ਨਵੀਂ ਦਿੱਲੀ- ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਹੁਮੱਤ ਮਿਲ ਗਿਆ ਹੈ। ਕਾਂਗਰਸ ਅਤੇ ਜਦਯੂ ਦੇ ਮੈਂਬਰਾਂ ਨੇ ਆਪ ਨੂੰ ਸਮਰਥਣ ਦਿੱਤਾ। ਕੇਜਰੀਵਾਲ ਦੇ ਪੱਖ ਵਿੱਚ 37 ਵੋਟ ਅਤੇ ਵਿਰੋਧ ਵਿੱਚ 32 ਵੋਟ ਮਿਲੇ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਵਿਸ਼ਵਾਸ਼ ਮੱਤ ਤੇ ਚਰਚਾ ਦੇ ਦੌਰਾਨ ਸਦਨ ਵਿੱਚ ਜੋਰਦਾਰ ਭਾਸ਼ਣ ਦਿੱਤਾ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਜੋ ਇਮਾਨਦਾਰ ਹੈ ਉਹ ੳਾਮ ਆਦਮੀ ਹੈ ਅਤੇ ਜੋ ਬੇਈਮਾਨ ਹੈ ਉਹ ਖਾਸ। ਉਨ੍ਹਾਂ ਨੇ ਕਿਹਾ ਕਿ ਅੱਜ ਭ੍ਰਿਸ਼ਟਾਚਾਰ ਤੋਂ ਦੁੱਖੀ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣਾ ਹੀ ਸਾਡੀ ਬਹੁਤ ਵੱਡੀ ਉਪਲੱਭਦੀ ਹੋਵੇਗੀ।ਹੁਣ ਦਿੱਲੀ ਵਿੱਚ ਆਪ ਸਰਕਾਰ ਨੂੰ ਛੇਅ ਮਹੀਨੇ ਤੱਕ ਕੋਈ ਖਤਰਾ ਨਹੀਂ ਹੈ।
ਆਪ ਦੇ ਸਿੱਖਿਆ, ਪੀਡਬਲਿਯੂਡੀ ਅਤੇ ਸ਼ਹਿਰੀ ਵਿਕਾਸ ਮੰਤਰੀ ਮਨੀਸ਼ ਸਿਸੌਦੀਆ ਨੇ ਸਦਨ ਵਿੱਚ ਵਿਸ਼ਵਾਸ਼ ਮੱਤ ਪੇਸ਼ ਕੀਤਾ ਅਤੇ ਦਿੱਲੀ ਦੀ ਸੇਵਾ ਲਈ ਸਾਰੇ ਮੈਂਬਰਾਂ ਤੋਂ ਪਾਰਟੀਆਂ ਤੋਂ ਉਪਰ ਉਠ ਕੇ ਸਮਰਥਣ ਦੇਣ ਦੀ ਮੰਗ ਕੀਤੀ। ਕੇਜਰੀਵਾਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਹ ਦਿੱਲੀ ਨੂੰ ਪੂਰਣ ਰਾਜ ਦਾ ਦਰਜਾ ਦਿਵਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਬਿਜਲੀ ਕੰਪਨੀਆਂ ਦਾ ਆਡਿਟ ਕਰਵਾਉਣਾ ਸਾਡੇ ਮੁੱਖ ਮੁੱਦਿਆਂ ਵਿੱਚੋਂ ਹੈ। ਕੇਜਰੀਵਾਲ ਨੇ ਪਰਾਈਵੇਟ ਸਕੂ਼ਲਾਂ ਦੀ ਮਨਮਾਨੀ ਤੇ ਵੀ ਲਗਾਮ ਕਸਣ ਦੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇਗਾ ਅਤੇ ਪਰਾਈਵੇਟ ਸਕੂਲਾਂ ਵਿੱਚੋਂ ਡੋਨੇਸ਼ਨ ਨੂੰ ਸਮਾਪਤ ਕੀਤਾ ਜਾਵੇਗਾ। ਉਨ੍ਹਾਂ ਨੇ ਦਿੱਲੀ ਵਿੱਚ ਪਾਣੀ ਵੀ ਸਾਡੇ ਮੁੱਖ ਮੁੱਦਿਆਂ ਵਿੱਚ ਸ਼ਾਮਿਲ ਹੈ।
ਵਿਸ਼ਵਾਸ਼ ਮੱਤ ਜਿੱਤਣ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਇਹ ਆਮ ਆਦਮੀ ਦੀ ਜਿੱਤ ਹੈ। ਇਹ ਸਚਾਈ ਅਤੇ ਈਮਾਨਦਾਰੀ ਦੀ ਜਿੱਤ ਹੈ। ਨਵੀਂ ਰਾਜਨੀਤੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਾਂਗੇ ਅਤੇ 15-20 ਦਿਨਾਂ ਵਿੱਚ ਅਸੀਂ ਜਨਲੋਕਪਾਲ ਬਿੱਲ ਲਿਆਉਣ ਦੀ ਵੀ ਪੂਰੀ ਕੋਸਿ਼ਸ਼ ਕਰਾਂਗੇ।