ਅੰਮ੍ਰਿਤਸਰ – ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਡਰਗ ਮਾਫੀਆ ਵਿਚ ਅਕਾਲੀ ਆਗੂਆਂ ਦੀ ਸਿੱਧੀ ਸਮੂਲੀਅਤ ਨੂੰ ਲੈ ਕੇ ਉਪ ਮੁਖ ਮੰਤਰੀ ਸੁਖਬੀਰ ਬਾਦਲ ਅਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਉਤੇ ਨਿਸਾਨਾ ਸਾਧਦਿਆਂ ਤਿਖਾ ਹਮਲਾ ਬੋਲਿਆ ਹੈ। ਕਾਗਰਸੀ ਆਗੂਆਂ ਨੇ ਨਸੀਲੇ ਪਦਾਰਥਾਂ ਦੇ ਕਮਾਂਤਰੀ ਤਸਕਰ ਸਾਬਕਾ ਡੀ ਐਸ ਪੀ ਜਗਦੀਸ ਸਿੰਘ ਭੋਲਾ ਦੇ ਫੜੇ ਜਾਣ ਉਪਰੰਤ ਉਹਨਾਂ ਦੀ ਨਿਸਾਨ ਦੇਹੀ ਉਤੇ ਨਸੀਲੇ ਪਦਾਰਥਾਂ ਦੀ ਸਮਗਲਿੰਗ ਵਿਚ ਸੁਖਬੀਰ ਅਤੇ ਮਜੀਠੀਆ ਦੇ ਕਰੀਬੀ ਸਾਥੀ ਤੇ ਸੀਨੀਅਰ ਤੇ ਵਕਾਰੀ ਅਹੁਦਿਆਂ ਤੇ ਨਿਯੁਕਤ ਅਕਾਲੀ ਆਗੂਆਂ ਦੇ ਲਿਪਤ ਹੋਣ ਦੇ ਖੁਲਾਸੇ ਅਤੇ ਫੜੇ ਜਾਣ ਦੇ ਮਦੇ ਨਜਰ ਉਹਨਾਂ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਤੋ ਨੈਤਿਕ ਅਧਾਰ ਉਤੇ ਅਸਤੀਫਿਆਂ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਉਕਤ ਕੇਸ ਦੀ ਨਿਰਪਖ ਏਜੰਸੀ ਤੋ ਜਾਂਚ ਹੋਣ ਉਤੇ ਤਸਕਰਾਂ ਅਤੇ ਸਤਾਧਾਰੀ ਆਗੂਆਂ ਦੇ ਨੇੜਲੇ ਸੰਬੰਧਾਂ ਪ੍ਰਤੀ ਕਈ ਹੋਰ ਨਵੇ ਖੁਲਾਸੇ ਸਾਹਮਣੇ ਆਉਣਗੇ।
ਇਥੋ ਜਾਰੀ ਇਕ ਸਾਂਝੇ ਬਿਆਨ ਰਾਹੀ ਪੰਜਾਬ ਕਾਂਗਰਸ ਦੇ ਮੀਤ ਪ੍ਧਾਨ ਓ ਪੀ ਸੋਨੀ, ਜਨਰਲ ਸਕਤਰ ਸ: ਫਤਿਹ ਜੰਗ ਸਿੰਘ ਬਾਜਵਾ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁਲਰ, ਸ; ਸਰਦੂਲ ਸਿੰਘ ਬੰਡਾਲਾ, ਹਰਪ੍ਰਤਾਪ ਸਿੰਘ ਅਜਨਾਲਾ , ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਭੂ ਮਾਫੀਆ, ਰੇਤਾ ਬਜਰੀ ਮਾਫੀਆ, ਕੇਬਲ ਤੇ ਟ੍ਰਾਂਸਪੋਰਟ ਮਾਫੀਆ ਦੀ ਸਰਗਰਮੀ, ਲੋਕਾਂ ਦੀਆਂ ਧੀਆਂ ਭੈਣਾਂ ਦੀ ਸਰੇ ਬਜਾਰ ਬੇਇਜਤ ਕਰਨ ਤੇ ਬਚਾਉਣ ਲਈ ਆਉਣ ਵਾਲਿਆਂ ਨੂੰ ਸਰੇਆਮ ਗੋਲੀਆਂ ਮਾਰ ਕੇ ਮਾਰ ਮੁਕਾਉਣ, ਸੀਨੀਅਰ ਪੁਲੀਸ ਤੇ ਪ੍ਰਸਾਸਨ ਅਧਿਕਾਰੀਆਂ ਨੂੰ ਸਬਕ ਸਿਖਾਉਣ ਵਰਗੇ ਜਾਨ ਲੇਵਾ ਹਲਮੇ ਕਰਨ ਉਪਰੰਤ ਲੁਟਾਂ ਖੋਹਾਂ ਅਤੇ ਹੁਣ ਡਰਗ ਮਾਫੀਆ ਵਿਚ ਅਕਾਲੀ ਆਗੂਆਂ ਦੀ ਸਿਧੀ ਸਮੂਲੀਅਤ ਇਕ ਗੰਭੀਰ ਮਾਮਲਾ ਹੈ ਅਤੇ ਪੰਜਾਬ ਦੀ ਸਮਾਜੀ ਫਿਜਾ ਲਈ ਖਤਰੇ ਦੀ ਘੰਟੀ ਹੈ।
ਉਹਨਾਂ ਕਿਹਾ ਕਿ ਅਮ੍ਰਿਤਸਰ ਤੋ ਫੜੇ ਗਏ ਭੋਲਾ ਦੇ ਦੋ ਸਾਥੀ ਅਕਾਲੀ ਦਲ ਦੇ ਆਗੂ ਹਨ ਤੇ ਜਿਨਾਂ ਵਿਚੋ ਮਨਿਦਰਪਾਲ ਸਿੰਘ ਬਿਟੂ ਔਲਖ ਦੇ ਮਾਲ ਮੰਤਰੀ ਮਜਠੀਆ ਨਾਲ ਗਹਿਰੇ ਤਾਲੁਕਾਤ ਕਾਰਨ ਮਜੀਠੀਆ ਨੇ ਉਹਨਾਂ ਨੁੰ ਸੰਨ 2011 ਦੌਰਾਨ ਯੁਥ ਵਿੰਗ ਦਾ ਜਨਰਲ ਸਕਤਰ ਨਿਯੂਕਤ ਕੀਤਾ ਹੋਇਆ ਹੈ ਅਤੇ ਮਜੀਠੀਆ ਦਾ ਬਿਟੂ ਦੇ ਘਰ ਆਮ ਆਉਣ ਜਾਣ ਕਿਸੇ ਵੀ ਸਰਕਾਰੀ ਅਧਿਕਾਰੀ ਤੋ ਛੁਪਿਆ ਹੋਇਆ ਨਹੀ ਹੈ। ਇਸ ਦੇ ਨਾਲ ਹੀ ਬਿਟੂ ਔਲਖ ਅਕਾਲੀ ਦਲ ਦਿਹਾਤੀ ਦੇ ਖਜਾਨਜੀ ਵੀ ਹਨ।ਉਹਨਾਂ ਕਿਹਾ ਕਿ ਬਿਟੂ ਔਲਖ ਦਾ ਅਕਾਲੀ ਦਲ ਦੇ ਮੈਬਰ ਪਾਰਲੀਮੈਟ ਅਤੇ ਪਾਰਲੀਮਾਲੀ ਬੋਰਡ ਦੇ ਮੁਖੀ ਡਾ ਰਤਨ ਸਿੰਘ ਅਜਨਾਲਾ ਅਤੇ ਉਹਨਾਂ ਦੇ ਪੁਤਰ ਤੇ ਹਲਕਾ ਅਜਨਾਲ ਦੇ ਵਿਧਾਇਕ ਅਰਮਪਾਲ ਸਿੰਘ ਬੋਨੀ ਨਾਲ ਵੀ ਗੂੜੇ ਸੰਬੰਧ ਹਨ ਜਿਨਾਂ ਲਈ ਬਿਟੂ ਨੂੰ ਕਰਮ ਵਾਰ ਹਲਕਾ ਕਪੂਰਥਲਾ ਅਤੇ ਅਜਨਾਲਾ ਲਈ ਚੋਣ ਇੰਚਾਰਜ ਵਜੋ ਸਰਗਰਮ ਰਹੇ ਹਨ। ਕਾਂਗਰਸੀ ਆਗੂਆਂ ਕਿਹਾ ਕਿ ਬਿਟੂ ਔਲਖ ਨੂੰ ਪੁਲੀਸ ਦੀ ਸੁਰਖਿਆ ਛਤਰੀ ਮੁਹਇਆ ਹੋਣਾ ਸਰਕਾਰ ਅਤੇ ਅਕਾਲੀ ਦਲ ਵਿਚ ਉਸ ਦੀ ਅਹਿਮੀਅਤ ਨੂੰ ਦਰਸਾਉਦਾ ਹੈ। ਉਹਨਾਂ ਦੋਸ ਲਾਇਆ ਕਿ ਬਿਟੂ ਉਕਤ ਸੁਰਖਿਆ ਮੁਲਾਜਮਾਂ ਨੂੰ ਆਪਣੇ ਨਾਪਾਕ ਧੰਦੇ ਨੂੰ ਫੈਲਾਉਣ ਵਿਚ ਵਰਤਣ ਦਾ ਹੋਇਆ ਖੁਲਾਸਾ ਵੀ ਇਕ ਗੰਭੀਰ ਮਾਮਲਾ ਹੈਡਰਗ ਮਾਫੀਆ ਵਿਚ ਅਕਾਲੀਆਂ ਦੀ ਸਮੂਲੀਅਤ ਪੰਜਾਬ ਦੀ ਨੋਜਵਾਨੀ ਲਈ ਖਤਰੇ ਦੀ ਘੰਟੀ। ਇਸੇ ਤਰਾਂ ਆਪਣੀ ਫੈਕਟਰੀ ਵਿਚ ਰਸਾਇਣ ਪਦਾਰਥ ਬਣਾ ਕੇ ਭੋਲਾ ਨੂੰ ਸਪਲਾਈ ਕਰਨ ਵਾਲੇ ਤੇ ਮਹਿੰਗੀਆਂ ਗਡੀਆਂ ਅਤੇ ਫੈਸੀ ਨੰਬਰਾਂ ਦਾ ਸੌਕੀਨ ਜਗਜੀਤ ਸਿੰਘ ਚਾਹਲ ਵੀ ਇਕ ਅਕਾਲੀ ਆਗੂ ਵਜੋ ਜਾਣਿਆ ਜਾਂਦਾ ਹੈ।
ਉਹਨਾਂ ਕਿਹਾ ਕਿ ਫੜੇ ਗਏ ਕਮਾਂਤਰੀ ਤਸਕਰ ਜਗਦੀਸ ਸਿੰਘ ਭੋਲਾ ਦਾ ਦੇਸ ਦੇ ਅੰਦਰੂਨੀ ਅਤੇ ਏਕਤਾ ਅਖੰਡਤਾ ਲਈ ਖਤਰਾ ਬਣ ਚੁਕੇ ਅੰਡਰਵਰਲਡ ਡਾਊਨ ਦਾਊਦ ਦੇ ਕਰੀਬੀ ਸਾਥੀ ਅਬੂ ਸਲੇਮ ਅਤੇ ਮੁਸਤਫਾ ਦੌਸਾ ਵਰਗਿਆਂ ਨਾਲ ਨੇੜਤਾ ਹੋਣਾ ਭੋਲਾ ਅਤੇ ਸਾਥੀਆਂ ਦਾ ਅਕਾਲੀ ਆਗੂਆਂ ਨਾਲ ਨੇੜੇ ਦਾ ਸੰਬੰਧ ਹੋਣਾ ਗੰਭੀਰ ਮਾਮਲਾ ਹੈ।ਜਿਸ ਦੇ ਤਮਾਮ ਪਹਿਲੂਆਂ ਪ੍ਰਤੀ ਸਚ ਸਾਹਮਣੇ ਲਿਆਉਣ ਲਈ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ।
ਉਹਨਾਂ ਇਹ ਵੀ ਕਿਹਾ ਕਿ ਡਰਗ ਮਾਫੀਆ ਜਗਦੀਸ ਭੋਲਾ ਦਾ ਜਿਨਾਂ ਅਕਾਲੀ ਆਗੂਆਂ ਨਾਲ ਰਿਸਤੇਦਾਰੀ ਹੈ ਉਹਨਾਂ ਦਾ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨਾਲ ਨੇੜਲਾ ਸੰਬੰਧ ਹੋਣ ਕਿਸੇ ਤੋ ਛੁਪਿਆ ਹੋਇਆ ਨਹੀ ਹੈ।
ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਸਮੇਤ ਮੁਖ ਮੰਤਰੀ ਪ੍ਰਕਾਸ ਸਿੰਘ ਬਾਦਲ ਅਤੇ ਮਜੀਠੀਆ ਵਲੋ ਪੰਜਾਬ ਵਿਚ ਚਲ ਰਹੇ ਨਸਿਆਂ ਦੇ ਤਸਕਰੀ ਦੇ ਰੈਕਟ ਪ੍ਰਤੀ ਕੇਦਰੀ ਏਜੰਸੀਆਂ ਸਿਰ ਦੋਸ ਮੜ ਦੇ ਰਹੇ ਜਦ ਕਿ ਨਸਿਆਂ ਦੇ ਸੌਦਾਗਰ ਸੁਖਬੀਰ ਬਾਦਲ ਅਤੇ ਮਜੀਠੀਆ ਦੇ ਨ¤ਕ ਥਲੇ ਪਲਦੇ ਆ ਰਹੇ ਹਨ।ਉਹਨਾਂ ਕਿਹਾ ਕਿ ਇਸ ਤੋ ਪਹਿਲਾਂ ਵੀ ਪੁਲਸ ਦੇ ਸਾਬਕਾ ਏਡੀਜੀਪੀ ਜੇਲਾਂ ਵਲੋ ਸਤਾਧਾਰੀਆਂ ਨਾਲ ਡਰਗ ਮਾਫੀਆ ਦੇ ਗਹਿਰੇ ਸੰਬੰਧਾਂ ਬਾਰੇ ਕਈ ਵਾਰ ਖੁਲਾਸੇ ਕੀਤੇ ਜਾ ਚੁਕੇ ਹਨ।
ਉਹਨਾਂ ਕਿਹਾ ਕਿ ਪੰਜਾਬ ਤੋ ਭੋਲਾ , ਚਾਹਲ ਤੇ ਬਿਟੂ ਔਲਖ ਵਰਗਿਆਂ ਵਲੋ ਕੋਮਾਂਤਰੀ ਪੱਧਰ ਉਤੇ ਨਸਿਆਂ ਦੀ ਤਸਕਰੀ ਦਾ ਜਾਲ ਕਾਮਯਾਬੀ ਫੈਲਾ ਲੈਣਾ ਸਤਾ ਉਤੇ ਕਾਬਜ ਆਗੂਆਂ ਦੀ ਸਰਪਰਸਤੀ ਬਿਨਾ ਸੰਭਵ ਨਹੀ। ਉਹਨਾਂ ਕਿਹਾ ਕਿ ਭੋਲਾ ਕਾਂਡ ਗ੍ਰਹਿ ਵਿਭਾਗ ਦੇ ਮੁਖੀ ਸੁਖਬੀਰ ਬਾਦਲ ਦੀ ਨਾਕਾਮੀ ਨੂੰ ਬਿਆਨ ਕਰ ਰਿਹਾ ਹੈ।ਉਹਨਾਂ ਦੋਸ ਲਾਇਆ ਕਿ ਸੁਖਬੀਰ ਬਾਦਲ ਉਕਤ ਡਰਗ ਮਾਫੀਆ ਸਰਗਨਾ ਭੋਲਾ ਦੇ ਕਰੀਬੀ ਰਿਸਤੇਦਾਰ ਅਤੇ ਬਠਿੰਡਾ ਜਿਲੇ ਦੇ ਸਾਬਕਾ ਅਕਾਲੀ ਸਰਪੰਚ ਘਮਦੂਰ ਸਿੰਘ ਦੇ ਘਰ ਗਏ ਵਾਰ ਗਏ ਹਨ ਤੇ ਉਹਨਾਂ ਦਾ ਹੁਣ ਵੀ ਦੁਪਿਹਰ ਦੇ ਖਾਣੇ ਉਤੇ ਜਾਣ ਦਾ ਪ੍ਰੋਗਰਾਮ ਸੀ।ਉਹਨਾਂ ਕਿਹਾ ਕਿ ਅਕਾਲੀ ਆਗੂਆਂ ਦੀ ਪੁਸਤਪਨਾਹੀ ਹੇਠ ਭੋਲਾ ਅਤੇ ਸਾਥੀ ਕਰੀਬ ਸਤ ਸਾਲਾਂ ਤੋ ਉਕਤ ਰੈਕਟ ਚਲਾਉਦੇ ਆ ਰਹੇ ਹਨ।ਕਬਡੀ ਖਿਡਾਰੀ ਹੋਣ ਕਾਰਨ ਸੁਖਬੀਰ ਦੀ ਸਰਪਸਤੀ ਵੀ ਭੋਲੇ ਨੂੰ ਮਿਲਦੀ ਰਹੀ ਹੋਵੇਗੀ, ਜਿਸ ਨੇ ਉਹਨਾਂ ਨੂੰ ਇਕ ਸਿਪਾਹੀ ਤੋ ਡੀਐਸਪੀ ਬਣਾ ਦਿਤਾ।ਉਹਨਾਂ ਅਫਸੋਸ ਨਾਲ ਕਿਹਾ ਕਿ ਭੋਲਾ ਵਰਗੇ ਡਰਗ ਮਾਫੀਆ ਅਕਾਲੀ ਆਗੂਆਂ ਦੇ ਸਹਿਯੋਗ ਨਾਲ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵਿਚ ਲਗੇ ਹੋਏ ਹਨ, ਅਤੇ ਵਿਦੇਸਾਂ ਵਿਚ ਆਪਣਾ ਜਾਲ ਫੈਲਾ ਕੇ ਪੰਜਾਬ ਪੰਜਾਬੀਆਤ ਨੁੰ ਵੀ ਬਦਨਾਮ ਕਰ ਰਹੇ ਹਨ।ਉਹਨਾਂ ਕਿਹਾ ਕਿ ਭੋਲਾ ਕੇਸ ਦੀ ਨਿਰਪਖ ਜਾਂਚ ਹੋਣ ਤੇ ਤਸਕਰਾਂ ਅਤੇ ਸਤਾਧਾਰੀਆਂ ਦੇ ਸੰਬੰਧਾਂ ਪ੍ਰਤੀ ਕਈ ਹੋਰ ਅਹਿਮ ਖੁਲਾਸੇ ਸਾਹਮਣੇ ਆਉਣਗੇ।