ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਯੁਵਕ ਮੇਲੇ ਦੌਰਾਨ ਵੱਖ ਵੱਖ ਸੂਖ਼ਮ ਕਲਾਵਾਂ ਅਤੇ ਵਾਦ ਵਿਵਾਦ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦੇ ਵੱਖ ਵੱਖ ਕਾਲਜ ਭਾਗ ਲੈ ਰਹੇ ਹਨ। ਕੱਲ੍ਹ ਬਾਅਦ ਦੁਪਹਿਰ ਰੰਗੋਲੀ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਗ੍ਰਹਿ ਪ੍ਰਵੇਸ਼ ਵਿਸ਼ੇ ਤੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਰੰਗੋਲੀ ਬਣਾਈ। ਇਸ ਮੁਕਾਬਲੇ ਦੇ ਨਿਰਣਾਇਕ ਮੰਡਲ ਦੇ ਮੈਂਬਰ ਵੀ ਹੈਰਾਨ ਸਨ ਕਿ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਇਸ ਬਾਰੀਕੀ ਅਤੇ ਨਿਪੁੰਨਤਾ ਨਾਲ ਇਨ੍ਹਾਂ ਕਲਾਵਾਂ ਵਿੱਚ ਭਾਗ ਲੈ ਸਕਦੇ ਹਨ। ਇਨਾਮ ਵੰਡ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਚੀਫ ਇੰਜੀਨੀਅਰ ਡਾ: ਜਸਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਸੁਆਗਤੀ ਸ਼ਬਦ ਯੂਨੀਵਰਸਿਟੀ ਦੇ ਕਲਚਰਲ ਕੋਆਰਡੀਨੇਟਰ ਡਾ: ਜਸਵਿੰਦਰ ਭੱਲਾ ਨੇ ਕਹੇ।
ਆਪਣੇ ਭਾਸ਼ਣ ਦੌਰਾਨ ਡਾ: ਜਸਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਜ਼ਿੰਦਗੀ ਨੂੰ ਬੁ¦ਦੀਆਂ ਵੱਲ ਲਿਜਾਣ ਲਈ ਵਿਦਿਆਰਥੀ ਸਰਗਰਮੀਆਂ ਵਿੱਚ ਭਾਗ ਲੈਣਾ ਅਤਿਅੰਤ ਜ਼ਰੂਰੀ ਹੈ। ਇਸ ਨਾਲ ਅਸੀਂ ਆਪਣੀ ਊਰਜਾ ਨੂੰ ਉਸਾਰੂ ਸਰਗਰਮੀਆਂ ਵਿੱਚ ਲਗਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਹ ਯੁਵਕ ਮੇਲੇ ਚੰਗੀ ਸਖਸ਼ੀਅਤ ਦੀ ਉਸਾਰੀ ਲਈ ਅਹਿਮ ਰੋਲ ਅਦਾ ਕਰ ਰਹੇ ਹਨ ਅਤੇ ਇਹ ਵਿਦਿਅਕ ਪ੍ਰਾਪਤੀਆਂ ਦੇ ਨਾਲ ਨਾਲ ਇਨ੍ਹਾਂ ਯੁਵਕ ਮੇਲਿਆਂ ਦੀ ਪ੍ਰਾਪਤੀਆਂ ਵੀ ਅਹਿਮ ਹਨ। ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਡਾ: ਜਸਪਾਲ ਸਿੰਘ ਵੱਲੋਂ ਇਨਾਮ ਤਕਸੀਮ ਕੀਤੇ ਗਏ।
ਰੰਗੋਲੀ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹੋਮ ਸਾਇੰਸ ਕਾਲਜ ਦੀ ਲਵਪ੍ਰੀਤ ਕੌਰ ਨੇ ਹਾਸਿਲ ਕੀਤਾ ਜਦ ਕਿ ਦੂਜੇ ਸਥਾਨ ਤੇ ਗੁਰਦਾਸਪੁਰ ਇੰਸਟੀਚਿਊਟ ਦੇ ਵਿਦਿਆਰਥੀ ਪਰਮਪ੍ਰਤੀਕ ਸਿੰਘ ਨੇ ਪ੍ਰਾਪਤ ਕੀਤਾ ਅਤੇ ਹੋਮ ਸਾਇੰਸ ਕਾਲਜ ਦੀ ਵਿਦਿਆਰਥਣ ਸਵਪਨੀਲ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।
ਅੱਜ ਹੋਏ ਸ਼ਬਦ ਗਾਇਨ ਦੇ ਮੁਕਾਬਲਿਆਂ ਵਿੱਚ ਟੀਮ ਵਿਧਾ ਵਿੱਚ ਪਹਿਲਾ ਸਥਾਨ ਹੋਮ ਸਾਇੰਸ ਕਾਲਜ ਨੇ ਹਾਸਿਲ ਕੀਤਾ, ਦੂਜਾ ਸਥਾਨ ਕਾਲਜ ਆਫ ਐਗਰੀਕਲਚਰ ਨੇ ਪ੍ਰਾਪਤ ਕੀਤਾ ਅਤੇ ਤੀਜੇ ਸਥਾਨ ਤੇ ਕਾਲਜ ਆਫ ਐਗਰੀਕਲਚਰਲ ਇੰਜੀਨੀਅਰਿੰਗ ਦੀ ਟੀਮ ਰਹੀ। ਵਿਅਕਤੀਗਤ ਸ਼ਬਦ ਗਾਇਨ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹੋਮ ਸਾਇੰਸ ਕਾਲਜ ਦੀ ਸੁਮੀਤਾ ਭੱਲਾ, ਦੂਜਾ ਸਥਾਨ ਕਾਲਜ ਆਫ ਐਗਰੀਕਲਚਰਲ ਇੰਜੀਨੀਅਰਿੰਗ ਦੇ ਗੁਰਪ੍ਰੀਤ ਸਿੰਘ ਨੇ ਹਾਸਿਲ ਕੀਤਾ ਅਤੇ ਤੀਜਾ ਸਥਾਨ ਇਸੇ ਕਾਲਜ ਦੇ ਗੁਰਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ।
ਫੋਟੋਗ੍ਰਾਫੀ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਕਾਲਜ ਆਫ ਹੋਮ ਸਾਇੰਸ ਦੀ ਅਨਮੋਲ ਤੂਰ ਨੇ ਪ੍ਰਾਪਤ ਕੀਤਾ, ਦੂਜਾ ਸਥਾਨ ਬੇਸਿਕ ਸਾਇੰਸ ਕਾਲਜ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਨੇ ਪ੍ਰਾਪਤ ਕੀਤਾ ਅਤੇ ਤੀਜਾ ਸਥਾਨ ਕਾਲਜ ਐਗਰੀਕਲਚਰਲ ਇੰਜੀਨੀਅਰਿੰਗ ਦੇ ਲਵਪ੍ਰੀਤ ਸਿੰਘ ਨੇ ਹਾਸਿਲ ਕੀਤਾ।
ਐਗਰੀਕਲਚਰਲ ਯੂਨੀਵਰਸਿਟੀ ਦਾ ਯੁਵਕ ਮੇਲੇ ਦੇ ਤੀਜੇ ਦਿਨ ਵੱਖ ਵੱਖ ਮੁਕਾਬਲੇ ਕਰਵਾਏ ਗਏ
This entry was posted in ਪੰਜਾਬ.