ਨਵੀਂ ਦਿੱਲੀ : ਹਰੀ ਨਗਰ ਹਲਕੇ ਤੋਂ ਅਕਾਲੀ ਭਾਜਪਾ ਉਮੀਦਵਾਰ ਸ਼ਿਆਮ ਸ਼ਰਮਾ ਨੇ ਅਕਾਲੀ ਭਾਜਪਾ ਕਾਰਕੁੰਨਾਂ ਦੇ ਨਾਲ ਮਿਲਕੇ ਇਲਾਕੇ ਵਿਚ ਪੱਦਯਾਤਰਾਵਾਂ ਸ਼ੁਰੂ ਕਰ ਦਿੱਤੀਆਂ ਨੇ। ਪੱਦਯਾਤਰਾਵਾਂ ਦੇ ਪਹਿਲੇ ਪੜਾਂਵ ਵਿਚ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਘਰ-ਘਰ ਸ਼ਿਆਮ ਸ਼ਰਮਾ ਨਾਲ ਜਾ ਕੇ ਲੋਕਾਂ ਨੂੰ ਅਕਾਲੀ ਦਲ ਦੇ ਚੋਣ ਨਿਸ਼ਾਣ ਤਕੜੀ ਦੇ ਹੱਕ ਵਿਚ ਵੋਟਾਂ ਭੁਗਤਾਉਣ ਦੀ ਅਪੀਲ ਕੀਤੀ। ਇਲਾਕੇ ਦੇ ਲੋਕਾਂ ਵਲੋਂ ਮਿਠਾਈਆਂ ਵੰਡ ਕੇ ਸ਼ਿਆਮ ਸ਼ਰਮਾ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਭਰੋਸਾ ਵੀ ਜੀ.ਕੇ. ਨੂੰ ਦਿੱਤਾ ਗਿਆ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਅਮਰਜੀਤ ਸਿੰਘ ਪੱਪੂ ਯੂਥ ਅਕਾਲੀ ਦਲ ਪਛੱਮ ਦਿੱਲੀ ਦੇ ਪ੍ਰਧਾਨ ਸਤਬੀਰ ਸਿੰਘ ਗਗਨ, ਨੌਜਵਾਨ ਆਗੂ ਪ੍ਰਤੀਕ ਸਿੰਘ ਜਾਨੂੰ ਤੇ ਭਾਜਪਾ ਅਕਾਲੀ ਦਲ ਦੇ ਸੈਂਕੜੋ ਕਾਰਕੁੰਨ ਮੌਜੂਦ ਸਨ।