ਲੁਧਿਆਣਾ – ਦੁੱਗਰੀ ਨਜਦੀਕ ਪਾਣੀ ਵਾਲੀ ਟੈਂਕੀ ਵਿਖੇ ਧਰਮਸਾਲਾ ਦੀ ਨਵੀ ਉਸਾਰੀ ਜਾਣ ਵਾਲੀ ਇਮਾਰਤ ਦੇ ਪਹਿਲੇ ਪੜਾਉ ਲਈ 10 ਲੱਖ ਰੂ: ਦੇ ਕਾਰਜਾਂ ਦਾ ਨੀਹ ਪੱਥਰ ਰੱਖਦੇ ਹੋਏ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਪੰਜਾਬ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ.ਪਰਕਾਸ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਦੀ ਸੁਘੜ ਤੇ ਸਿਆਣੀ ਸੋਚ ਸਦਕਾ ਅੱਜ਼ ਪੰਜਾਬ ਦੇ ਹਰ ਕੋਨੇ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ। ਇਸੇ ਲੜੀ ਤਹਿਤ ਵਾਰਡ ਨੰ: 61 ਦੇ ਕੌਸ਼ਲਰ ਰਖਵਿੰਦਰ ਸਿੰਘ ਗਾਬੜ੍ਹੀਆ ਦੀ ਅਗਵਾਈ ਵਿੱਚ ਉਹ ਵਿਕਾਸ ਕਾਰਜ ਜੋ ਪਿਛਲੇ 20 ਸਾਲਾਂ ਤੋਂ ਰੁਕੇ ਪਏ ਸਨ ਬੜੀ ਤੇਜੀ ਨਾਲ ਕਰਵਾਏ ਜਾ ਰਹੇ ਹਨ। ਇਸ ਮੌਕੇ ਇਲਾਕਾ ਕੌਸ਼ਲਰ ਰਖਵਿੰਦਰ ਸਿੰਘ ਗਾਬੜ੍ਹੀਆ ਨੇ ਇਕੱਤਰ ਹੋਏ ਸਮੂਹ ਇਲਾਕਾ ਨਿਵਾਸੀਆਂ, ਪਤਵੰਤੇ ਸੱਜਣਾਂ ਦਾ ਧੰਨਬਾਦ ਕਰਦੇ ਹੋਏ ਕਿਹਾ ਕਿ ਇਲਾਕੇ ਦੇ ਜੋ ਵਿਕਾਸ ਕਾਰਜ ਪਿਛਲੇ ਸਮੇ ਵਿੱਚ ਕਰਵਾਏ ਗਏ ਹਨ ਜਾਂ ਚੱਲ ਰਹੇ ਹਨ ਉਹ ਸੱਭ ਪੰਜਾਬ ਸਰਕਾਰ, ਸਬੰਧਤ ਮਹਿਕਮੇ ਅਤੇ ਇਲਾਕੇ ਦੇ ਵਸਨੀਕਾਂ ਦੇ ਵੱਡਮੁੱਲੇ ਸਹਿਯੋਗ ਸਦਕਾ ਹੀ ਹੋ ਰਹੇ ਹਨ। ਉਨ੍ਹਾ ਦੱਸਿਆ ਕਿ ਪਿਛਲੇ ਸਮੇ ਵਿੱਚ ਸੁਆ ਰੋਡ ਦਾ 1.80 ਲੱਖ ਰੂ:, ਗੁਰੁ ਨਾਨਕ ਕਲੌਨੀ ਬਲਾਕ ਬੀ 80 ਲੱਖ ਰੂ:, ਗੁਰੁ ਨਾਨਕ ਕਲੌਨੀ ਬਲਾਕ ਏ 40 ਲੱਖ ਰੂ:, ਸਟਰੀਟ ਲਾਈਟਾਂ ਦਾ ਕੰਮ 10 ਲੱਖ ਰੂ:, ਦੁੱਗਰੀ ਵੇਹੜੇ ਦਾ ਕੰਮ 12.5 ਲੱਖ ਰੂ:, ਸ਼ਹੀਦ ਕਰਨੈਲ ਸਿੰਘ ਨਗਰ ਰੋਡ 20 ਲੱਖ ਰੂ:, ਹਿੰਮਤ ਸਿੰਘ ਨਗਰ ਇੱਟਾ ਵਾਲੀ ਰੋਡ, ਦੁੱਗਰੀ ਫਿਰਨੀ 52 ਲੱਖ ਰੂ: ਦੇ ਵਿਕਾਸ ਕਾਰਜ ਕਰਵਾਏ ਗਏ ਉ¤ਥੇ ਹਿੰਮਤ ਸਿੰਘ ਨਗਰ, ਨਿਰਮਲ ਨਗਰ ਵਿਖੇ ਟਾਈਲਾ ਲਗਾਉਣ ਦੇ ਤਕਰੀਬਨ 1 ਕਰੋੜ ਰ: ਦੇ ਕੰਮ ਨੂੰ ਵੀ ਮਨਜੂਰੀ ਮਿਲ ਚੁੱਕੀ ਹੈ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਵੀਨ ਚੌਧਰੀ, ਪ੍ਰਦੀਪ ਸਿੰਗਲਾ, ਅਰਵਿੰਦਰ ਸਿੰਘ ਰਿੰਕੂ, ਲੱਖਵਿੰਦਰ ਸਿੰਘ ਲੱਕੀ, ਵਿੱਕੀ ਪ੍ਰਮਾਰ, ਤੇਜਿੰਦਰ ਸਿੰਘ ਖਾਲਸਾ, ਬਲਵਿੰਦਰ ਸਿੰਘ, ਰਣਜੀਤ ਸਿੰਘ ਨੀਟੂ, ਗਗਨ ਦੁੱਗਰੀ, ਸਤਵਿੰਦਰ ਸਿੰਘ ਸੱਤਾ, ਜਗਦੇਵ ਸਿੰਘ, ਟਿੰਕੂ ਗਿੱਲ, ਰਮਨ ਗਿੱਲ, ਦੀਪੀ, ਰੁਪਿੰਦਰ ਸਿੰਘ ਸੋਂਧ, ਰਾਣਾ ਜੱਥੇਦਾਰ, ਬਿੰਦਰਾ, ਮੁਖਤਿਆਰ ਸਿੰਘ, ਪ੍ਰਤਾਪ ਸਿੰਘ, ਗੁਰਨਾਮ ਸਿੰਘ, ਚਰਨਜੀਤ ਸਿੰਘ, ਜਸਵਿੰਦਰ ਸਿੰਘ ਛਿੰਦਾ, ਜਗਨਨਾਥ ਬਾਂਸਲ, ਸ਼ੰਤੋਸ਼ ਵਿੱਜ, ਬੀਬੀ ਬਲਜੀਤ ਕੌਰ, ਅੰਮ੍ਰਿਤਪਾਲ ਕੌਰ, ਬੀਬੀ ਜਸਵਿੰਦਰ ਕੌਰ, ਰਜੇਸ਼ ਸੇਠੀ, ਜੀਵਨ ਢੋਲੇਵਾਲ, ਜੌਨੀ ਗਰਗ, ਸੁਰਿੰਦਰ ਸਿੰਘ, ਹਰਚਰਨ ਸਿੰਘ ਚੰਨੀ, ਗੁਰਮੀਤ ਸਿੰਘ, ਲਖਵਿੰਦਰ ਸਿੰਘ ਜੀ.ਐਸ, ਸਰਪੰਚ ਕੁਲਦੀਪ ਸਿੰਘ, ਰਾਜੇਸ਼ ਗੁਪਤਾ, ਸਤਪਾਲ ਸਿੰਘ ਕਾਲਾ, ਤੇਜਿੰਦਰ ਸਿੰਘ, ਗੁਰਪ੍ਰੀਤ ਸਿੰਘ ਮਸੌਣ, ਰਾਜਾ ਖੁਰਾਣਾ, ਅਸਵਨੀ ਬੱਗਾ, ਪ੍ਰਦੀਪ ਕੁਮਾਰ, ਪ੍ਰਮਜੀਤ ਕੌਰ ਪ੍ਰਧਾਨ ਇੰਸਤਰੀ ਵਿੰਗ, ਜਗਨਨਾਥ ਢੀਗਰਾ, ਰਜਿੰਦਰ ਕੁਮਾਰ, ਐਸਡੀੳ ਗਰਗ, ਜੇਈ ਸਿੰਗਲਾ,ਠੇਕੇਦਾਰ ਸੂਦ ਤੇ ਹੋਰ ਮਾਰਕੀਟ ਮੈਂਬਰ ਅਤੇ ਪਤਵੰਤੇ ਵੀ ਮੌਜੂਦ ਸਨ।
ਧਰਮਸਾਲਾ ਦੇ ਪਹਿਲੇ ਪੜਾਊ ਲਈ 10 ਲੱਖ ਰੂ: ਦੇ ਕਾਰਜਾਂ ਦਾ ਜੱਥੇਦਾਰ ਗਾਬੜ੍ਹੀਆ ਨੇ ਕੀਤਾ ਉਦਘਾਟਨ
This entry was posted in ਪੰਜਾਬ.