ਮੁੰਬਈ- ਡਾਇਰੈਕਟਰ ਆਦਿਤਿਆ ਚੋਪੜਾ ਅਤੇ ਫਿਲਮ ਅਭੀਨੇਤਰੀ ਰਾਣੀ ਮੁੱਖਰਜੀ ਨੇ ਆਖਿਰਕਾਰ ਸ਼ਾਦੀ ਕਰਨ ਦਾ ਫੈਸਲਾ ਕਰ ਹੀ ਲਿਆ ਹੈ। ਰਾਣੀ ਅਤੇ ਆਦਿਤਿਆ 14 ਫਰਵਰੀ ਵੈਲੇਂਟਾਈਨ-ਡੇਅ ਤੇ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਜੋਧਪੁਰ ਦੇ ਉਮੈਦ ਭਵਨ ਪੈਲੇਸ ਨੂੰ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਲਈ ਲਈ ਬੁੱਕ ਕਰ ਲਿਆ ਗਿਆ ਹੈ ਅਤੇ ਉਥੇ ਜੋਰ ਸ਼ੋਰ ਨਾਲ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਰਾਣੀ ਦੀ ਸ਼ਾਦੀ ਨੂੰ ਬਾਲੀਵੁੱਡ ਵਿੱਚ ਇਸ ਸਾਲ ਦਾ ਪਹਿਲਾ ਸ਼ਾਦੀ ਸਮਾਗਮ ਮੰਨਿਆ ਜਾ ਰਿਹਾ ਹੈ। ਉਹ ਖੁਦ ਤਿਆਰੀਆਂ ਦਾ ਜਾਇਜਾ ਲੈਣ ਲਈ ਕਈ ਵਾਰ ਉਮੈਦ ਭਵਨ ਜਾ ਚੁੱਕੀ ਹੈ। ਇਸ ਸ਼ਾਦੀ ਵਿੱਚ ਫਿਲਮ ਇੰਡਸਟਰੀ ਦੀਆਂ ਅਹਿਮ ਹਸਤੀਆਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਵਰਨਣਯੋਗ ਹੈ ਕਿ ਯਸ਼ ਚੋਪੜਾ ਦੇ ਪੁੱਤਰ ਆਦਿਤਿਆ ਚੋਪੜਾ ਦੀ ਇਹ ਦੂਸਰੀ ਸ਼ਾਦੀ ਹੋਵੇਗੀ ਅਤੇ ਰਾਣੀ ਦੀ ਪਹਿਲੀ। ਆਦਿਤਿਆ ਨੇ ਰਾਣੀ ਨਾਲ ਵਿਆਹ ਗਠਬੰਧਨ ਵਿੱਚ ਬੰਨਣ ਕਾਰਨ ਆਪਣੀ ਪਹਿਲੀ ਪਤਨੀ ਨੂੰ ਤਲਾਕ ਦਿੱਤਾ ਹੈ।