ਨਵੀਂ ਦਿੱਲੀ : ਕਾਲਕਾ ਜੀ ਵਿਧਾਨਸਭਾ ਹਲਕੇ ਤੋਂ ਭਾਜਪਾ ਅਕਾਲੀ ਦਲ ਦੇ ਉੱਮੀਦਵਾਰ ਹਰਮੀਤ ਸਿੰਘ ਕਾਲਕਾ ਦੀ ਚੋਣ ਮੁੰਹਿਮ ਨੂੰ ਨਵੀਂ ਰਫਤਾਰ ਦੇਣ ਲਈ ਦੋਵਾਂ ਪਾਰਟੀਆਂ ਦੇ ਸੀਨੀਅਰ ਅਗੂਆਂ ਨੇ ਇਸਟ ਆਫ ਕੈਲਾਸ਼ ਵਿਖੇ ਇਕਜੂਟ ਹੋ ਕੇ ਕਾਰਕੁੰਨਾਂ ਦਾ ਸੰਮੇਲਨ ਕੀਤਾ। ਇਸ ਮੌਕੇ ਤੇ ਭਾਜਪਾ ਦੇ ਕੌਮੀ ਸਕੱਤਰ ਡਾ. ਅਨਿਲ ਜੈਨ ਭਾਜਪਾ ਦੇ ਆਗੂ ਡਾ. ਵਿਜੈ ਕੁਮਾਰ ਮਲਹੋਤ੍ਰਾ, ਰਾਮਜੀ ਲਾਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਮੌਜੂਦ ਸਨ। ਬੁਲਾਰਿਆਂ ਨੇ ਦਾਅਵਾ ਕੀਤਾ ਕਿ ਦਿੱਲੀ ਵਿਧਾਨਸਭਾ ਦੀਆਂ ਚੋਣਾਂ ਦੇਸ਼ ਦੀ ਤਸਵੀਰ ਅਤੇ ਤਕਦੀਰ ਬਦਲਣਗੀਆਂ। ਦਿੱਲੀ ਦੇ ਚੋਣਾ ਨੂੰ ਸੈਮੀਫਾਈਨਲ ਦਸਦੇ ਹੋਏ ਉਨ੍ਹਾਂ ਕਿਹਾ ਕਿ ਇਹ ਚੋਣ ਦੇਸ਼ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ ਤੇ ਦਿੱਲੀ ਜਿੱਤਣ ਤੋਂ ਬਾਅਦ 2014 ਵਿਖੇ ਲੋਕ ਸਭਾ ਦੀ ਚੋਣਾ ਵੀ ਜਿੱਤੀਆਂ ਜਾਣਗੀਆਂ। ਅਕਾਲੀ ਭਾਜਪਾ ਵਲੋਂ ਚੋਣ ਮੁੰਹਿਮ ਤਹਿਤ ਆਯੋਜਿਤ ਕੀਤੇ ਗਏ ਇਸ ਸੰਮੇਲਨ ਵਿਚ ਦੋਹਾਂ ਪਾਰਟੀਆਂ ਦੇ ਸੈਂਕੜੋ ਕਾਰਕੁੰਨ ਤੇ ਅਹੁਦੇਦਾਰ ਸਾਹਿਬਾਨਾਂ ਨੂੰ ਸੰਬੋਧਨ ਕਰਦੇ ਹੋਏ ਮਲਹੋਤਰਾਂ ਨੇ ਕਾਰਕੁੰਨਾਂ ਨੂੰ ਸ਼ੀਲਾ ਦਿਕਸ਼ਿਤ ਦੀ ਸਰਕਾਰ ਨੂੰ ਹਟਾਉਣ ਦੀ ਅਪੀਲ ਵੀ ਕੀਤੀ। ਜੀ.ਕੇ. ਨੇ ਇਸ ਮੌਕੇ ਭਰੋਸਾ ਜਤਾਇਆ ਕਿ ਇਲਾਕੇ ਦੀ ਜਨਤਾ ਕਾਲਕਾ ਨੂੰ ਭਾਰੀ ਵੋਟਾਂ ਨਾਲ ਜਿਤਾਏਗੀ।ਇਸ ਮੌਕੇ ਭਾਜਪਾ ਦੇ ਦੋਵੇਂ ਨਿਗਮ ਪਾਰਸ਼ਦ ਅਤੇ ਚਾਰੋ ਮੰਡਲ ਪ੍ਰਧਾਨ ਮੌਜੂਦ ਸਨ।