ਨਵੀਂ ਦਿੱਲੀ :- ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਚੁਰੂ ਵਿਖੇ ਆਪਣੀ ਦਾਦੀ ਤੇ ਪਿਤਾ ਦੇ ਕਤਲ ਬਾਰੇ ਦਿੱਤੇ ਗਏ ਭਾਸ਼ਨ ਨੂੰ ਚੋਣ ਆਚਾਰ ਸਹਿੰਤਾ ਦੀ ਉਲੰਘਣਾ ਦਸਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਨੂੰ ਇਕ ਚਿੱਠੀ ਲਿਖ ਕੇ ਤਿੱਖਾ ਵਿਰੋਧ ਜਤਾਉਂਦੇ ਹੋਏ ਕਿਹਾ ਹੈ ਕਿ ਰਾਹੁਲ ਗਾਂਧੀ ਦੇ ਭਾਸ਼ਨ ਦੇ ਨਾਲ ਨਾ ਕੇਵਲ ਚੋਣ ਆਚਾਰ ਸੰਹਿਤਾ ਦੀ ਨਾ ਕੇਵਲ ਉਲੰਘਣਾ ਹੋਈ ਹੈ ਸਗੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਡੁੰਘੀ ਸੱਟ ਵੱਜੀ ਹੈ। ਇਸ ਤਰ੍ਹਾਂ ਦੇ ਸਿੱਖ ਵਿਰੋਧੀ ਅਤੇ ਫਿਰਕੁ ਭਾਸ਼ਣ ਨਾਲ ਸਿੱਖਾਂ ਦੇ ਮਨਾ ਵਿਚ 1984 ਸਿੱਖ ਕਤਲੇਆਮ ਦੇ ਪੁਰਾਣੇ ਜਖਮ ਵੀ ਹਰੇ ਹੋਏ ਹਨ। ਮਨਜੀਤ ਸਿੰਘ ਜੀ.ਕੇ. ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਨੇ ਕਾਂਗਰਸੀਆਂ ਦੇ ਮਨਾਂ ਵਿਚ ਗੁੱਸੇ ਦੀ ਗੱਲ ਕਹਿੰਦੇ ਹੋਏ ਫਿਰਕੂ ਦੰਗਿਆ ਨਾਲ ਜੋੜ ਕੇ ਸਿੱਖ ਵਿਰੋਧੀ ਵਿਚਾਰ ਧਾਰਾ ਨੂੰ ਜਾਇਜ਼ ਠਹਰਾਇਆ ਹੈ।
ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਭਾਸ਼ਣ ਨੂੰ ਨਕਾਰਦੇ ਹੋਏ ਚੋਣ ਕਮੀਸ਼ਨਰ ਨੂੰ ਮਨਜੀਤ ਸਿੰਘ ਜੀ.ਕੇ. ਨੇ ਰਾਹੁਲ ਗਾਂਧੀ ਦੇ ਖਿਲਾਫ ਜਨ ਪ੍ਰਤਿਨਿਧੀ ਕਾਨੂੰਨ ਦੀਆਂ ਬਣਦੀਆਂ ਧਾਰਾਵਾਂ ਤਹਿਤ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ।ਆਪਣੀ ਗੱਲ ਨੂੰ ਪੁਖਤਾ ਸਾਹਿਬ ਕਰਨ ਲਈ ਰਾਹੂਲ ਗਾਂਧੀ ਦੇ ਫਿਰਕੂ ਭਾਸ਼ਣ ਦੀ ਪ੍ਰੋੜਤਾ ਕਰਦੀ ਹੋਈਆਂ ਪ੍ਰੈਸ ਕਲੀਪਿੰਗ ਵੀ ਇਸ ਚਿੱਠੀ ਨਾਲ ਨੱਥੀ ਕੀਤੀ ਗਈਆਂ ਹਨ।