ਲੁਧਿਆਣਾ :ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਪੰਜਾਬੀ ਮਾਤ-ਭਾਸ਼ਾ ਮੇਲਾ ਪੰਜਾਬੀ ਭਵਨ ਲੁਧਿਆਣਾ ਵਿਖੇ ਆਯੋਜਤ ਕੀਤਾ ਗਿਆ। ਇਸ ਮੌਕੇ ਪੰਜਾਬ ਭਰ ਤੋਂ ਕਾਲਜਾਂ ਨੇ ਹਾਜ਼ਰੀ ਲਵਾਈ ਹੈ। ਇਸ ਮੌਕੇ ਅੰਤਰ ਕਾਲਜ ਸਾਹਿਤ ਮੁਕਾਬਲੇ ਕਰਵਾਏ ਗਏ। ਇਨ੍ਹਾਂ ਸਾਹਿਤਕ ਮੁਕਾਬਲਿਆਂ ਵਿਚ ਪੰਜਾਬੀ ਕਹਾਣੀ ਵਿਚ ਪਹਿਲਾ ਸਥਾਨ ਸਰਬਜੀਤ ਕੌਰ, ਖ਼ਾਲਸਾ ਕਾਲਜ ਫ਼ਾਰ ਵਿਮਨ ਸਿੱਧਵਾਂ ਖ਼ੁਰਦ, ਦੂਸਰਾ ਸਥਾਨ ਵਰਿੰਦਰ ਖੁਰਾਣਾ, ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ, ਤੀਸਰਾ ਸਥਾਨ ਪਰਮਿੰਦਰ ਕੌਰ ਖਾਲਸਾ ਕਾਲਜ ਫ਼ਾਰ ਵਿਮਨ ਲੁਧਿਆਣਾ ਨੇ, ਪੰਜਾਬੀ ਕਾਵਿ ਉਚਾਰਣ ਮੁਕਾਬਲੇ ਵਿਚ ਪਹਿਲਾ ਸਥਾਨ ਜਸਪ੍ਰੀਤ ਕੁਮਾਰ, ਜੀ.ਐਮ.ਈ.ਕਾਲਜ ਆਫ਼ ਐਜ਼ੂਕੇਸ਼ਨ ਲੁਧਿਆਣਾ, ਦੂਸਰਾ ਸਥਾਨ ਮਨਜੋਤ ਕੌਰ, ਖ਼ਾਸਲਾ ਕਾਲਜ ਸਿੱਧਵਾਂ ਖ਼ੁਰਦ, ਤੀਸਰਾ ਸਥਾਨ ਪਰਮਵੀਰ ਕੌਰ, ਆਰੀਆ ਮਹਿਲਾ ਕਾਲਜ ਬਰਨਾਲਾ ਅਤੇ ਹੌਸਲਾ ਵਧਾਊ ਇਨਾਮ ਜਸਪ੍ਰੀਤ ਕੌਰ, ਗੁਰੂ ਨਾਨਕ ਖ਼ਾਲਸਾ ਕਾਲਜ ਮਾਡਲ ਟਾਊਨ ਲੁਧਿਆਣਾ ਨੇ, ਲੋਕ ਗੀਤ ਮੁਕਾਬਲੇ ਵਿਚ ਪਹਿਲਾ ਸਥਾਨ ਮਨਪ੍ਰੀਤ ਕੌਰ, ਖ਼ਾਲਸਾ ਕਾਲਜ ਸਿੱਧਵਾਂ ਖੁਰਦ, ਦੂਸਰਾ ਸਥਾਨ ਭਾਵਨਾ ਹਾਂਡਾ, ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ, ਤੀਸਰਾ ਸਥਾਨ ਅਫ਼ਸਾਨਾ, ਖਾਲਸਾ ਕਾਲਜ ਪਟਿਆਲਾ ਤੇ ਅਮਰਦੀਪ ਸਿੰਘ, ਗੁਰੂ ਨਾਨਕ ਕਾਲਜ ਮੋਗਾ, ਹੌਸਲਾ ਵਧਾਊ ਇਨਾਮ ਗਗਨਜੀਤ ਸਿੰਘ, ਯੂਨੀਵਰਸਿਟੀ ਕਾਲਜ, ਮੂਨਕ ਨੇ, ਸਭਿਆਚਾਰਕ ਪ੍ਰਸ਼ਨੋਤਰੀ ਵਿਚ ਪਹਿਲਾ ਸਥਾਨ ਰਾਮਗੜ੍ਹੀਆ ਗਰਲਜ਼ ਕਾਲਜ, ਦੂਸਰਾ ਸਥਾਨ ਸਰਕਾਰੀ ਕਾਲਜ ਕਰਮਸਰ, ਤੀਸਰਾ ਸਥਾਨ ਯੂਨੀਵਰਸਿਟੀ ਕਾਲਜ ਮੂਨਕ, ਸੰਗਰੂਰ ਨੇ, ਪੰਜਾਬੀ ਕਵਿਤਾ ਪੋਸਟਰ ਮੁਕਾਬਲੇ ਵਿਚ ਪਹਿਲਾ ਸਥਾਨ ਨਵਦੀਪ ਕੌਰ, ਖਾਲਸਾ ਕਾਲਜ ਲੁਧਿਆਣਾ, ਦੂਸਰਾ ਸਥਾਨ ਸੁਖਰੀਤ ਕੌਰ, ਸਰਕਾਰੀ ਕਾਲਜ ਲੜਕੀਆਂ ਲੁਧਿਆਣਾ, ਤੀਸਰਾ ਸਥਾਨ ਇਕਵੀਰ ਕੌਰ, ਖ਼ਾਲਸਾ ਕਾਲਜ ਪਟਿਆਲਾ ਅਤੇ ਹੌਸਲਾ ਵਧਾਊ ਇਨਾਮ ਮਨਪ੍ਰੀਤ, ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਨੇ, ਕਾਵਿ ਸਿਰਜਣ ਮੁਕਾਬਲੇ ਵਿਚ ਪਹਿਲਾ ਸਥਾਨ ਅਮਰਦੀਪ ਸਿੰਘ, ਗੁਰੂ ਨਾਨਕ ਕਾਲਜ ਮੋਗਾ, ਦੂਸਰਾ ਸਥਾਨ ਹਰਮਗਨ ਸਿੰਘ, ਖ਼ਾਲਸਾ ਕਾਲਜ ਪਟਿਆਲਾ, ਤੀਸਰਾ ਸਥਾਨ ਕਿਰਨਦੀਪ ਕੌਰ, ਸਰਕਾਰੀ ਕਾਲਜ ਕਰਮਸਰ ਨੇ ਅਤੇ ਅਖਾਣ ਤੇ ਮੁਹਾਵਰੇ ਭਰਪੂਰ ਵਾਰਤਾਲਾਪ ਵਿਚ ਪਹਿਲਾ ਸਥਾਨ ਸੁਖਵਿੰਦਰ ਕੌਰ ਅਤੇ ਅਮਨਦੀਪ ਕੌਰ, ਖ਼ਾਲਸਾ ਕਾਲਜ ਫ਼ਾਰ ਵਿਮਨ ਸਿਧਵਾਂ ਖੁਰਦ, ਦੂਸਰਾ ਸਥਾਨ ਕੁਲਵੰਤ ਸਿੰਘ ਅਤੇ ਸੁਖਦੀਪ ਸਿੰਘ, ਖਾਲਸਾ ਕਾਲਜ ਪਟਿਆਲਾ, ਤੀਸਰਾ ਸਥਾਨ ਅਮਨਦੀਪ ਕੌਰ ਅਤੇ ਜਤਿੰਦਰ ਕੌਰ, ਰਾਮਗੜ੍ਹੀਆ ਕਾਲਜ ਲੁਧਿਆਣਾ ਅਤੇ ਹੌਸਲਾ ਵਧਾਊ ਇਨਾਮ ਸਪਨਦੀਪ ਕੌਰ ਅਤੇ ਜਸਮੀਤ ਕੌਰ, ਗੁਰੂ ਨਾਨਕ ਖਾਲਸਾ ਕਾਲਜ, ਮਾਡਲ ਟਾਊਨ, ਲੁਧਿਆਣਾ ਨੇ ਹਾਸਲ ਕੀਤਾ। ਪੰਜਾਬੀ ਮਾਤ-ਭਾਸ਼ਾ ਮੇਲੇ ਦੀ ਸੰਯੋਜਕ ਡਾ. ਸਵਰਨਜੀਤ ਕੌਰ ਗਰੇਵਾਲ ਸਨ ਜਦਕਿ ਸ੍ਰੀਮਤੀ ਗੁਰਚਰਨ ਕੌਰ ਕੋਚਰ, ਸ੍ਰੀ ਮਨਜਿੰਦਰ ਧਨੋਆ, ਗੰਗਾ ਰਾਮ ਅਤੇ ਪ੍ਰੋ. ਇੰਦਰਪਾਲ ਸਿੰਘ ਦੇ ਭਰਪੂਰ ਸਹਿਯੋਗ ਨੇ ਮੇਲੇ ਨੂੰ ਸਫਲ ਬਣਾ ਦਿੱਤਾ। ਇਸ ਮੌਕੇ ਸ੍ਰੀ ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਪ੍ਰੋ. ਜਸਵਿੰਦਰ ਧਨਾਨਸੂ, ਡਾ. ਗੁਲਜ਼ਾਰ ਸਿੰਘ ਪੰਧੇਰ, ਸ੍ਰੀ ਮਨਜਿੰਦਰ ਧਨੋਆ, ਭਗਵਾਨ ਢਿੱਲੋਂ, ਸ੍ਰੀਮਤੀ ਇੰਦਰਜੀਤਪਾਲ ਕੌਰ, ਸਵਰਨਜੀਤ ਸਵੀ, ਪਰਵੀਨ ਕੁਮਾਰ, ਪ੍ਰਿੰ. ਪ੍ਰੇਮ ਸਿੰਘ ਬਜਾਜ, ਜਸਵੀਰ ਝੱਜ, ਸੁਰਜੀਤ ਸਿੰਘ ਅਲਬੇਲਾ ਨੇ ਇਸ ਮੌਕੇ ਕਰਵਾਏ ਗਏ ਸਾਹਿਤਕ ਮੁਕਾਬਲਿਆਂ ਵਿਚ ਨਿਰਣਾਇਕਾਂ ਵਜੋਂ ਭੂਮਿਕਾ ਨਿਭਾਈ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪੁਸਤਕਾਂ ਦੇ ਰੂਪ ਵਿਚ ਇਨਾਮ ਅਤੇ ਸਰਟੀਫਿਕੇਟ ਦਿੱਤੇ। ਇਸ ਮੌਕੇ ਵਿਦਵਾਨਾਂ ਅਤੇ ਵਿਦਿਆਰਥੀਆਂ ਦੀ ਭਰਵੀਂ ਹਾਜ਼ਰੀ ਸੀ।