ਪਟਨਾ- ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਨੇ ਗੁਰਦੁਆਰੇ ਵਿੱਚ ਸਿਰ ਢੱਕਣ ਤੋਂ ਮਨ੍ਹਾਂ ਕਰਕੇ ਸਿੱਖ ਧਰਮ ਦੀ ਮਰਿਆਦਾ ਦੀ ਉਲੰਘਣਾ ਕੀਤੀ ਹੈ। ਨਤੀਸ਼ ਜਿੰਨੀ ਦੇਰ ਵੀ ਗੁਰਦੁਆਰੇ ਵਿੱਚ ਠਹਿਰੇ, ਉਹ ਨੰਗੇ ਸਿਰ ਹੀ ਰਹੇ। ਨਤੀਸ਼ ਦੀ ਇਸ ਕੋਝੀ ਹਰਕਤ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ।
ਮੁੱਖਮੰਤਰੀ ਨਤੀਸ਼ ਨਵੇਂ ਰੈਸਟ ਹਾਊਸ ਦਾ ਉਦਘਾਟਨ ਕਰਨ ਲਈ ਵੀਰਵਾਰ ਨੂੰ ਪਟਨਾ ਸਿਟੀ ਗੁਰਦੁਆਰੇ ਗਏ ਸਨ। ਇਹ ਉਹ ਮਹਾਨ ਅਸਥਾਨ ਹੈ, ਜਿਸ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ। ਗੁਰਦੁਆਰੇ ਅੰਦਰ ਦਾਖਿਲ ਹੋਣ ਤੋਂ ਪਹਿਲਾਂ ਜਦੋਂ ਨਤੀਸ਼ ਨੂੰ ਸਿਰ ਢੱਕਣ ਲਈ ਕਿਹਾ ਗਿਆ ਤਾਂ ਉਸ ਨੇ ਸਿਰ ਢੱਕਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸਿਰ ਨਾਂ ਢੱਕਣ ਦਾ ਕਾਰਨ ਨਤੀਸ਼ ਨੇ ਤਬੀਅਤ ਠੀਕ ਨਾਂ ਹੋਣ ਦਾ ਅਜੀਬ ਬਹਾਨਾ ਲਗਾਇਆ। ਉਹ ਗੁਰਦੁਆਰੇ ਅੰਦਰ ਬਿਨਾਂ ਸਿਰ ਢੱਕੇ ਹੀ ਰਹੇ।ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਨਤੀਸ਼ ਦੇ ਇਸ ਰਵਈਏ ਤੇ ਰੋਸ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਨੇ ਅਜਿਹਾ ਕਰਕੇ ਸਿੱਖ ਧਰਮ ਦੀ ਮਰਿਆਦਾ ਦੀ ਘੋਰ ਉਲੰਘਣਾ ਕੀਤੀ ਹੈ।