ਨਵੀਂ ਦਿੱਲੀ :- ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸਤ੍ਰੀ ਅਕਾਲੀ ਦਲ ਦਿੱਲੀ ਇਕਾਈ ਵਲੋਂ ਮੁੂਲ ਮੰਤਰ ਅਤੇ ਗੁਰੂ ਮੰਤਰ ਜਪਾਉਣ ਵਾਸਤੇ ਸ਼ੁਰੂ ਕੀਤੀ ਗਈ ਨਾਮ ਸਿਮਰਨ ਲਹਿਰ ਦੌਰਾਨ ਵੱਖ-ਵੱਖ ਥਾਵਾਂ ਤੇ ਕੀਤੇ ਗਏ ਨਾਮ ਸਿਮਰਨ ਦੀ ਸਾਂਝੀ ਅਰਦਾਸ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕੀਤੀ ਗਈ। ਜਿਸ ਵਿਚ ਭਾਈ ਮਨੋਹਰ ਸਿੰਘ ਹਜੂਰੀ ਰਾਹੀ ਗੁਰਦੁਆਰਾ ਸੀਸਗੰਜ ਸਾਹਿਬ ਵਲੋਂ ਕੀਰਤਨ ਰਾਹੀਂ ਸੰਗਤਾ ਨੂੰ ਨਿਹਾਲ ਕੀਤਾ ਗਿਆਾ। ਹੇਡ ਗ੍ਰੰਥੀ ਗਿਆਨੀ ਹੇਮ ਸਿੰਘ ਨੇ ਇਸ ਮੌਕੇ ਦਲ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ ਨੂੰ ਸਿਰੋਪਾਓ ਦਿੰਦੇ ਹੋਏ ਇਸਤ੍ਰੀ ਵਿੰਗ ਵਲੋਂ ਧਰਮ ਪ੍ਰਚਾਰ ਦੇ ਖੇਤਰ ਵਿਚ ਕੀਤੇ ਜਾ ਰਹੇ ਪ੍ਰੋਗਰਾਮਾ ਵਾਸਤੇ ਸ਼ਲਾਘਾ ਵੀ ਕੀਤੀ।
ਇਸ ਮੌਕੇ ਇਸਤ੍ਰੀ ਵਿੰਗ ਦੀ ਆਗੂ ਅਮਨਪ੍ਰੀਤ ਕੌਰ ਬੋਹਰਾ, ਸਨਮੀਤ ਕੌਰ ਅਰੋਰਾ, ਸਤਵਿੰਦਰ ਕੌਰ ਬਜਾਜ, ਹਰਪ੍ਰੀਤ ਕੌਰ ਸੌਂਧੀ, ਰਮਨਦੀਪ ਕੌਰ ਭਾਟੀਆ, ਗੁਰਜੀਤ ਕੌਰ ਵਾਹੀ, ਦਵਿੰਦਰ ਕੌਰ ਵੈਦ, ਪਰਵਿੰਦਰ ਕੌਰ ਸਚਦੇਵਾ, ਪ੍ਰੀਤਪਾਲ ਕੌਰ ਖੁਰਾਨਾ, ਇਸ਼ਪ੍ਰੀਤ ਕੌਰ ਨਾਰੰਗ, ਸਤਿਆ ਬਾਂਗਾ, ਲਵਨੀਤ ਕੌਰ ਤੇ ਬਲਜੀਤ ਕੌਰ ਮੌਜੂਦ ਸਨ।