ਨਵੀਂ ਦਿੱਲੀ :- ਵਿਸ਼ਵ ਪੁਸਤਕ ਮੇਲੇ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਗਾਏ ਗਏ ਹਾਲ ਨੰ. 14 ਦੇ 67 ਨੰ. ਸਟਾਲ ਦਾ ਅੱਜ ਰਸਮੀ ਉਦਘਾਟਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਰਿਬਣ ਕਟਕੇ ਕੀਤਾ। ਇਸ ਸਟਾਲ ਤੇ ਧਾਰਮਕ ਖੋਜਪੁੂਰਣ ਪੁਸਤਕਾ ਕਈ ਭਸ਼ਾਵਾਂ ਵਿਚ ਮੌਜੂਦ ਹਨ ਤੇ ਉਥੇ ਆਉਣ ਵਾਲੇ ਪਾਠਕਾ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਮਨਜੀਤ ਸਿੰਘ ਜੀ.ਕੇ. ਨੇ ਪੁਸਤਕਾ ਨੂੰ ਅੱਜ ਦੀ ਭਜ-ਦੋੜ ਦੀ ਜ਼ਿਦਗੀ ਵਿਚ ਸਕੂਨ ਦਾ ਸੱਚਾ ਮਾਧਿਅਮ ਦੱਸਣ ਦੇ ਨਾਲ ਹੀ ਮੌਕੇ ਤੇ ਮੌਜੂਦ ਸਟਾਫ ਨੂੰ ਪਾਠਕਾ ਨੂੰ ਸਮੁੱਚੀ ਜਾਨਕਾਰੀ ਪੂਰੇ ਪਿਆਰ ਤੇ ਸਤਿਕਾਰ ਨਾਲ ਦੇਣ ਦੇ ਆਦੇਸ਼ ਦਿੰਦੇ ਹੋਏ ਕਿਹਾ ਕਿ ਇਥੇ ਸੰਸਾਰ ਭਰ ਤੋਂ ਪੁਸਤਕ ਪ੍ਰੇਮੀ ਆਏ ਹਨ ਤੇ ਇਸ ਵਾਸਤੇ ਉਨ੍ਹਾਂ ਤਕ ਸਿੱਖ ਧਰਮ ਬਾਰੇ ਉਸਾਰੂ ਜਾਣਕਾਰੀ ਜਾਨੀ ਚਾਹੀਦੀ ਹੈ।
ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਅਤੇ ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ ਵਲੋਂ ਟ੍ਰੇਵਲਸ ਆਫ ਗੁਰੂ ਨਾਨਕ ਦੇਵ ਜੀ ਨਾਮਕ ਪੁਸਤਕ ਭੇਟ ਕੀਤੀ ਗਈ।