ਲੁਧਿਆਣਾ,(ਪ੍ਰੀਤੀ ਸ਼ਰਮਾ) – ਐਕਸ਼ਨ ਅਗੇਂਸਟ ਕਰਪਸ਼ਨ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਨਵੇਂ ਸਾਲ ਲਈ ਨਵੇਂ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਕਰਦੇ ਸਮੇਂ ਰਿਹਾਇਸ਼ੀ ਖੇਤਰਾਂ, ਸਿੱਖਿਅਕ ਸੰਸਥਾਵਾਂ ਅਤੇ ਧਾਰਮਿਕ ਅਸਥਾਨਾਂ ਦੀ ਮਰਿਆਦਾ ਦਾ ਖਿਆਲ ਰਖਦੇ ਹੋਏ ਸ਼ਰਾਬ ਦੇ ਠੇਕਿਆਂ ਨੂੰ ਇਨ੍ਹਾਂ ਸੰਸਥਾਨਾਂ ਤੋਂ ਦੂਰ ਰੱਖਣ ਦੀ ਅਪੀਲ ਕੀਤੀ। ਐਕਸ਼ਨ ਅਗੇਂਸਟ ਕਰਪਸ਼ਨ ਦੇ ਕੌਮੀ ਪ੍ਰਧਾਨ ਚੰਦਰਕਾਂਤ ਚੱਢਾ ਨੇ ਮੰਗ ਪੱਤਰ ਵਿੱਚ ਚੁੱਕੇ ਗਏ ਮਸਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਗਠਨ ਨੇ ਇਕ ਅਪ੍ਰੈਲ ਨੂੰ ਖੁਲ੍ਹਣ ਵਾਲੇ ਨਵੇਂ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਰਿਹਾਇਸ਼ੀ ਖੇਤਰਾਂ ਵਿੱਚ ਠੇਕੇ ਨਾਂ ਖੋਲ੍ਹਣ ਦੀ ਸਲਾਹ ਦੇਣ ਦੇ ਨਾਲ-ਨਾਲ ਧਾਰਮਿਕ ਸਸਥਾਨਾਂ ਅਤੇ ਸਿੱਖਿਅਕ ਸੰਸਥਾਵਾਂ ਦੇ ਨੇੜੇ ਠੇਕੇ ਨਾ ਖੋਲ੍ਹਣ ਦੀ ਅਪੀਲ ਕੀਤੀ ਹੈ। ਇਸ ਦੇ ਲਈ ਸੰਗਠਨ ਨੇ ਪ੍ਰਸ਼ਾਸਨ ਨੂੰ ਸੁਝਾਅ ਦਿੱਤਾ ਹੈ ਕਿ ਕੋਈ ਵੀ ਨਵਾਂ ਸ਼ਰਾਬ ਦਾ ਠੇਕਾ ਖੋਲ੍ਹਣ ਤੋਂ ਪਹਿਲਾਂ ਅਧਿਕਾਰੀਆਂ ਅਤੇ ਸਥਾਨਕ ਲੋਕਾਂ ਦੀ ਸਾਂਝੀ ਕਮੇਟੀ ਗਠਿਤ ਕਰਕੇ ਉਨ੍ਹਾਂ ਦੇ ਸੁਝਾਵਾਂ ਤੇ ਰਿਹਾਇਸ਼ੀ ਖੇਤਰਾਂ ਦੀ ਬਜਾਏ ਵਪਾਰਕ ਖੇਤਰਾਂ ਵਿੱਚ ਹੀ ਠੇਕੇ ਖੋਲਿਆ ਜਾਵੇ। ਜੇਕਰ ਹੋ ਸਕੇ ਤਾਂ ਦਿੱਲੀ ਅਤੇ ਚੰਡੀਗੜ੍ਹ ਦੀ ਤਰਜ ਤੇ ਮਹਾਨਗਰ ਦੇ ਬਾਹਰੀ ਖੇਤਰਾਂ ਵਿੱਚ ਹੀ ਠੇਕੇ ਖੋਲ੍ਹਿਆ ਜਾਣ। ਅਜਿਹਾ ਕਰਨ ਨਾਲ ਪਿਛਲੇ ਸਾਲਾਂ ਦੀ ਤਰ੍ਹਾਂ ਲੋਕਾਂ ਨੂੰ ਪਰੇਸ਼ਾਨੀਆਂ ਤੋਂ ਨਿਜਾਤ ਮਿਲੇਗੀ, ਉਥੇ ਠੇਕੇ ਦੀ ਅਲਾਟਮੈਂਟ ਤੋਂ ਬਾਅਦ ਲੋਕਾਂ ਦੇ ਖੁਲ੍ਹੇਆਮ ਵਿਰੋਧ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਮੌਕੇ ਚੰਦਰਕਾਂਤ ਚੱਢਾ ਦੇ ਨਾਲ ਜਿਲ੍ਹਾ ਇਕਾਈ ਪ੍ਰਧਾਨ ਗੁਰਵਿੰਦਰ ਸਿੰਘ ਛਤਵਾਲ, ਜੌਨੀ ਮਹਿਰਾ, ਕੁਨਾਲ ਸ਼ਰਮਾ, ਦੀਪਕ ਅਵਸਥੀ, ਪ੍ਰਦੀਪ ਕਪੂਰ, ਜਸਪ੍ਰੀਤ ਸਿੰਘ ਕਾਕਾ ਮਾਛੀਵਾੜਾ, ਮਨੀ ਨਾਰੰਗ, ਸਨੀ ਸੇਖੋਂ ਅਤੇ ਮਨੀ ਸੇਖੋਂ ਸਮੇਤ ਹੋਰ ਵੀ ਹਾਜਰ ਸਨ।
ਐਕਸ਼ਨ ਅਗੇਂਸਟ ਕਰਪਸ਼ਨ ਨੇ ਸ਼ਰਾਬ ਦੇ ਨਵੇਂ ਠੇਕੇ ਨਾਂ ਖੋਲ੍ਹਣ ਲਈ ਸੌਂਪਿਆ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ
This entry was posted in ਪੰਜਾਬ.