ਨਵੀਂ ਦਿੱਲੀ – ਲੰਬੇ ਅਰਸੇ ਤੋਂ ਦਿੱਲੀ ਦੀਆਂ ਸੜਕਾਂ ਤੋਂ ਗਾਇਬ ਹੋਈ ਟਰਾਮ ਹੁਣ ਫਿਰ ਤੋਂ ਦਿੱਲੀ ਵਾਸੀਆਂ ਦੀ ਸੇਵਾ ਵਿੱਚ ਹਾਜਿਰ ਹੋ ਰਹੀ ਹੈ। ਹੁਣ ਟਰਾਮ ਵਿੱਚ ਬੈਠ ਕੇ ਲਾਲ ਕਿਲੇ ਦਾ ਨਜ਼ਾਰਾ ਵੇਖਿਆ ਜਾ ਸਕੇਗਾ। ਰਾਜਧਾਨੀ ਦੀ ਵਿਰਾਸਤ ਨੂੰ ਪੁਨਰਜੀਵਿਤ ਕਰਨ ਦੇ ਯਤਨਾਂ ਸਦਕਾ ਲੈਫਟੀਨੈਂਟ ਗਵਰਨਰ ਨਜੀਬ ਜੰਗ ਨੇ ਫਿਰ ਤੋਂ ਦਿੱਲੀ ਵਿੱਚ ਟਰਾਮ ਚਲਾਉਣ ਦੇ ਪ੍ਰਸਤਾਵ ਨੂੰ ਮਨਜੂਰੀ ਦੇ ਦਿੱਤੀ ਹੈ।ਆਜਾਦੀ ਤੋਂ ਪਹਿਲਾਂ ਤੋਂ ਚੱਲਦੀ ਟਰਾਮ ਸਰਵਿਸ ਨੂੰ 1960 ਵਿੱਚ ਬੰਦ ਕਰ ਦਿੱਤਾ ਗਿਆ ਸੀ। ਹੁਣ ਨਵੇਂ ਮਨਜੂਰ ਹੋਏ ਇਸ ਪ੍ਰਸਤਾਵ ਅਨੁਸਾਰ , ਟਰਾਮ ਸੇਵਾ ਲਾਲ ਕਿਲੇ ਤੋਂ ਹੁੰਦੇ ਹੋਏ ਗੁਜਰੇਗੀ।
ਦਿੱਲੀ ਵਿੱਚ 6 ਮਾਰਚ 1908 ਨੂੰ ਵਾਇਸਰਾਏ ਲਾਰਡ ਹਾਰਡਿੰਗ ਦੇ ਯਤਨਾਂ ਸਦਕਾ ਪਹਿਲੀ ਵਾਰ ਟਰਾਮ ਸੇਵਾ ਸ਼ੁਰੂ ਹੋਈ ਸੀ ਅਤੇ ਆਵਾਜਾਈ ਦੇ ਆਧੁਨਿਕ ਸਾਧਨਾਂ ਦੇ ਹੋਂਦ ਵਿੱਚ ਆ ਜਾਣ ਕਾਰਨ ਇਸ ਨੂੰ 1960 ਵਿੱਚ ਬੰਦ ਕਰ ਦਿੱਤਾ ਗਿਆ ਸੀ। ਹੁਣ ਪੁਰਾਣੀ ਦਿੱਲੀ ਦੇ ਇਲਾਕਿਆਂ ਦੇ ਪੁਨਰਵਿਕਾਸ ਯੋਜਨਾਵਾਂ ਦੇ ਤਹਿਤ ਹੁਣ ਸੁਭਾਸ਼ ਮਾਰਗ ਤੋਂ ਫਤੇਹਪੁਰੀ ਮਸਜਿਦ ਦੇ ਵਿੱਚਕਾਰ ਕਰੀਬ 3 ਕਿਲੋਮੀਟਰ ਲੰਬੀ ਟਰਾਮ ਲਾਈਨ ਸ਼ੁਰੂ ਕੀਤੀ ਜਾਵੇਗੀ।
ਟਰਾਮ ਦੇ ਪ੍ਰਸਤਾਵ ਤੋਂ ਇਲਾਵਾ ਬਿਨਾਂ ਮੋਟਰ ਦੇ ਵਾਹਨਾਂ ਦੇ ਲਈ ਲੇਨ ਸ਼ੁਰੂ ਕਰਨ ਅਤੇ 50% ਖੇਤਰ ਪੈਦਲ ਯਾਤਰੀਆਂ ਦੇ ਚੱਲਣ ਲਈ ਰਸਤਾ ਰੱਖਣ ਦੀ ਵੀ ਤਜ਼ਵੀਜ਼ ਹੈ। ਕਨਾਟ ਪਲੇਸ ਦੀ ਤਰ੍ਹਾਂ ਚੌੜੇ ਫੁੱਟਪਾਥ ਦੇ ਨਾਲ-ਨਾਲ ਚਲੇਗੀ।ਇਸ ਖੇਤਰ ਵਿੱਚ ਮੋਟਰ ਵਾਹਣ ਵਰਜਿਤ ਹੋ ਸਕਦੇ ਹਨ।