ਪਣਜੀ- ਮੋਦੀ ਦੀ ਐਤਵਾਰ ਨੂੰ ਗੋਆ ਵਿੱਚ ਹੋਈ ਰੈਲੀ ਸਬੰਧੀ ਕਾਂਗਰਸ ਨੇ ਇਹ ਆਰੋਪ ਲਗਾਇਆ ਹੈ ਕਿ ਇਸ ਰੈਲੀ ਵਿੱਚ ਆਰਐਸਐਸ ਦੇ ਵਰਕਰ ਬੁਰਕੇ ਪਾ ਕੇ ਆਏ ਸਨ। ਬੀਜੇਪੀ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਇਹ ਸ਼ੋਅਪ ਕੀਤਾ ਜਾਵੇ ਕਿ ਘੱਟ ਗਿਣਤੀ ਕੌਮਾਂ ਦਾ ਸਮਰਥਣ ਉਨ੍ਹਾਂ ਦੇ ਨਾਲ ਹੈ।
ਜਾਨ ਫਰਨਾਂਡਿਸ ਦੀ ਮੌਜੂਦਗੀ ਵਿੱਚ ਪਾਰਟੀ ਦੇ ਪ੍ਰਦੇਸ਼ ਬੁਲਾਰੇ ਮਨੋਹਰ ਅਸਗਾਂਵਕਰ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘ਆਰਐਸਐਸ ਦੇ ਵਰਕਰਾਂ ਨੇ ਬੀਜੇਪੀ ਨੇਤਾਵਾਂ ਦੁਆਰਾ ਮੁਹਈਆ ਕਰਵਾਏ ਗਏ ਬੁਰਕੇ ਪਹਿਨ ਰੱਖੇ ਸਨ ਅਤੇ ਉਹ ਮੋਦੀ ਦੀ ਰੈਲੀ ਵਿੱਚ ਇੱਕ ਗਰੁੱਪ ਵਿੱਚ ਬੈਠੇ ਸਨ ਤਾਂ ਜੋ ਇਹ ਵਿਖਾਇਆ ਜਾ ਸਕੇ ਕਿ ਘੱਟ ਗਿਣਤੀ ਕੌਮਾਂ ਨੇ ਵੀ ਇਸ ਵਿੱਚ ਭਾਗ ਲਿਆ।’
ਮਨੋਹਰ ਨੇ ਇਹ ਵੀ ਕਿਹਾ ਕਿ ਪਰਾਂਪਰਿਕ ਕਪੜੇ ਪਹਿਨ ਕੇ ਆਈਆਂ ਔਰਤਾਂ ਨੂੰ ਭੀੜ ਵਿੱਚ ਵੱਖ ਵੱਖ ਸਥਾਨਾਂ ਤੇ ਬਿਠਾਇਆ ਗਿਆ ਸੀ ਤਾਂ ਜੋ ਇਹ ਵਿਖਾਵਾ ਕੀਤਾ ਜਾ ਸਕੇ ਕਿ ਮੋਦੀ ਦੇ ਕਰਿਸ਼ਮੇ ਕਾਰਣ ਹੀ ਭਾਰੀ ਸੰਖਿਆ ਵਿੱਚ ਮੁਸਲਮਾਨ ਕਮਿਊਨਿਟੀ ਇਸ ਰੈਲੀ ਵਿੱਚ ਸ਼ਾਮਿਲ ਹੋਈ। ਉਨ੍ਹਾਂ ਨੇ ਕਿਹਾ, ‘ ਗੋਆ ਵਿੱਚ ਮੁਸਲਮਾਨ ਔਰਤਾਂ ਬੁਰਕਾ ਨਹੀਂ ਪਹਿਨਦੀਆਂ। ਬੀਜੇਪੀ ਨੇਤਾਵਾਂ ਨੂੰ ਘੱਟ ਤੋਂ ਘੱਟ ਇਹ ਗੱਲ ਤਾਂ ਪਤਾ ਹੋਣੀ ਚਾਹੀਦੀ।’