ਲੰਡਨ – ਬ੍ਰਿਟੇਨ ਦੇ ਇੱਕ ਸੰਸਦ ਮੈਂਬਰ ਅਤੇ ਹਾਊਸ ਆਫ਼ ਲਾਰਡਸ ਦੇ ਇੱਕ ਸਿੱਖ ਮੈਂਬਰ ਦੁਆਰਾ ਪ੍ਰਧਾਨਮੰਤਰੀ ਮਾਰਗਰੇਟ ਥੈਚਰ ਦੀ ਸਰਕਾਰ ਦਾ 1984 ਵਿੱਚ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚੋਂ ਖਾੜਕੂਆਂ ਨੂੰ ਕੱਢਣ ਦੀ ਅਪਰੇਸ਼ਨ ਬਲਿਊ ਸਟਾਰ ਯੋਜਨਾ ਵਿੱਚ ਇੰਦਰਾ ਗਾਂਧੀ ਦੀ ਮੱਦਦ ਦੇ ਦਾਅਵੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।
ਵਿਦੇਸ਼ ਵਿਭਾਗ ਦੇ ਬੁਲਾਰੇ ਦਾ ਕਹਿਣਾ ਹੈ ਕਿ ਪ੍ਰਧਾਨਮੰਤਰੀ ਡੇਵਿਡ ਕੈਮਰਨ ਨੇ ਸੋਮਵਾਰ ਰਾਤ ਨੂੰ ਕੈਬਨਿਟ ਸਕੱਤਰ ਨੂੰ ਇਸ ਮਾਮਲੇ ਦੀ ਤੁਰੰਤ ਜਾਂਚ ਕਰਕੇ ਸਚਾਈ ਸਾਹਮਣੇ ਲਿਆਉਣ ਦੇ ਆਦੇਸ਼ ਦਿੱਤੇ ਹਨ। ਲੇਬਰ ਪਾਰਟੀ ਦੇ ਸਾਂਸਦ ਟਾਮ ਵਾਟਸਨ ਅਤੇ ਇੰਦਰਜੀਤ ਸਿੰਘ ਨੇ ਕਿਹਾ ਹੈ ਕਿ ਬ੍ਰਿਟੇਨ ਦੇ 30 ਸਾਲ ਦੇ ਸ਼ਾਸਨ ਦੇ ਤਹਿਤ ਜਾਰੀ ਗੁਪਤ ਦਸਤਾਂਵੇਜਾਂ ਵਿੱਚ ਉਹ ਕਾਗਜ ਵੀ ਸ਼ਾਮਿਲ ਹਨ, ਜਿਨ੍ਹਾਂ ਤੋਂ ਇਹ ਪਤਾ ਚਲਦਾ ਹੈ ਕਿ ਥੈਚਰ ਨੇ ਸਪੈਸ਼ਲ ਹਵਾਈ ਸੈਨਾ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਯੋਜਨਾ ਵਿੱਚ ਭਾਰਤ ਸਰਕਾਰ ਦੀ ਮੱਦਦ ਕਰਨ ਦਾ ਕੰਮ ਸੌਂਪਿਆ ਗਿਆ ਸੀ। ਵਾਟਸਨ ਦਾ ਕਹਿਣਾ ਹੈ ਕਿ ਸਰਕਾਰ ਨੇ ਜਾਹਿਰ ਤੌਰ ਤੇ ਕੁਝ ਹੋਰ ਦਸਤਾਵੇਜਾਂ ਨੂੰ ਵੀ ਗੁਪਤ ਰੱਖਿਆ।
ਉਨ੍ਹਾਂ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਬ੍ਰਿਟਿਸ਼ ਸਿੱਖ ਅਤੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਚਿੰਤਿਤ ਸੱਭ ਲੋਕ ਇਹ ਜਾਨਣਾ ਚਾਹੁਣਗੇ ਕਿ ਇਸ ਕਾਲ ਦੌਰਾਨ ਅਤੇ ਇਸ ਘਟਨਾਕਰਮ ਵਿੱਚ ਬ੍ਰਿਟੇਨ ਦੀ ਸ਼ਮੂਲੀਅਤ ਕਿਸ ਪੱਧਰ ਤੱਕ ਸੀ ਅਤੇ ਅਸੀਂ ਵਿਦੇਸ਼ਮੰਤਰੀ ਤੋਂ ਕੁਝ ਜਵਾਬ ਦੀ ਵੀ ਉਮੀਦ ਕਰਾਂਗੇ।’