ਵਣਜਾਰੇ ਸਿੱਖ, ਸਿੱਖ ਧਰਮ ਪ੍ਰਚਾਰ,ਕਿ ਅਸੀਂ ਸਿੱਖ ਪ੍ਰਚਾਰ ਚ ਯੋਗਦਾਨ ਪਾ ਰਹੇ ਹਾਂ
ਕੱਲ ਯੂ ਟਿਊਬ ਦੇ ਕੇਨੈਡਾ ਦੀ ਇੱਕ ਸਿੱਖ ਸੰਸਥਾ ਗੁਰ ਆਸਰਾ ਫਾਊਨਡੇਸ਼ਨ ਦੀ ਇੱਕ ਵੀਡੀੳ ਜਿਸ ਵਿੱਚ ਸੰਸਥਾ ਵੱਲੋ ਭਾਰਤ ਦੇ ਪ੍ਰਾਂਤ ਮਹਾਰਾਸ਼ਟਰਾ ਚ ਗਰੀਬੀ ਦੀ ਹਾਲਾਤ ਚ ਰਹਿ ਰਹੇ ਵਣਜਾਰਾ ਸਿੱਖਾਂ ਅਤੇ ਦੂਸਰੇ ਉਹ ਲੋਕ ਜੋ ਬਾਬਾ ਨਾਨਕ ਦੀ ਸਰਬੱਤ ਦਾ ਭਲਾ ਮੰਗਣ ਵਾਲੇ ਸਿੱਖ ਪੰਥ ਚ ਪ੍ਰਵੇਸ਼ ਕਰ ਚੁੱਕੇ ਸਨ ਪਰ ਅੱਤ ਦੀ ਆਰਥਿਕ ਤੰਗੀ ਚ ਜੀ ਰਹੇ ਜੀਵਨ,ਸੰਸਥਾ ਵੱਲੋਂ ਉਹਨਾਂ ਦੀ ਭਲਾਈ ਲਈ ਚੁੱਕੇ ਜਾ ਰਹੇ ਕਦਮਾਂ ਦੀ ਡਾਕੂ ਮੈਟਰੀ ਫਿਲਮ ਵੇਖੀ, ਇਹ ਲੋਕ ਸਿੱਖ ਹੋਣ ਤੇ ਫਖਰ ਮਹਿਸੂਸ ਕਰ ਰਹੇ ਹਨ, ਪਰ ਸੰਸਥਾ ਦੇ ਇਸ ਚੰਗੇ ਕਦਮ ਨੂੰ ਸਾਡੇ ਹੀ ਸਿੱਖ ਭਰਾਵਾਂ ਵੱਲੋ ਅਣਗੋਲਿਆ ਕੀਤਾ ਮਹਿਸੂਸ ਹੋਇਆ,ਇਹ ਇੱਕ ਭਾਵੁਕ ਡਾਕੂਮੈਟਰੀ ਸੀ ਪਰ ਯੂ ਟਿਊਬ ਤੇ ਇਸ ਦੇ ਸਿਰਫ 119 ਲਾਈਕ ਸਨ ਪਰ ਇਹ ਵੀਡੀਉ ਮਈ 13 ਦੀ ਪਾਈ ਹੋਈ ਹੈ।ਇਹ ਤਾਂ ਸਿਰਫ ਇੱਕ ਸੰਸਥਾ ਦੇ ਚੰਗੇ ਕੰਮ ਦੀ ਵੀਡੀਉ ਸੀ ਅਤੇ ਇਸ ਡਾਕੂਮੈਟਰੀ ਦੀ ਭਾਵੁਕਤਾ ਅਤੇ ਗੈਰ ਪੰਜਾਬੀ ਸਿੱਖਾਂ ਬਾਰੇ ਜਾਣਨ ਲਈ ਮੈ ਹੋਰ ਕਿੱਲਕ ਕੀਤੇ ਤੇ ਕੁੱਝ ਹੋਰ ਸਿੱਖ ਹਮਦਰਦੀ ਸੰਸਥਾਵਾ ਮਸਲਣ ਬਿਟ੍ਰਿਸ ਸਿੱਖ ਕੌਂਸਲ, ਨਿਸ਼ਕਾਮ ਸੇਵਾ, ਸਿੱਖ ਚੈਨਲ,ਅਕਾਲ ਕੀਰਤਨੀਏ ਜੱਥਾ ਆਦਿ ਵੱਲੋ ਕੁਝ ਡਾਕੂਮੈਟਰੀਆਂ ਆਦਿ ਯੂ ਟਿਊਬ ਤੇ ਨਜ਼ਰ ਆਈਆ ਜਿੱਥੇ ਕਿ ਇਹ ਸੰਸਥਾਵਾ ਵੀ ਗੈਰ ਪੰਜਾਬੀ ਸਿੱਖਾ ਜੋ ਕਿ ਅੱਤ ਦੀ ਗਰੀਬੀ ਦਾ ਜੀਵਨ ਜੀ ਰਹੇ ਹਨ ਦੀ ਭਲਾਈ ਲਈ ਕੰਮ ਕਰ ਰਹੀਆ ਹਨ ਅਤੇ ਭਾਰਤ ਦੀ ਦੂਜਿਆਂ ਸੂਬਿਆਂ ‘ਚ ਸਿੱਖੀ ਪ੍ਰਚਾਰ ਕਰ ਰਹੀਆਂ ਹਨ। ਕੁੱਝ ਕੁ ਵੀਡੀਉ ਅਜਿਹੀਆ ਵੀ ਸਨ ਜਿੱਥੇ ਦਲਿਤ ਹਿੰਦੂ ਲੋਕ ਇਹਨਾ ਸੰਸਥਾਵਾ ਦੀ ਪ੍ਰੇਰਨਾ ਸੱਦਕੇ ਸਿੰਘ ਸੱਜ ਖੁਸ਼ੀ ਮਹਿਸੂਸ ਕਰ ਰਹੇ ਹਨ ਪਰ ਇਹਨਾ ਸੰਸਥਾਵਾਂ ਦੇ ਚੰਗੇ ਕੰਮ ਨੂੰ ਵੀ ਯੂ ਟਿਊਬ ਤੇ ਲਾਈਕਸ ਦੇ ਆਧਾਰ ਤੇ ਸਿੱਖ ਭਾਈਚਾਰੇ ਵੱਲੋ ਅਣਗੋਲਿਆ ਹੋਇਆ ਸੀ ਮਤਲਬ ਕਿ ਇਹਨਾਂ ਵੀਡੀਉਸ ਤੇ ਵੀ ਲਾਈਕਸ ਕਿੱਤੇ ਤਿੰਨ ਸੋ ਜਾ ਪੰਜ ਸੱਤ ਸੋ ਤੋ ਘੱਟ ਹੀ ਸਨ ਤੇ ਕੂਮੈਟ ਨਾ ਮਾਤਰ,ਇਹ ਦੇਖ ਬਹੁਤ ਦੁੱਖ ਹੋਇਆ ਕਿ ਹਜ਼ਾਰਾਂ ਲੱਖਾ ਸਿੱਖ ਅੱਜ ਵਿਗਿਆਨ ਦੇ ਯੁੱਗ ਚ ਜਿਆਦਾਤਰ ਇੰਟਰਨੈਟ ਫੇਸ ਬੁੱਕ ਯੂ ਟਿਊਬ ਦੀ ਵਰਤੋ ਕਰਦੇ ਹਨ ਕਿ ਸਿੱਖੀ ਪ੍ਰਚਾਰ ਦੀ ਵੀਡੀਉਸ ਵੇਖਣ ਤੋ ਵੀ ਘਬਰਾਉਦੇ ਹਨ ਜਿਸ ਕਾਰਨ ਇਹ ਸਲਾਘਾਯੋਗ ਕੰਮ ਦੀ ਸਲਾਘਾ ਤਾ ਕਿ ਲਾਈਕ ਕਰਨ ਦਾ ਵਿਚਾਰ ਵੀ ਕਿਸੇ ਸਿੱਖ ਦੇ ਮਨ ਵਿੱਚ ਨਹੀ ਆਇਆ, ਜਦ ਕਿ ਪੰਜਾਬ ਚ ਹੋਈਆ ਸਟਾਰ ਨਾਈਸ, ਸਭਿਆਚਾਰਿਕ ਮੇਲਾ, ਪੰਜਾਬੀ ਗਾਇਕਾ, ਖੇਡ ਮੇਲਿਆ ਆਦਿ ਤੇ ਹਜਾਰਾਂ ਲਾਇਕਸ ਤੇ ਕੂਮੈਟ ਦੇ ਕੋਕੇ ਜੜੇ ਪਏ ਹਨ ਅਤੇ ਹਰ ਰੋਜ ਫੇਸ ਬੁੱਕ ਤੇ ਧਰਮ ਦੀ ਆੜ ਅਤੇ ਫਿਰਕਾਪ੍ਰਸਤੀ ਦੇ ਨਾਮ ਤੇ ਸੇਅਰ ਹੋਏ ਆਰਟੀਕਲਸ ਤੇ ਵੀ ਸਿੱਖ ਵੀਰ ਆਪਣਾ ਯੋਗਦਾਨ ਪਾਉਣ ਚ ਪਿੱਛੇ ਨਹੀ ਰਹਿੰਦੇ ਫਿਰ ਕਿਉ ਉਹ ਸੰਸਥਾਵਾਂ ਜੋ ਸਿੱਖੀ ਪ੍ਰਚਾਰ ਲਈ ਸਹਾਈ ਹੋ ਰਹੀਆਂ ਹਨ ਅਸੀਂ ਉਹਨਾ ਨੂੰ ਸਹਿਯੋਗ ਦੇਣ ਚ ਘਬਰਾ ਰਹੇ ਹਨ।ਬਾਬਾ ਨਾਨਕ ਜੀ ਨੇ ਚਾਰ ਉਦਾਸੀਆਂ ਦੀ ਯਾਤਰਾ ਕੀਤੀ ਤਾ ਨੌਂਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਸਾਮ ਤੱਕ ਸਿੱਖੀ ਪ੍ਰਚਾਰ ਕੀਤਾ। ਦਸਮੇਸ਼ ਪਿਤਾ ਦੇ ਸਾਜੇ ਖਾਲਸਾ ਪੰਥ ਚ ਪਹਿਲਾ ਪੰਜ ਪਿਆਰਿਆਂ ‘ਚੋ ਚਾਰ ਗੈਰ ਪੰਜਾਬੀ ਭਾਰਤ ਦੇ ਦੂਸਰੇ ਪ੍ਰਾਂਤਾ ਤੋਂ ਸੀ, ਸੋ ਕਿਉ ਅੱਜ ਅਸੀ ਪੰਜਾਬੀ ਸਿੱਖ ਧਰਮ ਨੂੰ ਪੰਜਾਬੀਅਤ ਤੱਕ ਹੀ ਸੀਮਿਤ ਰੱਖਣਾ ਚਾਹੁੰਦੇ ਹਾਂ ਤੇ ਕਿਊ ਅਸੀ ਗੈਰ ਪੰਜਾਬੀ ਵਣਜਾਰਾ ਸਿੱਖਾਂ ਜਾ ਦੂਸਰਿਆਂ ਪ੍ਰਾਂਤਾ ਦੇ ਲੋਕ ਜੋ ਉੱਚ ਨੀਚ ਤੋ ਦੁੱਖੀ ਹੋ ਮਾਨਸ ਕੀ ਜਾਤ ਏਕ ਪਹਿਚਾਨਿਉ ਬਾਬ ਨਾਨਕ ਦੇ ਧਰਮ ਨੂੰ ਅਪਣਾ ਰਹੇ ਹਨ।(ਮਈ 12ਸ੍ਰ ਜਰਨੈਲ ਸਿੰਘ ਜਰਨਲਿਸਟ ਅਤੇ ਸੰਸਥਾ ਸਹਿਯੋਗ ਨਾਲ ਐਮ ਪੀ ਦੇ ਪਿੰਡ ਚ ਸਿੱਖੀ ਚ ਲੋਕੀ ਪ੍ਰਵੇਸ਼ ਹੋਏ) ਉਹਨਾ ਨੂੰ ਆਪਣੇ ਸਮਝਣ ਲਈ ਕੰਨੀ ਕਤਰਾ ਰਹੇ ਹਾਂ, ਕਿਉ ਅਸੀਂ ਉਹਨਾਂ ਸੰਸਥਾਵਾ ਨੂੰ ਮਾਲੀ ਸਹਾਇਤਾ ਦੇਣ ਚ ਅਸਮਰਥ ਹਾਂ ਜੋ ਕਿ ਸ੍ਰਮੋਣੀ ਕਮੇਟੀ ਅ੍ਰੰਮਿਤਸਰ ਦੀ ਧਰਮ ਪ੍ਰਚਾਰ ਕਮੇਟੀ ਵਾਲੇ ਕੰਮ ਨੂੰ ਆਪਣਾ ਧਰਮ ਸਮਝ ਇਹਨਾਂ ਆਰਥਿਕ ਤੋਰ ਤੇ ਪਿੱਛੜੇ ਲੋਕਾਂ ਦੀ ਭਲਾਈ ਲਈ ਅਗੇ ਆ ਰਹੇ ਹਨ।ਕਈ ਵਾਰ ਮਨ ਚ ਵਿਚਾਰ ਆਉਂਦਾ ਹੈ ਕਿ ਅਸੀਂ ਆਪਣੇ ਆਪ ਨੂੰ ਗੁਰੂ ਦੇ ਸਿੱਖ ਤਾ ਕਹਾਉਣਾ ਪਸੰਦ ਕਰਦੇ ਹਾਂ ਪਰ ਕਿ ਦਸਮੇਸ਼ ਪਿਤਾ ਵੱਲੋਂ ਸਾਜੇ ਖਾਲਸਾ ਪੰਥ ਦੀ ਸਾਜਣਾ ਵੇਲੇ ਕਹੇ ਖਾਲਸਾ ਜਾਤ ਰਹਿਤ ਹੈ ਤੇ ਅਮਲ ਕਰ ਰਹੇ ਹਾਂ ਜੇ ਕਰ ਰਹੇ ਹਾਂ ਤਾ ਕਿਉਂ ਉਸ ਗੁਰੂ ਦੀ ਜੱਗਦੀ ਜੋਤ ਦੇ ਵਾਸ ਚ ਬਣਾਏ ਜਾ ਰਹੇ ਦੇਸ਼ ਵਿਦੇਸ਼ ਚ ਗੁਰੂ ਘਰਾਂ ਨੂੰ ਉਹੀ ਬਾਹ੍ਰਮਣ ਵਾਦ ਦੀਆ ਜਾਤਾਂ ਦਾ ਨਾਮ ਦੇ ਰਹੇ ਹਾਂ ਮਸਲਣ ਰਾਮਗੜੀਆਂ ਦਾ ਗੁਰਦੁਆਰਾ,ਪਿੰਡਾ ਚ ਜੱਟਾਂ ਦਾ ਗੁਰਦੁਆਰਾ ਤੇ ਇਹ ਮਜਹੱਬੀ ਸਿੱਖਾਂ ਦਾ ਗੁਰਦੁਆਰਾ, ਨਾਮਦੇਵ ਭਾਈਚਾਰੇ ਦਾ ਗੁਰਦੁਆਰਾ, ਸੇਨ ਸਮਾਜ, ਰਵਿਦਾਸੀਆਂ ਦਾ ਗੁਰਦੁਆਰਾ ਆਦਿ ਪਰ ਪਤਾ ਨਹੀ ਗੁਰੂਆਂ ਦੇ ਦਰਸਾਏ ਮਾਰਗ ਵਾਲੇ ਗੁਰੁੂ ਘਰ ਕਿੱਥੇ ਹਨ। ਇਸ ਤੋਂ ਉਪਰ ਜੱਟ ਲੜਕੇ ਦੀ ਸ਼ਾਦੀ ਜੱਟ ਲੜਕੀ ਨਾਲ ਤੇ ਰਾਮਗੜੀਏ ਲੜਕੀ ਦੀ ਸ਼ਾਦੀ ਰਾਮਗੜੀਏ ਲੜਕੇ ਨਾਲ ਪਰ ਬਹੁਤ ਘੱਟ ਹੀ ਸਿੱਖ ਦੀ ਸਿੱਖ ਚ ਸ਼ਾਦੀ ਹੋ ਰਹੀ ਹੈ। ਕਿਉਂ ਕਿ ਉਪਰੰਤ ਸ਼ਾਦੀਆਂ ਤਾਂ ਬਾਹ੍ਰਮਣ ਵਾਦ ਦੀ ਉਤਪਤ ਜਾਤੀਆਂ ਚ ਹੀ ਹੋ ਰਹੀਆਂ ਹਨ ਤੇ ਫੇਰ ਕਿ ਅਸੀਂ ਵਾਕਿਆ ਸਿੱਖ ਹਨ ਜੋ ਦਸਮੇਸ਼ ਪਿਤਾ ਦੀ ਖਾਲਸਾ ਜਾਤ ਰਹਿਤ ਉਪਦੇਸ਼ ਤੇ ਅਮਲ ਕਰ ਰਹੇ ਹਾਂ ਜਾਂ ਫਿਰ ਅਸੀਂ ਦਿੱਖ ਦੇ ਸਿੱਖ ਬਣ ਰਹਿ ਗਏ ਹਾਂ, ਇਹਨਾ ਗੱਲਾਂ ਦਾ ਵਿਚਾਰ ਆਉਦੇ ਹੀ ਸੋਚਿਆ ਜਦ ਅੱਜ ਦਾ ਸਿੱਖ ਦਸਮੇਸ਼ ਪਿਤਾ ਦੀ ਇਸ ਅਮਲ ਤੇ ਵਿਚਾਰ ਨਹੀਂ ਕਰ ਰਿਹਾ ਤਾਂ ਕਿਵੇਂ ਹਰ ਸਿੱਖ ਉਹਨਾਂ ਸੰਸਥਾਵਾ ਦੀ ਮਦਦ ਕਰੂ ਜੋ ਉਸ ਵੱਲੋ ਸਾਜੇ ਪੰਥ ਦੇ ਵਿਸਤਾਰ ਜਾ ਆਰਥਿਕ ਤੋਰ ਤੇ ਪਿਛੜੇ ਨਵੇ ਬਣੇ ਸਿੱਖਾ ਜਾ ਵਣਜਾਰੇ ਸਿੱਖਾਂ ਦੀ ਮਦਦ ਲਈ ਸਹਾਈ ਹੋ ਰਹੀਆਂ ਹਨ। ਅਸਲ ਵਿੱਚ ਸਰਮੋਣੀ ਕਮੇਟੀ ਅ੍ਰਮਿੰਤਸਰ ਦਾ ਇਹ ਫਰਜ ਬਣਦਾ ਹੈਕਿ ਜਾਤੀਆਂ ਦੇ ਨਾਮ ਤੇ ਉਸਾਰ ਰਹੇ ਗੁਰੂ ਘਰਾਂ ਅਤੇ ਸਿੱਖਾਂ ਚ ਡੂੰਘਾ ਘਰ ਕਰਦੀ ਜਾ ਰਹੀ ਬਾਹ੍ਰਮਣ ਵਾਦ ਦੀ ਜਾਤੀਆ ਪ੍ਰਤੀ ਧਾਰਮਿਕ ਫੁਰਮਾਨ ਕੌਮ ਦੇ ਹਿੱਤ ਅਤੇ ਨਾਮ ਤੇ ਜਾਰੀ ਕੀਤਾ ਜਾਵੇ। ਦੇਸ਼ ਵਿਦੇਸ਼ ਚ ਹਰ ਸਾਲ ਲੱਖਾਂ ਦੀ ਰਾਸ਼ੀ ਸਿੱਖ ਕੱਲਬਾਂ ਵੱਲੋਂ ਖੇਡ ਮੇਲਿਆ, ਸਭਿਆਚਾਰਿਕ ਮੇਲਿਆ,ਗਾਇਕਾਂ ਦੀਆਂ ਨਾਈਟਾਂ ਆਦਿ ਤੇ ਖਰਚ ਕੀਤੇ ਜਾਦੇ ਹਨ ਅਤੇ ਕਈ ਸਿੱਖ ਸੰਸਥਾਵਾਂ,ਕੱਲਬਾਂ ਆਦਿ ਦੇ ਅਹੁਦੇਦਾਰਾਂ ਵੱਲੋਂ ਹਰ ਪੰਜਾਬ ਚ ਵਾਪਰਦੀਆ ਘਟਨਾ ਤੇ ਸਿੱਖ ਧਰਮ ਪ੍ਰਤੀ ਖਤਰਾ ਕਹਿ ਮੀਡੀਆ ਚ ਬਿਆਨ ਦਿੱਤੇ ਜਾਂਦੇ ਹਨ ਪਰ ਕਿਉਂ ਅਸੀਂ ਇਹ ਸਾਰੇ ਸਿੱਖ ਧਰਮ ਚ ਪ੍ਰਸਾਰ ਦਾ ਕੰਮ ਕਰ ਰਹੀਆਂ ਸੰਸਥਾਵਾਂ ਨੂੰ ਮਦਦ ਕਰਨ ਚ ਹੱਥ ਪਿੱਛੇ ਖਿੱਚ ਰਹੇ ਹਾਂ ਜਾਂ ਫਿਰ ਸਾਡੀ ਸੋਚ ਵੀ ਉਹਨਾਂ ਲੀਡਰਾਂ ਵਾਂਗ ਹੋ ਗਈ ਜਿਸ ਵੇਲੇ ਅੰਬੈਦਕਰ ਸਾਹਿਬ ਆਪਣੇ ਲੱਖਾਂ ਪ੍ਰਰੋਪਾਕਾਰਾਂ ਨਾਲ ਸਿੱਖ ਧਰਮ ਚ ਸ਼ਾਮਿਲ ਹੋਣ ਲਈ ਤੱਤਪਰ ਸੀ ਪਰ ਉਸ ਵੇਲੇ ਦੇ ਸਿੱਖ ਲੀਡਰਾਂ ਨੂੰ ਇਹ ਚੰਗਾ ਨਾਂ ਲੱਗਿਆ।ਅਗਰ ਦੇਸ਼ ਵਿਦੇਸ ਦੇ ਇਹ ਕੱਲਬ ਵੀ ਕੁੱਝ ਰਾਸ਼ੀ ਇਹਨਾਂ ਪਰਿਵਾਰਾਂ ਨੂੰ ਭੇਜਣ ਚ ਮਦਦ ਕਰਨ ਤਾਂ ਅਸੀਂ ਇਹਨਾਂ ਸੰਸਥਾਵਾਂ ਦੀ ਮਦਦ ਕਰਨ ਚ ਸਹਾਈ ਹੋ ਸਕਦੇ ਹਾਂ।ਬਾਬਾ ਨਾਨਕ ਜੀ ਵੱਲੋ ਚਲਾਏ ਲੰਗਰ ਪ੍ਰਥਾ ਹਰ ਗਰੀਬ ਆਮ ਦਾ ਢਿੱਡ ਭਰਦੀ ਹੈ ਪਰ ਭਾਰਤ ਦੇਸ਼ ਦੇ ਕੁੱਝ ਗੁਰੂ ਘਰਾਂ ਨੂੰ ਛੱਡ ਦੇਸ਼ ਵਿਦੇਸ਼ ਦੇ ਗੁਰੂ ਘਰਾਂ ਚ ਸਿੱਖ ਪਰਿਵਾਰਾਂ ਵੱਲੋਂ ਸਾਦੇ ਲੰਗਰ ਦੀ ਥਾਂ ਵੱਖ ਵੱਖ ਤਰਾ ਦੇ ਸਵਾਦਿਸ਼ਟ ਪਕਵਾਨ ਬਣਾਉਨ ਦੀ ਪ੍ਰੰਪਰਾ ਚੱਲ ਪਈ ਹੈ ਅਤੇ ਇਹ ਲੰਗਰ ਸੇਵਾਵਾ ਵੀ ਸਟੇਟਸ ਸਿੰਬਲ ਬਣਦੀਆ ਜਾ ਰਹੀਆਂ ਹਨ। ਜਿਸ ਵਿੱਚ ਪਰਿਵਾਰਾਂ ਦੇ ਖਰਚੇ ਵੀ ਵੱਧ ਹੁੰਦੇ ਹਨ, ਅਗਰ ਸਹੀ ਮਹਿਣਿਆਂ ਚ ਬਾਬਾ ਨਾਨਕ ਦੀ ਭੁੱਖੇ ਨੂੰ ਲੰਗਰ ਦੀ ਪ੍ਰਥਾ ਤੇ ਅਮਲ ਕਰਦਿਆਂ ਗੁਰੂ ਘਰਾਂ ਚ ਪਰਿਵਾਰ ਆਮ ਸਾਦਾ ਲੰਗਰ ਤਿਆਰ ਕਰਨ ਅਤੇ ਕੁੱਝ ਰਾਸ਼ੀ ਇਹਨਾਂ ਸੰਸਥਾਵਾ ਦੇ ਜਰੀਏ ਅਸਲ ਚ ਆਰਥਿਕ ਤੰਗੀ ਦੇ ਸਿਕਾਰ ਇਹਨਾਂ ਸਿੱਖਾਂ ਨੂੰ ਭੇਜੀਏ ਤਾਂ ਬਾਬਾ ਨਾਨਕ ਦੀ ਭੁਖਿਆਂ ਨੂੰ ਭੋਜਨ ਦੇ ਵਾਕਾਂ ਤੇ ਵੀ ਅਮਲ ਕਰ ਸਕਦੇ ਹਾਂ। ਮੇਰਾ ਇਸ ਆਰਟੀਕਲ ਨਾਲ ਕਿਸੇ ਦੇ ਹਿਰਦੇ ਨੂੰ ਦੁਖਾਉਣਾ ਨਹੀ ਬਲਕਿ ਇੱਕ ਬਨੇਤੀ ਹੈ ਕਿ ਪੰਜਾਬੋ ਬਾਹਰ ਭਾਰਤ ਦੇ ਦੂਜੇ ਪ੍ਰਾਂਤਾ ਯੂ ਪੀ, ਰਾਜਸਥਾਨ, ਐਮ ਪੀ, ਮਹਾਰਾਸ਼ਟਰਾ, ਕਰਨਾਟਕਾ, ਆਧਰਾ ਪ੍ਰਦੇਸ਼ ਹਜਾਰਾਂ ਸਿੱਖੀ ਸਰੂਪ ਚ ਗੁਰੂ ਦੇ ਗੈਰ ਪੰਜਾਬੀ ਸਿੱਖ ਵੱਸਦੇ ਹਨ ਤਾਂ ਕਈ ਹੋਰ ਆਪਣੇ ਆਪ ਨੂੰ ਦਲਿਤ ਮਹਿਸੂਸ ਕਰ ਰਹੇ ਲੋਕ ਸਿੱਖੀ ਧਾਰਨ ਕਰ ਰਹੇ ਹਨ ਪਰ ਇਹਨਾਂ ਦਾ ਆਰਥਿਕ ਜੀਵਨ ਤੰਗ ਹੈ ਆਉ ਅਸੀਂ ਸੱਭ ਰੱਲ ਮਿਲ ਉਹਨਾਂ ਸੰਸਥਾਵਾਂ ਦੀ ਮਦਦ ਲਈ ਅੱਗੇ ਆਈਏ ਜੋ ਵਾਕਿਆ ਹੀ ਇਹਨਾਂ ਦੀ ਬਿਹਤਰੀ ਲਈ ਲੱਗੀਆਂ ਹੋਈਆ ਹਨ ਤਾਂਕਿ ਬਾਬਾ ਨਾਨਕ ਜੀ ਦੇ ਇਸ ਸਿੱਖ ਧਰਮ ਚ ਦਿਨ ਬੋ ਦਿਨ ਪਾਸਾਰ ਹੁੰਦਾ ਜਾਵੇ।