ਨਵੀਂ ਦਿੱਲੀ : ਬਿਤੇ ਦਿਨੀ ਇਥੇ ਦੇ ਰਾਜੀਵ ਚੌਂਕ ਮੇਟਰੋ ਸਟੇਸ਼ਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਜੁਰੀ ਰਾਗੀ ਜੱਥੇ ਵਿਚ “ਦਿਲਰੂਬਾ” ਵਜਾਉਣ ਵਾਲੇ ਕੰਵਲਜੀਤ ਸਿੰਘ ਵਲੋਂ ਆਪਸੀ ਤਕਰਾਰ ਦੌਰਾਨ ਆਪਣੀ ਕਿਰਪਾਨ ਨਾਲ ਇਕ ਸਖਸ਼ ਨੂੰ ਘਾਇਲ ਕਰਨ ਕਰਕੇ 307 ਦਾ ਪਰਚਾ ਕਸ਼ਮੀਰੀ ਗੇਟ ਮੈਟਰੋ ਪੁਲਿਸ ਥਾਨੇ ਵਿਚ ਦਰਜ ਹੋਇਆ ਸੀ। ਦਿੱਲੀ ਕਮੇਟੀ ਦੇ ਲੀਗਲ ਐਡਵਾਈਜ਼ਰ ਜਸਵਿੰਦਰ ਸਿੰਘ ਜੋਲੀ ਨੇ ਕੰਵਲਜੀਤ ਸਿੰਘ ਦੀ ਲਗਭਗ ਤਿੰਨ ਮਹੀਨੇ ਬਾਅਦ ਹੋਈ ਰਿਹਾਈ ਦੀ ਜਾਨਕਾਰੀ ਦਿੰਦੇ ਹੋਏ ਦਾਅਵਾ ਕੀਤਾ ਕਿ ਕਮੇਟੀ ਦੇ ਵਕੀਲ ਰਾਕੇਸ਼ ਮਲਹੋਤਰਾ ਅਤੇ ਐਚ.ਐਸ. ਪੋਪਲੀ ਦੀਆਂ ਠੋਸ ਦਲੀਲਾ ਨੂੰ ਮੁੱਖ ਰਖਦੇ ਹੋਏ ਤੀਸਹਜਾਰੀ ਕੋਰਟ ਦੇ ਮਾਨਯੋਗ ਜੱਜ ਅਤੁੱਲ ਕੁਮਾਰ ਗਰਗ ਨੇ ਆਰੋਪੀ ਨੂੰ ਜਮਾਨਤ ਦੇ ਦਿੱਤੀ ਹੈ। ਕੰਵਲਜੀਤ ਸਿੰਘ ਦੇ ਪਰਿਵਾਰ ਵਲੋਂ ਇਸ ਮਸਲੇ ਤੇ ਸਹਿਯੋਗ ਲਈ ਦਿੱਲੀ ਕਮੇਟੀ ਦਾ ਧੰਨਵਾਦ ਕਰਨ ਨੂੰ ਗੈਰ ਜਰੂਰੀ ਦਸਦੇ ਹੋਏ ਜੌਲੀ ਨੇ ਕਿਹਾ ਕਿ ਦਿੱਲੀ ਵਿਚ ਵਸਦੇ ਸਿੱਖਾ ਦੇ ਪਰਿਵਾਰਾਂ ਖਿਲਾਫ ਧਾਰਮਿਕ, ਸਮਾਜਿਕ ਅਤੇ ਰਾਜਨੈਤਿਕ ਤੌਰ ਤੇ ਭੀੜ ਬਨਣ ਤੇ ਉਸ ਪਰਿਵਾਰ ਦੀ ਬਾਂਹ ਫੜਨਾ ਦਿੱਲੀ ਕਮੇਟੀ ਦਾ ਮੁਢਲਾ ਫਰਜ ਹੈ ਤੇ ਅਸੀ ਤੇ ਆਪਣੀ ਬਣਦੀ ਜ਼ਿਮੇਵਾਰੀ ਨਿਭਾਉਣ ਦਾ ਨਿਮਾਣਾ ਯਤਨ ਕੀਤਾ ਹੈ