦੌਰਾਨ ਚੀਨੀ ਭਰਤਨਾਟਿਅਮ ਕਲਾਕਾਰਾਂ ਦੁਆਰਾ ਨਾਚ ਵੀ ਪੇਸ਼ ਕੀਤਾ ਗਿਆ। ਪ੍ਰਧਾਨਮੰਤਰੀ ਨੂੰ ਫਾਰਬਿਡੇਨ ਸਿੱਟੀ ਮਹਿਲ ਵੀ ਘੁਮਾਇਆ ਗਿਆ।