ਸੰਗਰੂਰ ਲੋਕ ਸਭਾ ਤੋ ਮੈਂਬਰ ਪਾਰਲੀਮੈਂਟ ਸ਼੍ਰੀ ਵਿਜੈ ਇੰਦਰ ਸਿੰਗਲਾ ਨਿਊਯਾਰਕ ਵਿੱਚ ਭਾਰਤ ਦੇ ਨੁਮਾਇੰਦੇ ਵਜੋਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 68ਵੇ ਸੈਸ਼ਨ ਵਿੱਚ ਹਿੱਸਾ ਲੈ ਰਹੇ ਹਨ।7 ਨਵੰਬਰ 2013 ਨੂੰ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸੰਯੁਕਤ ਰਾਸ਼ਟਰ ਦੀ ਚੌਥੀ ਕਮੇਟੀ ਵਿੱਚ ਫਿਲੀਸਤੀਨ ਦੇ ਮੁੱਦੇ ਤੇ ਸੰਬੋਧਨ ਕੀਤਾ।
ਚੌਥੀ ਕਮੇਟੀ ਸੰਯੁਕਤ ਰਾਸ਼ਟਰ ਦੀ ਇੱਕ ਵਿਸ਼ੇਸ ਰਾਜਨੀਤਿਕ ਅਤੇ ਡੀਕਲੋਨਾਈਜੇਸ਼ਨ ਕਮੇਟੀ ਹੈ ਜਿਹੜੀ ਫਿਲੀਸਤੀਨੀ ਰਿਫਊਜ਼ੀਆ ਅਤੇ ਮਾਨਵ ਅਧਿਕਾਰ ਸਾਂਤੀ ਪ੍ਰਤਿਕਿਰਿਆ,ਪ੍ਰਮਾਣੂ ਰੇਡੀਏਂਸਜ਼, ਸ਼ਾਂਤੀ ਵਿਸ਼ਵ ਵਿਦਿਆਲਿਆ ਵਰਗੇ ਅਹਿਮ ਮੁੱਦਿਆ ਤੇ ਵਿਚਾਰ ਕਰਦੀ ਹੈ।
ਫਿਲੀਸਤੀਨ ਦੇ ਮੁੱਦੇ ਤੇ ਬੋਲਦੇ ਹੋਏ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਰਿਲੀਫ ਏਜੰਸੀ ਦੇ ਰਾਹਤ ਕਾਰਜਾਂ ਦੀ ਸਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਹਮੇਸ਼ਾ ਹੀ ਇਜਰਾਇਲ ਫਿਲੀਸਤੀਨੀ ਮੁੱਦੇ ਦੇ ਹੱਲ ਦੇ ਪੱਖ ਵਿੱਚ ਹੈ ਜਿਸ ਦੇ ਨਾਲ ਇੱਕ ਸੁਤੰਤਰ ਫਿਲੀਸਤੀਨੀ ਦੇਸ਼ ਸਥਾਪਤ ਹੋ ਸਕੇ ਜਿਸ ਨੂੰ ਸੰਯੁਕਤ ਰਾਸ਼ਟਰ ਦੀ ਪੂਰੀ ਤੇ ਬਰਾਬਰ ਦੀ ਮਾਨਤਾ ਪ੍ਰਾਪਤ ਹੋਵੇ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਮੇਟੀ ਨੂੰ ਸੰਬੋਧਿਤ ਕਰਦਿਆਂ ਕਿਹਾ ਭਾਰਤ ਫਿਲੀਸਤੀਨੀ ਰਾਸ਼ਟਰ ਨਿਰਮਾਣ ਦੇ ਕਾਰਜਾਂ ਲਈ ਵਚਨਬੱਧ ਹੈ ਅਤੇ ਭਾਰਤ ਸਲਾਨਾ 1 ਕਰੋੜ ਅਮਰੀਕੀ ਡਾਲਰ ਦੀ ਪਿਛਲੇ ਤਿੰਨ ਸਾਲਾਂ ਤੋ ਮਦਦ ਕਰ ਰਿਹਾ ਹੈ ਤੇ ਦੱਸਿਆ ਕਿ ਫਿਲੀਸਤੀਨ ਨੂੰ ਭਾਰਤ ਨੇ ਤਕਨੀਕੀ ਅਤੇ ਆਰਥਿਕ ਸਹਿਯੋਗ ਪ੍ਰੋਗਰਾਮ ਤਹਿਤ 100 ਸਲੋਟ ਦੀ ਪੇਸ਼ਕਸ ਕੀਤੀ ਹੈ।
ਉਨ੍ਹਾਂ ਨੇ ਦੂਜੇ ਰਾਸ਼ਟਰਾਂ ਦੇ ਨਾਲ ਆਵਾਜ਼ ਮਿਲਾਉਂਦੇ ਹੋਏ ਇਜਰਾਇਲ ਨੂੰ ਗਾਜਾ ਦੀ ਨਾਕਾਬੰਦੀ ਹਟਾਉਣ ਲਈ ਕਿਹਾ ਅਤੇ ਸੰਯੁਕਤ ਰਾਸ਼ਟਰ ਰਾਹਤ ਏਜੰਸੀ ਦੇ ਕਰਮਚਾਰੀਆ ਦੀ ਖੁੱਲੀ ਆਵਾਜਾਈ ਅਤੇ ਆਰਥਿਕ ਗਤੀਵਿਧੀਆ ਦੀ ਬਹਾਲੀ ਦੀ ਪੇਸ਼ਕਸ ਕੀਤੀ।
ਫਿਲੀਸਤੀਨੀ ਮਸਲੇ ਤੇ ਰਾਜਨੀਤਿਕ ਹੱਲ ਲਈ ਭਾਰਤ ਦੀਆ ਕੋਸ਼ਿਸਾਂ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਨੇ ਠੋਸ ਹੱਲ ਦੀ ਆਸ ਪ੍ਰਗਟ ਕੀਤੀ ਤੇ ਕਿਹਾ ਕਿ ਇਜਰਾਇਲ ਤੇ ਫਿਲੀਸਤੀਨ ਦੀ ਮੁੜ ਤੋਂ ਸਿੱਧੀ ਗੱਲਬਾਤ ਨੇ ਇੱਕ ਉਮੀਦ ਦਿੱਤੀ ਹੈ।ਸਿੰਗਲਾ ਜੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਰਿਲੀਫ ਏਜੰਸੀ ਫਿਲੀਸਤੀਨੀ ਰਿਫਊਜ਼ੀਆ ਨੂੰ ਮਨੁੱਖੀ ਸਹਾਇਤਾ ਦੇਣ ਦਾ ਪਹਿਲਾ ਆਧਾਰ ਹੈ ਅਤੇ ਸਾਰੇ ਮੈਂਬਰ ਦੇਸ਼ਾ ਨੂੰ ਇਸ ਨੂੰ ਸਹਿਯੋਗ ਦੇਣ ਦਾ ਜੋਰ ਦਿੱਤਾ।