ਨਵੀਂ ਦਿੱਲੀ- ਵਿਧਾਨ ਸੱਭਾ ਚੋਣਾਂ ਦੌਰਾਨ ਉਮੀਦਵਾਰ ਆਪਣੇ ਚੋਣ ਹਲਕੇ ਵਿੱਚ ਇੱਕ ਹੀ ਦਫ਼ਤਰ ਖੋਲ੍ਹ ਸਕਣਗੇ। ਚੋਣ ਕਮਿਸ਼ਨ ਨੇ ਇਹ ਸਪੱਸ਼ਟ ਕੀਤਾ ਹੈ ਕਿ ਇੱਕ ਤੋਂ ਜਿਆਦਾ ਦਪ਼ਤਰ ਖੋਲ੍ਹਣਾ ਆਚਾਰ ਸਹਿੰਤਾ ਦਾ ਉਲੰਘਣ ਮੰਨਿਆ ਜਾਵੇਗਾ। ਸਾਰੀਆਂ ਰਾਜਨੀਤਕ ਪਾਰਟੀਆਂ ਵੱਲੋਂ ਇਹ ਯਤਨ ਕੀਤੇ ਜਾ ਰਹੇ ਹਨ ਕਿ ਇਨ੍ਹਾਂ ਦੀ ਸੰਖਿਆ ਵਧਾਈ ਜਾਵੇ।
ਦਿੱਲੀ ਦੇ ਮੁੱਖ ਚੋਣ ਅਧਿਕਾਰੀ ਵਿਜੈ ਦੇਵ ਅਨੁਸਾਰ ਚੋਣਾਂ ਦੌਰਾਨ ਹੁਣ ਉਮੀਦਵਾਰਾਂ ਦਾ ਸਿਰਫ਼ ਇੱਕ ਹੀ ਦਫ਼ਤਰ ਹੋਵੇਗਾ। ਇਹ ਦਫ਼ਤਰ ਵਪਾਰਿਕ ਸਥਾਨ ਤੇ ਹੋਵੇਗਾ ਅਤੇ ਇਸ ਦਾ ਖਰਚ ਵੀ ਚੋਣ ਖਰਚੇ ਵਿੱਚ ਸ਼ਾਮਿਲ ਕੀਤਾ ਜਾਵੇਗਾ। ਦਫ਼ਤਰ ਦਾ ਕਿਰਾਇਆ ਮਾਰਕਿਟ ਰੇਟ ਦੇ ਹਿਸਾਬ ਨਾਲ ਉਮੀਦਵਾਰ ਦੇ ਖਾਤੇ ਵਿੱਚ ਜਾਵੇਗਾ। ਉਮੀਦਵਾਰ ਦਾ ਜੇ ਕੋਈ ਸਮਰਥੱਕ ਵੀ ਆਪਣੇ ਘਰ ਵਿੱਚ ਦਫ਼ਤਰ ਚਲਾਉਂਦਾ ਹੈ ਤਾਂ ਉਸ ਨੂੰ ਵੀ ਆਚਾਰ ਸਹਿੰਤਾ ਦਾ ਉਲੰਘਣ ਮੰਨਿਆ ਜਾਵੇਗਾ। ਆਫਿ਼ਸ ਤੇ ਲਗਣ ਵਾਲੇ ਹੋਰਡਿੰਗਜ਼ ਦਾ ਸਾਈਝ਼ ਵੀ ਆਯੋਗ ਵੱਲੋਂ ਤੈਅ ਕੀਤਾ ਗਿਆ ਹੈ।
ਚੋਣ ਪਰਚਾਰ ਲਈ ਖੋਲ੍ਹੇ ਗਏ ਦਫ਼ਤਰਾਂ ਦੀ ਵੀਡੀਓਗਰਾਫ਼ੀ ਹੋਵੇਗੀ। ਇਨ੍ਹਾਂ ਵਿੱਚ ਜੇ ਕੋਈ ਵੀ ਇਤਰਾਜ਼ਯੋਗ ਗਤੀਵਿਧੀ ਮਿਲੀ ਤਾਂ ਉਸ ਨੂੰ ਆਚਾਰ ਸਹਿੰਤਾ ਦਾ ਉਲੰਘਣ ਮੰਨਿਆ ਜਾਵੇਗਾ ਅਤੇ ਉਸ ਤੇ ਕਾਰਵਾਈ ਹੋਵੇਗੀ।