ਪਟਿਆਲਾ- ਕੈਮਬਰਿਜ ਯੂਨੀਵਰਸਿਟੀ ਨੇ ਭਾਰਤ ਦੇ ਵਿਦਿਆਰਥੀਆਂ ਦੀ ਅੰਗਰੇਜੀ ਲਿਖਣ ਅਤੇ ਬੋਲਣ ਦੀ ਯੋਗਤਾ ਦਾ ਜਾਇਜਾ ਲੈਣ ਲਈ ਸੋਮੁੱਚੇ ਭਾਰਤ ਦੇ ਵੱਖ ਵੱਖ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਲਈ। ਇਸ ਪ੍ਰੀਖਿਆ ਵਿੱਚ ਬ੍ਰਿਟਿਸ਼ ਕੋ ਐਡ ਸਕੂਲ ਦੇ ਵਿਦਿਆਥੀਆਂ ਨੇ ਵੀ ਹਿੱਸਾ ਲਿਆ। ਛੇਵੀਂ ਕਲਾਸ ਦੀ ਵਿਦਿਅਰਾਥਣ ਗੁਰਲੀਨ ਕੌਰ ਨੂੰ -ਕੀ ਇੰਗਲਿਸ਼ ਟੈਸਟ- ਵਿੱਚੋਂ 100 ਵਿੱਚੋਂ 98 ਨੰਬਰ ਲੈਣ ਕਰਕੇ ਵਿੱਲਖਣ ਪ੍ਰਾਪਤੀ ਕਰਕੇ ਆਪਣੀ ਯੋਗਤਾ ਵਿਖਾਉਣ ਵਜੋਂ-ਐਂਟਰੀ 3 ਐਂਡ ਕਾਊਂਸਲ ਆਫ ਯੂਰਪ ਲੈਵਲ ਬੀ-1 ਲਈ ਚੁਣਿਆਂ ਗਿਆ। ਇਸ ਯੋਗਤਾ ਪ੍ਰੀਖਿਆ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇਣ ਲਈ –ਏਅਰ ਫੋਰਸ ਆਡੋਟੋਰੀਅਮ-ਸੁਬਾਰਤੋ ਪਾਰਕ ਨਵੀਂ ਦਿੱਲੀ ਵਿਖੇ ਸਮਾਗਮ ਕੀਤਾ ਗਿਆ ਇਸ ਸੈਮੀਨਾਰ ਵਿੱਚ ਦੇਸ਼ ਭਰ ਤੋਂ 200 ਵਿਦਿਅਕ ਮਾਹਿਰ ਅਤੇ 350 ਵਿਦਿਆਰਥੀਆਂ ਤੇ ਉਹਨਾ ਦੇ ਮਾਪਿਆਂ ਨੇ ਹਿੱਸਾ ਲਿਆ। ਇਸ ਮੌਕੇ ਤੇ ਗੁਰਲੀਨ ਕੌਰ ਨੂੰ ਬ੍ਰਿਟਿਸ਼ ਕੋ ਐਡ ਸਕੂਲ ਵਿੱਚੋਂ ਪਹਿਲੇ ਨੰਬਰ ਤੇ ਆਉਣ ਕਰਕੇ ਐਕਸਟਰਾ ਅਵਾਰਡ 6ਵੀਂ ਐਜੂ ਕਨਵੈਕਸ ਵਿੱਚ ਅਤੇ ਗਿਫਟ ਵਾਊਚਰ ਦਿੱਤਾ ਗਿਆ। ਬ੍ਰਿਟਿਸ਼ ਕੋ ਐਡ ਸਕੂਲ ਨੂੰ ਵੀ ਚੰਗੀ ਪ੍ਰਫਾਰਮੈਂਸ ਕਰਕੇ ਇਨਾਮ ਦਿੱਤਾ ਗਿਆ। ਇਹ ਟੈਸਟ ਵਿਦਿਆਰਥੀਆਂ ਵਿੱਚ ਮੁਕਾਬਲੇ ਦੇ ਇਮਤਿਹਾਨਾਂ ਵਿੱਚ ਰੁਚੀ ਪੈਦਾ ਕਰਨ ਲਈ ਦੇਸ਼ ਭਰ ਵਿੱਚ ਯੂਨੀਵਰਸਿਟੀ ਆਫ ਕੈਂਬਰਿਜ ਦੀਆਂ ਸਰਗਰਮੀਆਂ ਦੇ ਹਿੱਸੇ ਵਜੋਂ ਲਿਆ ਜਾਂਦਾ ਹੈ।
ਕੈਮਬਰਿਜ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੀ ਅੰਗਰੇਜੀ ਭਾਸ਼ਾ ਯੋਗਤਾ ਦਾ ਟੈਸਟ ਵਿੱਚ ਬ੍ਰਿਟਿਸ਼ ਕੋ ਐਡ ਸਕੂਲ ਅਵਲ
This entry was posted in ਅੰਤਰਰਾਸ਼ਟਰੀ.