ਪਟਨਾ – ਰਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਨਰੇਂਦਰ ਮੋਦੀ ਨੂੰ ਝੂਠਾ ਕਰਾਰ ਦਿੰਦੇ ਹੋਏ ਉਸ ਨੂੰ ਖੁਨ ਦਾ ਸੁਦਾਗਰ ਕਿਹਾ ਹੈ। ਲਾਲੂ ਨੇ ਮੋਦੀ ਦੀ ਚਾਹ ਵੇਚਣ ਦੀ ਸਿਆਸਤੀ ਖੇਡ ਤੇ ਤਿੱਖਾ ਵਾਰ ਕਰਦੇ ਹੋਏ ਆਪਣੇ ਆਪ ਨੂੰ ਅਸਲੀ ਚਾਹ ਵਾਲਾ ਦੱਸਿਆ ਹੈ।
ਲਾਲੂ ਯਾਦਵ ਨੇ ਕਿਹਾ, ‘ਚਾਹ ਤਾਂ ਮੈਂ ਵੇਚਦਾ ਰਿਹਾ ਹਾਂ, ਅਜੇ ਵੀ ਮੇਰੀ ਇੱਕ ਚਾਹ ਦੀ ਦੁਕਾਨ ਹੈ। ਮੋਦੀ ਨੇ ਕਿੱਥੇ ਚਾਹ ਵੇਚੀ ਹੈ, ਉਹ ਕੁਝ ਵੀ ਬੋਲਦੇ ਰਹਿੰਦੇ ਹਨ। ਮੋਦੀ ਨੇ ਚਾਹ ਨਹੀਂ ਖੂਨ ਵੇਚਿਆ ਹੈ। ਨਰੇਂਦਰ ਮੋਦੀ ਖੂਨ ਅਤੇ ਦੰਗਿਆਂ ਦੇ ਸੁਦਾਗਰ ਹਨ।’
ਬੀਜੇਪੀ ਦੇ ਪੀਐਮ ਉਮੀਦਵਾਰ ਮੋਦੀ ਦੇ ਦਾਅਵਿਆਂ ਨੂੰ ਖਾਰਿਜ ਕਰਦੇ ਹੋਏ ਲਾਲੂ ਨੇ ਉਸ ਨੂੰ ਝੂਠਾ ਅਤੇ ਖੁਦ ਨੂੰ ਅਸਲੀ ਚਾਹ ਵਾਲਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਮੈਂ ਚਾਹ ਅਤੇ ਬਿਸਕੁੱਟ ਵੇਚਦਾ ਰਿਹਾ ਹਾਂ ਅਤੇ ਮੇਰੇ ਭਰਾ ਦੀ ਅੱਜ ਵੀ ਚਾਹ ਦੀ ਦੁਕਾਨ ਹੈ।
ਸਾਬਕਾ ਰੇਲ ਮੰਤਰੀ ਨੇ ਮੋਦੀ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਬਿਹਾਰ ਦੀ ਜਨਤਾ ਉਸ ਨੂੰ ਚੰਗਾ ਸਬਕ ਸਿਖਾਵੇਗੀ। ਲਾਲੂ ਨੇ ਦਾਅਵੇ ਨਾਲ ਕਿਹਾ ਕਿ ਮੋਦੀ ਨੂੰ ਬਿਹਾਰ ਵਿੱਚ ਜਗ੍ਹਾ ਨਹੀਂ ਬਣਾਉਣ ਦੇਵਾਂਗੇ।