ਨਵੀਂ ਦਿੱਲੀ : ਇਥੇ ਦੇ ਪ੍ਰਗਤੀ ਮੈਦਾਨ ਵਿਚ ਗਿਆਨ ਦੇ ਭੰਡਾਰ ਦਾ ਪ੍ਰਤੀਕ ਪੁਸਤਕਾਂ ਪਾਠਕਾ ਨੂੰ ਇਕ ਛੱਤ ਦੇ ਥਲੇ ਦੇਣ ਦੇ ਮਕਸਦ ਨਾਲ ਵਰਲਡ ਬੂਕ ਫੈਅਰ ਜੋ ਕਿ 15 ਫਰਵਰੀ ਤੋਂ 23 ਫਰਵਰੀ ਤਕ ਲੱਗਣ ਜਾ ਰਿਹਾ ਹੈ, ਉਸ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਾਲ ਨੰ. 14 ਦੇ 67 ਨੰ. ਸਟਾਲ ਤੇ ਸਿੱਖ ਧਰਮ ਨਾਲ ਸੰਬੰਧਿਤ ਧਾਰਮਕ, ਸਾਹਿਤਯਾ ਤੇ ਬੱਚਿਆਂ ਵਾਸਤੇ ਖੋਜ ਪੂਰਣ ਧਾਰਮਕ ਸਾਖੀਆਂ ਨਾਲ ਭਰਪੂਰ ਕੌਮਿਕਸ ਆਦਿਕ ਵੀ ਇਸ ਸਟਾਲ ਤੇ ਪਾਠਕਾ ਵਾਸਤੇ ਮੌਜੂਦ ਹੋਣਗੀਆਂ। ਪੰਜਾਬੀ, ਹਿੰਦੀ ਅਤੇ ਇੰਗਲੀਸ਼ ਆਦਿਕ ਭਾਸ਼ਾ ਵਿਚ ਮੌਜੂਦ ਧਾਰਮਕ ਪੁਸਤਕਾਂ ਆਉਣ ਵਾਲੇ ਲੱਖਾਂ ਪਾਠਕਾਂ ਦੇ ਖਿੱਚ ਦਾ ਕੇਂਦਰ ਬਣਨ ਦੇ ਨਾਲ ਹੀ ਸਿੱਖ ਧਰਮ ਨੂੰ ਲੋਕਾਂ ਤਕ ਪਹੁੰਚਾਉਣ ਦਾ ਵੱਡਾ ਮਾਧਿਅਮ ਵੀ ਬਣਨਗੀਆ। ਇਸ ਤਰ੍ਹਾਂ ਦਾ ਦਾਅਵਾ ਪ੍ਰਬੰਧਕਾ ਵਲੋਂ ਕੀਤਾ ਜਾ ਰਿਹਾ ਹੈ।