ਲੁਧਿਆਣ :ਪੀ ਏ ਯੂ ਇੰਪਲਾਈਜ ਯੂਨੀਅਨ ਦੀਆਂ ਚੋਣਾਂ ਜੋ 10 ਜਨਵਰੀ ਨੂੰ ਹੋ ਜਾ ਰਹੀਆਂ ਹਨ ਲਈ ਮਾਹੌਲ ਗਰਮਾਇਆ ਹੋਇਆ ਹੈ। ਦੋ ਸਾਲਾਂ ਬਾਅਦ ਹੁੰਦੀਆਂ ਪੀ ਏ ਯੂ ਇੰਪਲਾਈਜ ਯਨੀਅਨ ਦੀਆਂ ਚੋਣਾਂ ਲਈ ਡ੍ਯੈਮੋਕ੍ਰੇਟਿਕ ਮੰਚ ਵੱਲੋਂ ਕੀਤਾ ਜਾ ਰਿਹਾ ਚੋਣ ਪ੍ਰਚਾਰ ਸਿਖ਼ਰਾਂ ਤੇ ਪਹੁੰਚ ਗਿਆ ਹੈ। ਮੰਚ ਵੱਲੋਂ ਆਪਣੀ ਚੋਣ ਮੁਹਿੰਮ ਦੀ ਆਖਰੀ ਰੈਲੀ ਅੱਜ ਥਾਪਰ ਹਾਲ ਸਾਮਹਣੇ ਕੀਤੀ ਗਈ ਜਿਸ ਵਿੱਚ 700-800 ਮੁਲਾਜ਼ਮਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਮੰਚ ਦੇ ਬੁਲਾਰਿਆਂ ਨੇ ਪੀ ਏ ਯੂ ਇੰਪਲਾਈਜ ਯੂਨੀਅਨ ਤੇ ਕਾਬਜ਼ ਮੁੰਡੀ/ਗਿੱਲ ਗਰੁੱਪਾਂ ਨੂੰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਵੀ ਅਥਾਰਟੀ ਕੋਲੋਂ ਨਾ ਮਨਵਾਉਣ ਲਈ ਕੋਸਿਆ।
ਮੰਚ ਦੇ ਚੇਅਰਮੈਨ ਸ਼੍ਰੀ ਸੁਰਿੰਦਰਪਾਲ ਨੇ ਲਾਢੋਵਾਲ ਸਟਾਫ ਦੇ ਮੁਲਾਜਮਾਂ ਨਾਲ ਹੋ ਰਹੀ ਬੇਇਨਸਾਫੀ ਜਿਵੇਂ ਕਿ ਉਨ੍ਹਾਂ ਨੂੰ 12 ਸਾਲ ਤੋਂ ਤਰੱਕੀਆਂ ਨਾ ਮਿਲਣ ਆਦਿ ਅਤੇ ਹੋਰ ਮਲਾਜਮ ਪੱਖੀ ਮੁੱਦੇ ਉਠਾਏ। ਪ੍ਰਧਾਨ ਅਵਤਾਰ ਚੰਦ ਨੇ ਨਵੀਂ ਪੈਨਸ਼ਨ ਸਕੀਮ, ਜਿਸ ਵਿੱਚ ਮੁਲਾਜਮਾਂ ਨੂੰ ਅਡਵਾਂਸ ਕਢਵਾਉਣ ਦੀ ਸੁਵਿਧਾ ਨਾ ਹੋਣ, ਸੀ ਗਰੇਡ ਕਰਮਚਾਰੀਆਂ ਦਾ 40-80-120 ਰੁਪਏ ਦਾ ਸਪੈਸ਼ਲ ਭੱਤਾ ਨਾ ਮਿਲਣਾ ਅਤੇ ਲੈਬ ਸਟਾਫ ਦਾ ਕੋਰਟ ਵਿਚੋਂ ਜਿੱਤਿਆ ਕੇਸ ਹੱਲ ਨਾ ਕਰਨ ਦਾ ਮੁੱਦਾ ਉਠਾਇਆ। ਸਾਥੀ ਸਵਰਨ ਸਿੰਘ ਨੇ ਫਾਰਮ ਵਰਕਰਾਂ ਦਾ ਸਪੈਸ਼ਲ ਭੱਤਾ ਕੱਟਿਆ ਜਾਣਾ, 5 ਫੀ ਸਦੀ ਰੈਂਟ ਫਰੀ ਅਕੰਮੋਡੇਸ਼ਨ ਬੰਦ ਹੋਣਾ, ਟ੍ਰੇਨਿੰਗ ਦੀ ਸ਼ਰਦ ਦੇ ਮੁੱਦਿਆਂ ਨੂੰ ਛੂਹਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਮਨਜੀਤ ਸਿੰਘ ਸੀਨੀਅਰ ਫੋਟੋਗ੍ਰਾਫਰ, ਗੁਰਇਕਬਾਲ ਸਿੰਘ, ਪਰਮਿੰਦਰ ਪਾਲ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ ਮਾਨ, ਤਰਸੇਮ ਸਿੰਘ, ਵਿਪਨ ਬਰੂਟ, ਰਜਨੀਸ਼ ਕੋਮਲ ਆਦਿ ਨੇ ਵੀ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਤੇ ਪਹਿਰਾ ਦੇਣ ਦੀ ਗੱਲ ਕੀਤੀ ਜਿਨਾਂ ਵਿੱਚ ਮੁੱਖ ਤੌਰ ਤੇ 40 ਫੀ ਸਦੀ ਏਰੀਅਰ ਦਾ ਨਾ ਮਿਲਣਾ ਅਤੇ ਤਨਖਾਹ ਸਮੇਂ ਸਿਰ ਨਾ ਮਿਲਣਾ ਸ਼ਾਮਿਲ ਹਨ।
ਇਸ ਮੌਕੇ ਮੰਚ ਵੱਲੋਂ ਆਪਣੇ ਟੀਚਿਆਂ ਨੂੰ ਦਰਸਾਉਂਦੇ ਦੋ ਪੈਂਫਲਿਟ ਵੀ ਜਾਰੀ ਕੀਤੇ ਗਏ ਜਿਨ੍ਹਾਂ ਵਿੱਚ ਸੋਧੇ ਹੋਏ ਸਕੇਲਾਂ ਦੇ ਏਰੀਅਰ, ਮਨਿਸਟ੍ਰੀਅਲ, ਲੈਬ, ਟੈਕਨੀਕਲ ਸਟਾਫ, ਫਾਰਮ ਵਰਕਰ ਦੀਆਂ ਤਰੱਕੀਆਂ, ਪ੍ਰਬੰਧਕੀ ਬੋਰਡ ਦੀ ਨੁਮਾਇੰਦਗੀ, ਸੁਪਰਡੈਂਟ ਤੋਂ ਏ ਏ ਓ ਅਤੇ ਏ ਏ ਓ ਤੋਂ ਏ ਓ ਦੀ ਤਰੱਕੀ, ਸਟੋਰ ਕੀਪਰਾਂ ਦਾ ਕਨਵੇਂਸ ਅਲਾਉਂਸ, ਪ੍ਰੈਸ, ਮੈਂਟੀਨੈਂਸ ਯੂਨਿਟ ਅਤੇ ਜੇ ਐਲ ਏ ਦੀਆਂ ਖਾਲੀ ਅਸਾਮੀਆਂ ਭਰਵਾਉਣਾ, ਘੱਟ ਵਿਆਜ ਦਰ ਤੇ ਪਰਸਨਲ ਲੋਨ ਦਿਵਾਉਣਾ, ਸੀਨੀਅਰ ਸਕੇਲ ਸਟੈਨੋਗ੍ਰਾਫਰਾਂ ਲਈ ਪੀ ਏ ਬਣਨ ਲਈ ਵਿਭਾਗੀ ਸ਼ਰਤ ਖਤਮ ਕਰਾਉਣਾ, ਵਰਕ ਇੰਸਪੈਕਟਰਾਂ/ਜੇ ਏ/ਐਸ ਡੀ ਈ ਨੂੰ ਪੱਕੇ ਤੌਰ ਤੇ ਪਦ-ਉੱਨਤ ਕਰਾਉਣਾ, ਬੱਸ ਕਲੀਨਰਾਂ ਅਤੇ ਡਰਾਈਵਰਾਂ ਨੂੰ ਸਪੈਸ਼ਲ ਪੇ ਦੁਆਉਣਾ, ਪੰਪ ਅਪਰੇਟਰਾਂ ਦੀ ਪਦ ਉਨਤੀ ਕਰਾਉਣਾ ਅਤੇ ਖਿਡਾਰੀਆਂ ਨੂੰ ਖੇਡਾਂ ਦਾ ਸਮਾਨ ਅਤੇ ਹੋਰ ਬਣਦੀਆਂ ਸਹੂਲਤਾਂ ਦਿਵਾਉਣਾ ਆਦਿ ਸ਼ਾਮਿਲ ਹਨ।