ਲੁਧਿਆਣਾ,(ਪ੍ਰੀਤੀ ਸ਼ਰਮਾ) ਕਿਦਵਈ ਨਗਰ ਸਥਿਤ ਡੀ.ਡੀ. ਜੈਨ ਕਾਲਜ ਪ੍ਰਬੰਧਕ ਕਮੇਟੀ ਅਤੇ ਕੰਪਿਉਟਰ ਫੈਸ਼ਨ ਡਿਜਾਈਨਿੰਗ ਵਿਭਾਗ ਪ੍ਰਮੁੱਖ ਵਿਚਕਾਰ ਹੋਇਆ ਵਿਵਾਦ ਐਕਟਿਵ ਐਂਟੀ ਕਰਪਸ਼ਨ ਗਰੁੱਪ ਦੇ ਪ੍ਰਧਾਨ ਰਮੇਸ਼ ਬਾਂਗੜ ਦੇ ਉਪਰਾਲੇ ਸਦਕਾ ਬੁੱਧਵਾਰ ਨੂੰ ਸੁਲਝ ਗਿਆ। ਵਿਵਾਦ ਦੇ ਸੁਲਝਣ ਨਾਲ ਵਿਦਿਆਰਥੀਆਂ ਦਾ ਭਵਿੱਖ ਧੁੰਧਲਾ ਹੋਣ ਤੋਂ ਬਚ ਗਿਆ। ਜਿਕਰਯੋਗ ਹੈ ਕਿ ਬੀਤੇ ਦਿਨੀਂ ਕਾਲਜ ਪ੍ਰਬੰਧਕ ਕਮੇਟੀ ਅਤੇ ਫੈਸ਼ਨ ਡਿਜਾਈਨਿੰਗ ਵਿਭਾਗ ਦੇ ਪ੍ਰਮੁਖ ਨਰੇਸ਼ ਪੁਰੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਹੋਏ ਵਿਵਾਦ ਵਿੱਚ ਕਾਲਜ ਪ੍ਰਬੰਧਨ ਨੇ ਫੈਸ਼ਨ ਡਿਜਾਈਨਿੰਗ ਵਿਭਾਗ ਨੂੰ ਤਾਲਾ ਲਗਾ ਕੇ ਵਿਦਿਆਰਥੀਆਂ ਨੂੰ ਬਾਹਰ ਕੱਢ ਦਿੱਤਾ ਸੀ। ਮਾਮਲੇ ਦੀ ਜਾਣਕਾਰੀ ਮਿਲਣ ਤੇ ਐਕਟਿਵ ਐਂਟੀ ਕਰਪਸ਼ਨ ਗਰੁੱਪ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਏ.ਸੀ.ਪੀ. ਸੈਂਟ੍ਰਲ ਦੀਪਕ ਹਿਲੋਰੀ ਨੂੰ ਸ਼ਿਕਾਇਤ ਕੀਤੀ ਸੀ। ਹਿਲੋਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਬੁਧਵਾਰ ਨੂੰ ਥਾਣਾ ਡਿਵੀਜਨ ਨੰਬਰ 2 ਦੇ ਇੰਚਾਰਜ ਦਲੀਪ ਬੇਦੀ ਨੇ ਵਿਵਾਦ ਨੂੰ ਸੁਲਝਾਉਣ ਲਈ ਕਾਲਜ ਪ੍ਰਬੰਧਕਾਂ ਅਤੇ ਫੈਸ਼ਨ ਡਿਜਾਈਨਿੰਗ ਵਿਭਾਗ ਪ੍ਰਮੁਖ ਅਤੇ ਐਕਟਿਵ ਐਂਟੀ ਕਰਪਸ਼ਨ ਗਰੁੱਪ ਦੇ ਪ੍ਰਧਾਨ ਰਮੇਸ਼ ਬਾਂਗੜ ਸਮੇਤ ਵਿਦਿਆਰਥੀਆਂ ਦੇ ਮਾਂ-ਪਿਉ ਵਿਚਕਾਰ ਮੀਟਿੰਗ ਕਰਵਾ ਕੇ ਮਾਮਲੇ ਨੂੰ ਸੁਲਝਾ ਕੇ ਮੁੜ ਕਲਾਸਾਂ ਆਰੰਭ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਰਮੇਸ਼ ਬਾਂਗੜ ਨੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੁਲਿਸ ਵਲੋਂ ਚੁੱਕੇ ਗਏ ਸਹੀ ਕਦਮਾਂ ਨਾਲ ਵਿਵਾਦ ਸੁਲਝ ਗਿਆ ਹੈ। ਕਾਲਜ ਪ੍ਰਬੰਧਨ ਨੇ ਲਿਖਿਤ ਤੌਰ ਤੇ ਵਿਦਿਆਰਥੀਆਂ ਨਾਲ ਹੋਈ ਨਾਇੰਸਾਫੀ ਦੀ ਗੱਲ ਸਵੀਕਾਰਦੇ ਹੋਏ ਭਵਿੱਖ ਵਿੱਚ ਵਿਦਿਆਰਥੀਆਂ ਨਾਲ ਬਦਸਲੂਕੀ ਨਾ ਕਰਨ ਅਤੇ ਬਿਨ੍ਹਾ ਰੁਕਾਵਟ ਫੈਸ਼ਨ ਡਿਜਾਈਨਿੰਗ ਦਾ ਕੋਰਸ ਪੂਰਾ ਕਰਵਾਉਣ ਦਾ ਭਰੋਸਾ ਦਿਵਾਇਆ ਹੈ। ਇਸ ਮੋਕੇ ਕਾਲਜ ਦੇ ਕੰਪਿਊਟਰ ਫ਼ੈਸ਼ਨ ਡਿਜਾਇਨਿੰਗ ਵਿਭਾਗ ਦਾ ਵਿਦਿਆਰਥੀਆਂ ਵਿ¤ਚ ਵਿਭੂਤੀ , ਰਜਨੀ , ਹਰਪ੍ਰੀਤ , ਗਿਰਿਸ਼ਾ , ਪ੍ਰੀਤੀ , ਨਰਿੰਦਰ , ਰੇਸ਼ਮ , ਰਿਆ , ਜੋਤੀ , ਕਮਲ , ਗੀਤਾ , ਏਕਤਾ , ਸ਼ਿਵਾਨੀ , ਮਨਪ੍ਰੀਤ , ਰੁਪਸੀ , ਨੇਹਾ , ਪ੍ਰਿੰਯਾ , ਨਿਸ਼ਾ , ਪ੍ਰਮਿੰਦਰ , ਵਿੰਮੀ , ਅਨਿਤਾ , ਰੁਕਸਰ , ਨਗਮਾ , ਅਨਮੋਲ , ਮਨਪ੍ਰੀਤ ਅਤੇ ਅਮਨਪ੍ਰੀਤ ਸਹਿਤ ਹੋਰ ਵੀ ਮੌਜੂਦ ਸਨ ।
ਐਕਟਿਵ ਐਂਟੀ ਕਰਪਸ਼ਨ ਗਰੁੱਪ ਦੇ ਉਪਰਾਲੇ ਸਦਕਾ ਸੁਲਝਿਆ ਡੀ.ਡੀ.ਜੈਨ ਕਾਲਜ ਅਤੇ ਫੈਸ਼ਨ ਡਿਜਾਈਨਿੰਗ ਦੇ ਵਿਦਿਆਰਥੀਆਂ ਵਿਚਕਾਰ ਵਿਵਾਦ
This entry was posted in ਪੰਜਾਬ.